Sunday, January 26, 2020
Home > News > ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਅੱਜ ਜਨਮ ਦਿਨ ਹੈ ਜੀ ਮੁਬਾਰਕਾਂ ਦਿਉ ਜੀ ਸ਼ੇਅਰ ਕਰਕੇ

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਅੱਜ ਜਨਮ ਦਿਨ ਹੈ ਜੀ ਮੁਬਾਰਕਾਂ ਦਿਉ ਜੀ ਸ਼ੇਅਰ ਕਰਕੇ

ਸਰਦਾਰ ਰਵੀ ਸਿੰਘ ਖਾਲਸਾ ਏਏਡ ਨੂੰ ਜਨਮ ਦਿਨ ਦੀਅਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਦੱਸ ਦੇਈਏ ਕਿ ਪਿਛਲੀ ਵਾਰ ਉਨ੍ਹਾਂ ਨੇ ਆਪਣਾ ਜਨਮ ਦਿਨ ਸੀਰੀਆ ਚ ਬਣਾਇਆ ਸੀ ਜ਼ਿਹਨਾਂ ਨੇ ਇਰਾਕ ਵਿਚ ਸ਼ਰਣਾਰਥੀਆਂ ਨਾਲ ਜਨਮਦਿਨ ਦਾ ਜਸ਼ਨ ਮਨਾਇਆ ਸੀ। ਪਰ ਇਸ ਵਾਰ ਪੰਜਾਬ ਚ ਹੜ੍ਹਾਂ ਕਰਕੇ ਨੁਕਸਾਨ ਹੋਣ ਕਾਰਨ ਜਨਮ ਦਿਨ ਤੇ ਕੋਈ ਵਿਸ਼ੇਸ਼ ਪੋਸਟ ਨਹੀ ਪਾਈ।ਰਵੀ ਸਿੰਘ ਖਾਲਸਾ ਏਡ ਦੀ ਟੀਮ ਨੇ ਦੁਨੀਆ ਦੇ ਕੋਨੇ-ਕੋਨੇ ਚ ਹਰ ਧਰਮ ਦੇ ਲੋਕਾਂ ਦੀ ਸੇਵਾ ਕਰੀ ਹੈ। ਜਿਸ ਕਾਰਨ ਪੂਰੀ ਦੁਨੀਆ ਵਿਚ ਸਿੱਖਾਂ ਨੂੰ ਪਿਆਰ ਤੇ ਸਨਮਾਨ ਮਿਲ ਰਿਹਾ ਹੈ ਜੋ ਕਈ ਭਗਤਾਂ ਨੂੰ ਹਜਮ ਨਹੀ ਹੁੰਦਾ। ਸੋ ਉਹਨਾ ਦੀ ਸੋਚ ਨੂੰ ਲੱਖ -ਲੱਖ ਪ੍ਰਣਾਮ ਜੀ ਆਪਣੇ ਜਨਮ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਇੰਟਰਵਿਊ ਚ ਖਾਲਸਾ ਏਡ ਬਾਰੇ ਖੁੱਲ੍ਹ ਕੇ ਗੱਲਾਂ ਕਰੀਆ ਤੇ ਦੱਸਿਆ ਕਿ ਖਾਲਸਾ ਏਡ ਨੇ ਨਾਮ ਤੇ ਵਿਸ਼ਵਾਸ ਬਣਾਉਣ ਲਈ ਬਹੁਤ ਜਿਆਦਾ ਸੰਘਰਸ਼ ਕਰਿਆ ਹੈ 20 ਸਾਲ ਤੋਂ ਲਗਾਤਾਰ। ਅੰਤਰਰਾਸ਼ਟਰੀ ਪੱਧਰ ਤੇ ਜਾਣੀ ਜਾਂਦੀ ਲੋਕ ਭਲਾਈ ਸੰਸਥਾ, ਖਾਲਸਾ ਏਡ ਦੇ ਮੁਖੀ ਰਵੀ ਸਿੰਘ ਇਨੀ ਦਿਨੀ ਕੈਨੇਡਾ ਫੇਰੀ ਤੇ ਆਏ ਹੋਏ ਹਨ, ਅਤੇ ਇਸ ਦੌਰਾਨ ਔਮਨੀ ਨਿਊਜ਼ ਵਲੋਂ ਉਨਾ ਨਾਲ ਇੱਕ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਸ ਦੌਰਾਨ ਖਾਲਸਾ ਏਡ ਦੀ ਸਥਾਪਨਾ ਅਤੇ ਇਸ ਤੋਂ ਪਹਿਲਾਂ ਰਵੀ ਸਿੰਘ ਦੀ ਪਰਸਨਲ ਲਾਈਫ ਸਮੇਤ ਕਈ ਅਹਿਮ ਮੁੱਦਿਆਂ ਵਾਰੇ ਗੱਲਬਾਤ ਕੀਤੀ ਗਈ ਹੈ……ਆਉ ਅਸੀ ਜਾਣਦੇ ਉਨ੍ਹਾਂ ਦੇ ਜੀਵਨ ਬਾਰੇ khalsaaid ਰਵੀ ਤੋਂ ਰਵੀ ਸਿੰਘ ਰਵੀ ਸਿੰਘ ਤੋਂ ਰਵੀ ਸਿੰਘ ਖਾਲਸਾ ਤੇ ਰਵੀ ਸਿੰਘ ਖਾਲਸਾ ਤੌ ਖਾਲਸਾ ਏਡ ਵੀਰੋ ਅੱਜ khalsa Aid ਦੇ ਮੁੱਖ ਸੰਚਾਲਕ ਸਰਦਾਰ ਰਵੀ ਸਿੰਘ ਖਾਲਸਾ ਜੀ ਦਾ ਜਨਮ ਦਿਨ ਹੈ , ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ Ravi Singh Khalsa ਜੀ ਨੂੰ , ਗਰੂ ਸਾਹਿਬ ਜੀ ਹਮੇਸ਼ਾ ਇਸੇ ਤਰ੍ਹਾਂ ਹੀ ਚੜਦੀ ਕਲਾ ਚ ਰੱਖਣ ਅਤੇ ਸੇਵਾ ਲੈਂਦੇ ਰਹਿਣ। ਤੇ ਖਾਲਸਾ ਏਡ ਮਿਸ਼ਨ ਸਿੱਖ ਵਿਚਾਰਧਾਰਾ ਨੂੰ ਪ੍ਰਫੁਲਤ ਕਰਨ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੀ ਇਹ ਸੰਸਥਾ ਹੈ। ਇਹੋ ਮੰਤਵ ਹੈ ਖਾਲਸਾ ਏਡ ਮਿਸ਼ਨ ਸੰਸਥਾ ਦੇ ਕਾਰਕੁਨਾ ਦਾ। ਤਾਜਾ ਮਿਸਾਲ ਪੁਲਵਾਮਾ ਘਟਨਾ ਤੋਂ ਬਾਅਦ ਸਮੁਚੇ ਦੇਸ਼ ਵਿਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਵਿਚ ਪਹੁੰਚਾਉਣਾ ਹੈ, ਭਾਵੇਂ ਇਸ ਸੰਸਥਾ ਦੇ ਕਾਰਕੁਨਾਂ ਨੂੰ ਧਮਕੀਆਂ ਵੀ ਮਿਲੀਆਂ ਪ੍ਰੰਤੂ ਉਨ੍ਹਾਂ ਸਿੱਖ ਧਰਮ ਦੀ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟੇ। ਇਸ ਸੰਸਥਾ ਦੇ ਕਰਤਾਧਰਤਾ ਅਤੇ ਰੂਹੇ ਰਵਾਂ ਰਵੀ ਸਿੰਘ ਸਿੱਖ ਸੇਵਾ ਦਾ ਸੰਸਾਰ ਵਿਚ ਪ੍ਰਤੀਕ ਬਣ ਚੁੱਕਾ ਹੈ। ਰਵੀ ਸਿੰਘ ਇੱਕ ਅਜਿਹਾ ਸਿੱਖ ਹੈ, ਜਿਹੜਾ ਗੁਰੂ ਦੇ ਦੱਸੇ ਮਾਰਗ ਤੇ ਚਲਕੇ ਦੀਨ ਦੁਖੀਆਂ ਦੀ ਸੇਵਾ ਕਰ ਰਿਹਾ ਹੈ। ਸਿੱਖ ਸੇਵਾ ਦੀ ਵਿਰਾਸਤ ਤੇ ਪਹਿਰਾ ਦੇ ਕੇ ਰਵੀ ਸਿੰਘ ਨੇ ਦੁਨੀਆਂ ਵਿਚ ਸਿੱਖਾਂ ਦੇ ਅਕਸ ਨੂੰ ਉਭਾਰਿਆ ਹੈ।