Sunday, January 19, 2020
Home > News > ਹੁਣੇ-ਹੁਣੇ ਇਸ ਵੱਡੀ ਹਸਤੀ ਦੀ ਅਚਾਨਕ ਅਕਾਲ ਚਲਾਣੇ ਤੇ ਪੂਰੇ ਪੰਜਾਬ ਚ’ ਛਾਈ ਸੋਗ ਦੀ ਲਹਿਰ (ਜਾਣੋ)

ਹੁਣੇ-ਹੁਣੇ ਇਸ ਵੱਡੀ ਹਸਤੀ ਦੀ ਅਚਾਨਕ ਅਕਾਲ ਚਲਾਣੇ ਤੇ ਪੂਰੇ ਪੰਜਾਬ ਚ’ ਛਾਈ ਸੋਗ ਦੀ ਲਹਿਰ (ਜਾਣੋ)

.ਸਿੱਖ ਭਾਈਚਾਰੇ ਲਈ ਦੁਖਭਰੀ ਖ਼ਬਰ ਆ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੀਤ ਪ੍ਰਧਾਨ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਖੇਮ ਸਿੰਘ ਗਿੱਲ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ।ਤੁਹਾਨੂੰ ਦੱਸ ਦੇਈਏ ਕਿ ਡਾ. ਖੇਮ ਸਿੰਘ ਗਿੱਲ 89 ਸਾਲ ਦੇ ਸਨ। ਇਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਵਿਗਿਆਨ ਵਿਚ ਸਹਿਯੋਗ ਲਈ ‘ਪਦਮ ਭੂਸ਼ਣ’ ਪੁਰਸਕਾਰ ਸਮੇਤ ਹੋਰ ਵੀ ਕਈ ਪੁਰਸਕਾਰਾਂ ਨਾਲ ਨਵਾਜਿਆ ਜਾ ਚੁੱਕਾ ਹੈ। ਆਉ ਥੋੜ੍ਹੀ ਜਿਹੀ ਝਾਤ ਮਾਰੀਏ ਉਨ੍ਹਾਂ ਦੇ ਜੀਵਨ ਬਾਰੇ ਤੁਹਾਨੂੰ ਦੱਸ ਦੇਈਏ ਕਿ ਡਾ. ਖੇਮ ਸਿੰਘ ਗਿੱਲ ਦਾ ਜਨਮ 1 ਸਤੰਬਰ 1930 ਨੂੰ ਹੋਇਆ ਸੀ। ਇਨ੍ਹਾਂ ਨੂੰ ਭਾਰਤ ਵਿਚ ਹਰੀ ਕ੍ਰਾਂਤੀ ਲਿਆਉਣ ਦੇ ਸਹਿਯੋਗੀ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਕਣਕ, ਅਲਸੀ ਅਤੇ ਤਿਲ ਦੀਆਂ ਵਧੀਆਂ ਕਿਸਮਾਂ ਤਿਆਰ ਕੀਤੀਆਂ ਅਤੇ “ਪੰਜਾਬ ਵਿਚ ਕਣਕ ਅਤੇ ਹਾਈਬ੍ਰੀਡ ਕਣਕ ਉਪਰ ਖੋਜ“ (Research on wheat and triticale in the Punjab) ਨਾਂ ਦੀ ਕਿਤਾਬ ਵੀ ਲਿਖੀ। ਡਾਕਟਰ ਸਾਬ ਦੇ ਅਚਾਨਕ ਅਕਾਲ ਚਲਾਣੇ ਕਾਰਨ ਪੰਜਾਬ ਚ ਸੋਗ ਛਾ ਗਿਆ ਵੱਡੀਆਂ ਹਸਤੀਆਂ ਨੇ ਡਾਕਟਰ ਸਾਬ ਨੂੰ ਯਾਦ ਕਰਦਿਆਂ ਆਪਣਾ ਦੁਖ ਪ੍ਰਗਟ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾ. ਖੇਮ ਸਿੰਘ ਗਿੱਲ ਦੇ ਦੇਹਾਂਤ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਡਾਕਟਰ ਸਾਬ ਦੀ ਸਾਡੇ ਸਮਾਜ ਨੂੰ ਬਹੁਤ ਜਿਆਦਾ ਦੇਣ ਹੈ ਉਨ੍ਹਾਂ ਨੇ ਅਨੇਕਾਂ ਉਪਰਾਲੇ ਵਿਦਿਆਰਥੀਆਂ ਦੇ ਭਲੇ ਲਈ ਕੀਤੇ ਹਨ ਸਦਾ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਗਾ। ਕੁੱਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਕਨੇਡਾ ਚ ਸਨਮਾਨਿਤ ਕੀਤਾ ਗਿਆ ਸੀ ਐਬਟਸਫੋਰਡ ਹੈਰੀਟੇਜ਼ ਗੁਰਦੁਆਰਾ ਸਾਹਿਬ ਵਿਖੇ ਡਾ:ਖੇਮ ਸਿੰਘ ਗਿੱਲ ਦਾ ਸਨਮਾਨ ਕੀਤਾ ਗਿਆ ਸੀ ਕੁੱਝ ਮਹੀਨੇ ਪਹਿਲਾਂ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਲੋਂ, ਇਤਿਹਾਸਕ ਨੈਸ਼ਨਲ ਹੈਰੀਟੇਜ ਗੁਰਦੁਆਰਾ ਸਾਹਿਬ ਵਿਖੇ ਪੰਥ ਦੀ ਉੱਘੀ ਸ਼ਖਸੀਅਤ ਅਤੇ ਮਹਾਨ ਖੇਤੀ ਵਿਗਿਆਨੀ ਡਾਕਟਰ ਖੇਮ ਸਿੰਘ ਜੀ ਗਿੱਲ ਸਾਬਕਾ ਵਾਈਸ ਚਾਂਸਲਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ) ਜੋ ਕਿ ਦੇ ਕੈਨੇਡਾ ਟੂਰ ਤੇ ਗਏ ਸਨ।