Friday, January 24, 2020
Home > News > ਕੱਲ੍ਹ ਘਰੇ ਸੀ ਵਿਆਹ ਅੱਜ ਵਿੱਛ ਗਏ ਸੱਥਰ – ਹੁਣੇ ਹੁਣੇ ਪੰਜਾਬ ਚ ਵਾਪਰਿਆ ਵੱਡਾ ਭਾਣਾ

ਕੱਲ੍ਹ ਘਰੇ ਸੀ ਵਿਆਹ ਅੱਜ ਵਿੱਛ ਗਏ ਸੱਥਰ – ਹੁਣੇ ਹੁਣੇ ਪੰਜਾਬ ਚ ਵਾਪਰਿਆ ਵੱਡਾ ਭਾਣਾ

ਸਾਡੇ ਸਮਾਜ ਚ ਅਨੇਕਾਂ ਅਣਹੋਣੀਆ ਹੁੰਦੀਆਂ ਰਹਿੰਦੀਆਂ ਜਿਨ੍ਹਾਂ ਨੂੰ ਕਈ ਵਾਰ ਸੁਣਕੇ ਸਾਡਾ ਸਮਾਜ ਸ਼ਰਮਸ਼ਾਰ ਹੋ ਜਾਂਦਾ ਹੈ ਅਜਿਹੀ ਹੀ ਇੱਕ ਅਣ ਹੋਣੀ ਵਾਪਰੀ ਹੈ ਪੰਜਾਬ ਚਘਰ ਵਿਚ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਪਰ ਅਵਾਰਾ ਪਸ਼ੂਆਂ ਕਾਰਨ ਖੁਸ਼ੀਆਂ ਉਸ ਸਮੇਂ ਮਾ ਤਮ ਵਿਚ ਬਦਲ ਗਈਆਂ ਜਦੋਂ ਨਵ-ਵਿਆਹੇ ਲੜਕੇ ਦੇ ਪਿਤਾ ਦੀ ਅਵਾਰਾ ਪਸ਼ੂ ਨਾਲ ਟਕਰਾਉਣ ਨਾਲ mout ਹੋ ਗਈ। ਬੀਤੀ ਰਾਤ ਸਾਦਿਕ ਨੇੜੇ ਪਿੰਡ ਘੁੱਦੂਵਾਲਾ ਦੇ ਜਸਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਉਮਰ 45 ਸਾਲ ਦੀ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ mout ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਵਾਸੀ ਪਿੰਡ ਘੁੱਦੂਵਾਲਾ ਦੇ ਪੁੱਤਰ ਦਾ ਇਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਬੀਤੀ ਰਾਤ ਅੱਠ ਕੁ ਵਜੇ ਢੋਲੀ ਨੂੰ ਸਾਦਿਕ ਛੱਡ ਕੇ ਆਪਣੇ ਮੋਟਰਸਾਈਕਲ ‘ਤੇ ਪਿੰਡ ਵਾਪਸ ਜਾ ਰਿਹਾ ਸੀ। ਸਾਦਿਕ ਤੋਂ ਜੰਡ ਸਾਹਿਬ ਰੋਡ ‘ਤੇ ਰਸਤੇ ਵਿਚ ਹੱਡਾ ਰੋੜੀ ਦੇ ਨੇੜੇ ਆਵਾਰਾ ਪਸ਼ੂ (ਗਾਂ) ਨੇ ਆਪਣੀ ਲਪੇਟ ਵਿਚ ਲੈ ਲਿਆ । ਉਸ ਨੂੰ ਇਲਾਜ ਲਈ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਲਿਜਾਇਆ ਗਿਆ, ਪਰ ਉਦੋਂ ਤੱਕ ਉਸ ਦੀ mout ਹੋ ਚੁੱਕੀ ਸੀ। ਗੁਰਜੰਟ ਸਿੰਘ ਬਰਾੜ ਸਾਬਕਾ ਸਰਪੰਚ ‘ਤੇ ਪ੍ਰਧਾਨ ਲੋਕਲ ਕਮੇਟੀ ਗੁਰਦੁਆਰਾ ਜੰਡ ਸਾਹਿਬ ਨੇ ਡੂੰਘੇ ਦੁੱ ਖ ਦਾ ਪ੍ਰਗਟਾਵਾ ਕਰਦੇ ਹੋਏ ਸਰਕਾਰ ਤੋਂ ਇਸ ਗਰੀਬ ਪਰਿਵਾਰ ਲਈ ਮੱਦਦ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਰਛਪਾਲ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਗਊ ਸੈੱਸ ਲੈ ਰਹੀ ਹੈ ਪਰ ਅਵਾਰਾ ਪਸ਼ੂਆਂ ਦੀ ਸੰਭਾਲ ਨਹੀਂ ਕਰ ਰਹੀ ਤੇ ਨਿੱਤ ਦਿਨ ਸੜਕ ‘ਤੇ ਫਿਰਦੇ ਅਵਾਰਾ ਪਸ਼ੂਆਂ ਨਾਲ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ। ਸਰਕਾਰ ਨੂੰ ਆਵਾਰਾ ਪਸ਼ੂਆਂ ਦੇ ਸੰਭਾਲ ਲਈ ਪੱਕੇ ਹੱਲ ਕਰੇ ਅਤੇ ਅਜਿਹੇ ਹਾਦਸੇ ਦੌਰਾਨ marn ਵਾਲੇ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਵਿੱਤੀ ਸਹਾਇਤਾ ਦੇਵੇ।