Sunday, January 26, 2020
Home > News > ਕਨੇਡਾ ਤੋਂ ਆਈ ਵੱਡੀ ਤਾਜਾ ਖ਼ਬਰ ਇਨ੍ਹਾਂ ਸਿੱਖਾਂ ਲਈ ਖੜੀ ਹੋ ਗਈ ਵੱਡੀ ਮੁਸੀਬਤ (ਜਾਣੋ ਕਿਉ)

ਕਨੇਡਾ ਤੋਂ ਆਈ ਵੱਡੀ ਤਾਜਾ ਖ਼ਬਰ ਇਨ੍ਹਾਂ ਸਿੱਖਾਂ ਲਈ ਖੜੀ ਹੋ ਗਈ ਵੱਡੀ ਮੁਸੀਬਤ (ਜਾਣੋ ਕਿਉ)

ਕੈਨੇਡਾ ਦੇ ਕਿਊਬਿਕ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆ ਹੈ। ਜਿਸ ਕਾਰਨ ਦਸਤਾਰ ਸਜਾਉਣ ਵਾਲੇ ਸਿੱਖਾਂ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ। ਕਿਉਂਕਿ ਹੁਣੇ ਹੁਣੇ ਪਾਸ ਹੋਏ ਕਾਨੂੰਨ ਅਨੁਸਾਰ ਜਿਹੜੇ ਸਿੱਖ ਟਰੱਕ ਚਲਾਉਂਦੇ ਹਨ। ਉਨ੍ਹਾਂ ਨੂੰ ਟਰੱਕ ਵਿੱਚੋਂ ਹੇਠ ਉਤਰਨ ਸਮੇਂ ਸਿਰ ਤੇ ਹੈਲਮਟ ਲੈਣਾ ਪਵੇਗਾ। ਭਾਵੇਂ ਉਹ ਦਸਤਾਰ ਹੀ ਕਿਉਂ ਨਾ ਸਜਾਉਂਦੇ ਹੋਣ। ਇਸ ਤੋਂ ਬਿਨਾਂ ਜਿੱਥੇ ਨਿਰਮਾਣ ਦਾ ਕੰਮ ਹੁੰਦਾ ਹੈ। ਉੱਥੇ ਵੀ ਹੈਲਮਟ ਦੀ ਵਰਤੋਂ ਕਰਨੀ ਜ਼ਰੂਰੀ ਕੀਤੀ ਗਈ ਹੈ। ਜਿੱਥੇ ਹੋਰ ਸਾਰੇ ਲੋਕ ਹੈਲਮੇਟ ਪਹਿਨਦੇ ਹਨ। ਉੱਥੇ ਹੀ ਇਹ ਸਿੱਖਾਂ ਲਈ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਜ਼ਰੂਰੀ ਦੱਸਿਆ ਜਾ ਰਿਹਾ ਹੈ। ਜਦ ਕਿ 2006 ਵਿੱਚ ਅਪੀਲ ਕਰਕੇ ਇਸ ਫੈਸਲੇ ਨੂੰ ਰੋਕਣ ਲਈ ਕਿਹਾ ਗਿਆ ਸੀ। ਪਰ ਇਸ ਅਪੀਲ ਨੂੰ 2016 ਵਿੱਚ ਰੱਦ ਕਰ ਦਿੱਤਾ ਗਿਆ ਸੀ। ਕੁਝ ਸਮਾਂ ਪਹਿਲਾਂ ਕਿਊਬਿਕ ਵਿੱਚ ਬਿੱਲ 21 ਵੀਂ ਪਾਸ ਕੀਤਾ ਗਿਆ ਹੈ। ਇਸ ਬਿੱਲ ਦੇ ਪਾਸ ਹੋ ਜਾਣ ਨਾਲ ਕੋਈ ਵੀ ਵਿਅਕਤੀ ਕਿਸੇ ਧਰਮ ਨੂੰ ਦਰਸਾਉਣ ਵਾਲਾ ਚਿੰਨ੍ਹ ਪਹਿਨ ਕੇ ਕੋਈ ਸਰਕਾਰੀ ਨੌਕਰੀ ਨਹੀਂ ਕਰ ਸਕਦਾ। ਜਿਵੇਂ ਕਿ ਪੁਲੀਸ ਵਿਭਾਗ ਵਿੱਚ ਕੰਮ ਕਰਨ ਵਾਲੇ ਅਤੇ ਵਕਾਲਤ ਕਰਨ ਵਾਲੇ ਵਿਅਕਤੀ ਹਨ। ਅੱਗੇ ਤੋਂ ਕਿਸੇ ਧਾਰਮਿਕ ਚਿੰਨ੍ਹਾਂ ਨੂੰ ਪਹਿਨਣ ਵਾਲਾ ਵਿਅਕਤੀ ਸਰਕਾਰੀ ਨੌਕਰੀ ਲਈ ਅਪਲਾਈ ਵੀ ਨਹੀਂ ਕਰ ਸਕੇਗਾ। ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵੱਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ਸਨ 1763 ਵਿੱਚ, ਸੱਤ-ਸਾਲਾ ਜੰਗ ਤੋਂ ਬਾਅਦ ਫ਼ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਬਸਤੀਆਂ ਛੱਡ ਦਿੱਤੀਆਂ ਸਨ। 1867 ਵਿੱਚ, ਤਿੰਨ ਬਰਤਾਨਵੀ ਬਸਤੀਆਂ ਕਨਫੈਡਰੇਸ਼ਨ ਰਾਹੀਂ ਇਕੱਠੀਆਂ ਹੋ ਕੇ ਕੈਨੇਡਾ ਬਣੀਆਂ ਇਸ ਵਕਤ ਕੈਨੇਡਾ ਵਿੱਚ ਸਿਰਫ਼ 4 ਸੂਬੇ ਸਨ, ਪਰ 1867 ਤੋਂ ਬਾਅਦ ਹੋਰ ਸੂਬੇ ਅਤੇ ਰਾਜਖੇਤਰ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦਾ ਕੈਨੇਡਾ ਉੱਤੇ ਕਾਬੂ ਘਟਣ ਲੱਗਾ, ਸੰਨ 1982 ਵਿੱਚ ਕੈਨੇਡਾ ਮਤੇ (ਐਕਟ) ਰਾਹੀਂ ਕੈਨੇਡਾ ਨੂੰ ਆਪਣੇ ਸੰਵਿਧਾਨ ਨੂੰ ਬਦਲਣ ਲਈ ਬਰਤਾਨੀਆ ਤੋਂ ਖੁੱਲ੍ਹ ਮਿਲ ਗਈ।