Sunday, January 19, 2020
Home > News > ਬੇੜਾ ਗਰਕ ਗਿਆ ਦੁਨੀਆ ਦਾ ਰਾਤ ਦੇ ਹਨ੍ਹੇੇਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ 20 ਮੁੰਡਿਆਂ ਨੇ 4 ਕੁੜੀਆਂ ਨਾਲ!

ਬੇੜਾ ਗਰਕ ਗਿਆ ਦੁਨੀਆ ਦਾ ਰਾਤ ਦੇ ਹਨ੍ਹੇੇਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ 20 ਮੁੰਡਿਆਂ ਨੇ 4 ਕੁੜੀਆਂ ਨਾਲ!

ਪਟਿਆਲਾ : ਪੰਜਾਬੀ ਯੂਨੀਵਰਸਿਟੀ ‘ਚ ਇਕ ਵਾਰ ਫਿਰ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਮਾਮਲਾ ਐਤਵਾਰ ਰਾਤ 10 ਵਜੇ ਦਾ ਹੈ ਜਦੋਂ ਕੁਝ ਕੁੜੀਆਂ ਕਾਲੀਦਾਸ ਆਡੀਟੋਰੀਅਮ ਤੋਂ ਨਾਟਕ ਖਤਮ ਹੋਣ ਤੋਂ ਬਾਅਦ ਵਾਪਿਸ ਯੂਨੀਵਰਿਸਟੀ ਪਹੁੰਚੀਆਂ ਤਾਂ ਉਨ੍ਹਾਂ ‘ਤੇ ਕੁਝ ਸ਼ਰਾਰਤੀ ਮੁੰਡਿਆਂ ਵਲੋਂ ਨਾ ਸਿਰਫ ਭੱਦੀ ਕਾਮੈਂਟਬਾਜ਼ੀ ਕੀਤੀ ਸਗੋਂ ਕੁੜੀਆਂ ਦੀ ਸੁਰੱਖਿਆ ਕਰਨ ਲਈ ਜਦੋਂ ਦੋ ਲੜਕੇ ਪਹੁੰਚੇ ਤਾਂ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਇਸ ਦੌਰਾਨ ਕੁੜੀਆਂ ਨੇ ਕਈ ਵਾਰ ਯੂਨੀਵਰਸਿਟੀ ਦੇ ਸਕਿਓਰਿਟੀ ਗਾਰਡਾਂ ਨੂੰ ਜਾਣਕਾਰੀ ਦਿੱਤੀ ਪਰ ਕੋਈ ਵੀ ਸੁਰੱਖਿਆ ਕਰਮੀ ਵਿਚ ਬਚਾਅ ਕਰਨ ‘ਚ ਅਸਫਲ ਰਿਹਾ। ਲੜਕੀਆਂ ਨੇ ਆਪਣੇ ਨਾਲ ਹੋਈ ਹੋਈ ਘਟਨਾ ਬਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੂਰਾ ਘਟਨਾਕਰਮ ਯੂਨੀਵਰਸਿਟੀ ਵਿਚ 30 ਮਿੰਟ ਤਕ ਵਾਪਰਦਾ ਰਿਹਾ ਪਰ ਕਿਸੇ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਇਸ ਦੌਰਾਨ ਉਨ੍ਹਾਂ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਪਰ ਅਜੇ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਵਿਦਿਆਰਥਣਾਂ ਨੇ ਪੰਜਾਬ ਸਰਕਾਰ ਤੋਂ ਲੜਕੀਆਂ ਦੀ ਸੁਰੱਖਿਆਤ ਯਕੀਨੀ ਬਨਾਉਣ ਦੀ ਮੰਗ ਕੀਤੀ ਹੈ। ਉਥੇ ਹੀ ਜਦੋਂ ਇਸ ਸਬੰਧ ਵਿਚ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹ ਆਪਣੇ ਸੁਰੱਖਿਆ ਗਾਰਡਾਂ ਦਾ ਬਚਾਅ ਕਰਦੇ ਨਜ਼ਰ ਆਏ। ਇਸ ਮੌਕੇ ਡਾਕਟਰ ਤਾਰਾ ਸਿੰਘ ਡੀਨ ਵੈਲਫੇਅਰ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਬੱਚਿਆਂ ਨੂੰ ਸਕਿਓਰਿਟੀ ਦੇਣਾ ਹੈ, ਜੇਕਰ ਕਿਸੀ ਵੀ ਪ੍ਰਕਾਰ ਦੀ ਕੋਈ ਢਿੱਲ ਪਾਈ ਗਈ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ। ਜਿਨ੍ਹਾਂ ਲੜਕਿਆਂ ਵਲੋਂ ਇਹ ਕਾਰਾ ਕੀਤਾ ਗਿਆ ਹੈ ਉਹ ਯੂਨੀਵਰਸਿਟੀ ਦੇ ਸਟੂਡੈਂਟ ਨਹੀਂ ਹਨ ਜਲਦ ਉਨ੍ਹਾਂ ਨੂੰ ਵੀ ਵੈਰੀਫਾਈ ਕਰ ਲਿਆ ਜਾਵੇਗਾ। ਦੂਜੇ ਪਾਸੇ ਅਫਸਰ ਕਲੋਨੀ ਦੇ ਥਾਣਾ ਇੰਚਾਰਜ ਹੈਰੀ ਬੋਪਾਰਾਏ ਅਨੁਸਾਰ ਮਹਿਤਾਬ ਅਲੀ ਨਾਮ ਦੇ ਵਿਦਿਆਰਥੀ ਵਲੋਂ ਬਿਆਨ ਦਰਜ ਕਰਵਾਏ ਗਏ ਹਨ ਕਿ ਉਹ ਆਪਣੀ ਸਾਥਣਾਂ ਨਾਲ ਥੇਟਰ ਖਤਮ ਕਰਕੇ ਹੋਸਟਲ ਵਾਪਸ ਜਾ ਰਹੇ ਸਨ, ਇਸ ਦੌਰਾਨ ਕੁਝ ਸ਼ਰਾਰਤੀਆਂ ਵਲੋਂ ਕੁੜੀਆਂ ਨਾਲ ਬਦਤਮੀਜ਼ੀ ਕੀਤੀ ਗਈ ਅਤੇ ਉਸ ‘ਤੇ ਵੀ ਹਮਲਾ ਕੀਤਾ ਗਿਆ। ਪੁਲਸ ਵਲੋਂ ਉਸਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਮੁਲ ਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।