Sunday, January 26, 2020
Home > News > ਵੱਡੀ ਖੁਸ਼ਖਬਰੀ ਪੰਜਾਬ ‘ਚ ਬੰਪਰ ਨੌਕਰੀਆਂ, ਜਲਦ ਭਰਨਗੀਆਂ 19 ਹਜ਼ਾਰ ਖਾਲ੍ਹੀ ਪੋਸਟਾਂ (ਜਲਦੀ ਕਰੋ)

ਵੱਡੀ ਖੁਸ਼ਖਬਰੀ ਪੰਜਾਬ ‘ਚ ਬੰਪਰ ਨੌਕਰੀਆਂ, ਜਲਦ ਭਰਨਗੀਆਂ 19 ਹਜ਼ਾਰ ਖਾਲ੍ਹੀ ਪੋਸਟਾਂ (ਜਲਦੀ ਕਰੋ)

ਇਸ ਵੇਲੇ ਦੀ ਵੱਡੀ ਖੁਸ਼ਖਬਰੀ ਆ ਰਹੀ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਵੱਡੇ ਬਾਪਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਅਹਿਮ ਬੈਠਕ ਹੋਈ। ਇਸ ਦੌਰਾਨ ਕਈ ਵੱਡੇ ਫੈਸਲੇ ਲਏ ਗਏ, ਉੱਥੇ ਹੀ ਬੇਰੁਜਗਾਰ ਨੌਜਵਾਨਾਣਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਪੰਜਾਬ ਕੈਬਨਿਟ ਨੇ ਅਹਿਮ ਫੈਸਲਾ ਲੈਂਦੇ ਹੋਏ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਆਸਾਮੀਆਂ ਭਰਨ ਲਈ ਸਿਵਲ ਸੇਵਾਵਾਂ ਦੇ ਭਰਤੀ ਨਿਯਮਾਂ ਨੂੰ ਆਸਾਨ ਬਣਾਇਆ ਗਿਆ। ਜਿਸ ਨਾਲ ਖਾਲੀ ਪਈਆਂ ਆਸਾਮੀਆਂ ਭਰਨ ਦਾ ਰਸਤਾ ਸਾਫ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਕੈਬਨਿਟ ਵਿੱਚ ਅਹਿਮ ਫੈਸਲਾ ਲੈਂਦੇ ਹੋਏ ਵੱਖ-ਵੱਖ ਵਿਭਾਗਾਂ ਚ ਖਾਲੀ ਪਈਆਂ 19000 ਅਸਾਮੀਆਂ ਭਰਨ ਦੇ ਨਿਰਦੇਸ਼ ਦਿੱਤੇ ਗਏ। ਜਿਸਦੇ ਤਹਿਤ ਪੁਲਿਸ ਵਿਭਾਗ ‘ਚ 5 ਹਜ਼ਾਰ ਅਸਾਮੀਆਂ ਦੀ ਭਰਤੀ ਹੋਵੇਗੀ। ਜਦ ਕਿ ਬਿਜਲੀ ਵਿਭਾਗ ਚ 5300 ਤੇ 2500 ਅਧਿਆਪਕਾਂ ਦੀ ਭਰਤੀ ਹੋਵੇਗੀ। ਸਿਹਤ ਵਿਭਾਗ ਚ 5000 ਤੇ ਮਾਲ ਵਿਭਾਗ ਚ 1300 ਪੋਸਟਾਂ ਦੀ ਭਰਤੀ ਹੋਵੇਗੀ। ਮੀਡੀਆ ਰਿਪੋਰਟਾਂ ਅਨੁਸਾਰ ਇੰਨ੍ਹਾਂ ਹੀ ਨਹੀਂ ਮੁੱਖ ਮੰਤਹੋਰ ਵਿਭਾਗਾਂ ਤੋਂ ਵੀ ਖਾਲੀ ਪੋਸਟਾਂ ਦਾ ਬਿਓਰਾ ਮੰਗਿਆ ਤੇ ਜਲਦ ਖਾਲੀ ਪੋਸਟਾਂ ਭਰਨ ਦੇ ਨਿਰਦੇਸ਼ ਦੇਸ਼ ਦਿੱਤੇ ਗਏ। ਸੰਕੇਤ ਸਾਫ ਨੇ ਕਿ ਪੰਜਾਬ ‘ਚ ਜਿਮਨੀ ਚੋਣਾਂ ਦਾ ਬਿਗੁਲ ਵੱਜਣ ਹੀ ਵਾਲੈ ਤੇ ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਲੁਭਾਉਣ ਲਈ ਨਵਾਂ ਪੈਂਤੜਾ ਖੇਡਿਆ ਹੈ। ਇਸ ਤੋਂ ਪਹਿਲਾਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੌਜਵਾਨਾਂ ਨੂੰ ਦੀਵਾਲੀ ਤੇ ਸਮਾਰਟ ਫੋਨ ਦੇਣ ਦਾ ਵੀ ਐਲਾਨ ਕਰ ਚੁੱਕੇ ਹਨ। ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਹਰੇਕ ਨੌਜਵਾਨ ਤੱਕ ਇਹ ਖਬਰ ਪਹੁੰਚ ਜਾਵੇ ਜੀਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ ਤੇ ਪਾ ਕੇ ਸਭ ਨਾਲ ਸ਼ੇਅਰ ਕੀਤੀ ਹੈ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ 19 ਹਜ਼ਾਰ ਤੋਂ ਵੱਧ ਪਈਆਂ ਖਾਲ੍ਹੀ ਆਸਾਮੀਆਂ ਨੂੰ ਭਰਨ ਦੇ ਆਦੇਸ਼ ਦਿੱਤੇ ਹਨ। ਜਿਨ੍ਹਾਂ ਵਿੱਚ ਪੁਲਿਸ ਦੀਆਂ 5000, ਬਿਜਲੀ ਵਿਭਾਗ ਦੀਆਂ 5300, ਅਧਿਆਪਕਾਂ ਦੀਆਂ 2500, ਪੈਰਾਮੈਡਿਕ ਦੀਆਂ 5000 ਤੇ ਮਾਲ ਵਿਭਾਗ ਦੀਆਂ 1300 ਆਸਾਮੀਆਂ ਖਾਲ੍ਹੀ ਹਨ ਜਿਨ੍ਹਾਂ ਨੂੰ ਜਲਦ ਭਰਿਆ ਜਾਵੇਗਾ। ਭਰਤੀ ਪ੍ਰਕਿਰਿਆ ਵਿੱਚ ਸਮਾਂਬੱਧਤਾ, ਯੋਗਤਾ ਤੇ ਪਾਰਦਰਸ਼ਤਾ ਦਾ ਪੂਰਨ ਤੌਰ ‘ਤੇ ਖਿਆਲ ਰੱਖਿਆ ਜਾਵੇਗਾ।