Sunday, January 26, 2020
Home > News > ਤਾਜਾ ਵੱਡੀ ਖਬਰ – ਪੰਜਾਬ ਚ ਆਇਆ ਟਾਰਨਾਡੋ ਦੇਖੋ ਲਾਈਵ ਵੀਡੀਓ

ਤਾਜਾ ਵੱਡੀ ਖਬਰ – ਪੰਜਾਬ ਚ ਆਇਆ ਟਾਰਨਾਡੋ ਦੇਖੋ ਲਾਈਵ ਵੀਡੀਓ

ਜੇ ਗੱਲ ਕਰੀਏ ਪੰਜਾਬ ਦੇ ਮੌਸਮ ਬਾਰੇ ਤਾਂ ਅੱਜ ਇਹ Ef-1 ਸ਼੍ਰੇਣੀ ਦਾ ਟਾਰਨਾਡੋ(ਵਾਵਰੋਲਾ) ਜਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਚ ਵੇਖਿਆ ਗਿਆ। ਟਾਰਨਾਡੋ ਪਿੰਡ ਦੇ ਪੱਛਮ ਵੱਲ ਬਣਿਆ, ਜੋ ਕਿ ਲਗਪਗ 5-10 ਮਿੰਟ, ਅੱਧਾ ਕਿਮੀ. ਤੱਕ ਤੁਰਦਾ ਗਿਆ ਤੇ ਰੁੱਖ ਪੁੱਟਣ ਤੇ ਝੋਨਾ ਵਿਛਾਉਣ ਤੋਂ ਬਾਅਦ ਖ਼ਤਮ ਹੋ ਗਿਆ। ਹਾਲਾਂਕਿ ਵੀਡੀਓ ਕੁਝ ਘੰਟਿਆ ਬਾਅਦ ਹੀ ਪ੍ਰਾਪਤ ਹੋ ਗਈ ਪਰ ਵੀਡੀਓ ਦੇ ਸੋ੍ਤ, ਜਗਾਹ ਤੇ ਸਮੇਂ ਬਾਰੇ ਮੁਕੰਮਲ ਤਸਦੀਕ ਕਰਨ ਦੌਰਾਨ ਦੇਰੀ ਹੋਈ। ਦੱਸਣਯੋਗ ਹੈ ਕਿ ਵਰ੍ਹੇ ਦਾ ਇਹ ਚੌਥਾ ਟਾਰਨਾਡੋ ਹੈ ਤੇ ਸਭ ਤੋ ਚੰਗੀ ਤਰ੍ਹਾਂ ਫਿਲਮਾਇਆ ਗਿਆ ਹੈ। ਅਜਿਹੀ ਘ ਟਨਾ ਤੁਹਾਡੇ ਖੇਤਰ ਚ ਹੋਵੇ, ਬੱਦਲਾਂ ਤੋਂ ਪੂਛ ਉੱਤਰਦੀ ਦਿਸੇ ਤਾਂ ਆਪਣੇ ਆਪ ਨੂੰ ਸੁਰੱਖਿਅਤ ਦੂਰੀ ਤੇ ਰੱਖ ਕੇ ਹੋ ਸਕੇ ਲਾਇਵ ਵੀਡੀਓੁ ਬਣਾਈ ਜਾਵੇ ਤਾਂ ਜੋ ਤਸਦੀਕ ਕਰਨ ਚ ਦਿੱਕਤ ਨਾ ਆਵੇ। ਮੀਡੀਆ ਜਾਣਕਾਰੀ ਅਨੁਸਾਰ ਇੱਕ ਕਮਜ਼ੋਰ ਪੱਛਮੀ ਸਿਸਟਮ ਕਾਰਨ ਅਗਲੇ ਦੋ-ਤਿੰਨ ਦਿਨਾਂ ਦੌਰਾਨ ਸੂਬੇ ਦੇ ਕਈ ਖੇਤਰਾਂ ਚ ਠੰਡੀ ਹਨੇਰੀ ਨਾਲ ਟੁੱਟਵੀ ਹਲਕੀ/ਦਰਮਿਆਨੀ ਕਾਰਵਾਈ ਦੀ ਓੁਮੀਦ ਹੈ। ਜਿਕਰਯੋਗ ਹੈ ਕਿ ਪਹਿਲਾਂ ਦੱਸੇ ਅਨੁਸਾਰ 18 ਸਤੰਬਰ ਤੋਂ ਗਰਮੀ ਚ ਸੁਧਾਰ ਆਵੇਗਾ। ਹਾਲਾਂਕਿ ਕਿਸੇ ਜਿਆਦਾ ਵੱਡੀ ਕਾਰਵਾਈ ਦੀ ਉਮੀਦ ਨਹੀਂ ਹੈ, ਪਰ ਨੀਵੇਂ ਬੱਦਲਾਂ ਤੇ ਹਲਕੀ ਕਾਰਵਾਈ ਨਾਲ ਹੀ ਰਾਹਤ ਮਿਲੇਗੀ ਤੇ ਰਾਤਾਂ ਰਤਾ ਕੁ ਠੰਢੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਮਾਨਸੂਨ 10-15 ਦਿਨ ਦੀ ਦੇਰੀ ਨਾਲ ਅਕਤੂਬਰ ਚ ਲਾਂਭੇ ਹੋਵੇਗੀ।ਇਸ ਦੇ ਨਾਲ ਹੀ ਦੱਸ ਦੇਈਏ ਕਿ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਹੁਣੇ ਮਿਲੀ ਜਾਣਕਾਰੀ ਅਨੁਸਾਰ ਦੇਸ਼ ਇਹਨਾਂ ਸੂਬਿਆਂ ਚ ਭਾਰੀ ਬਾਰਿਸ਼ ਨੇ ਇੱਕ ਵਾਰ ਫਿਰ ਮੁਸ਼ਕਿਲ ਪੈਦਾ ਕਰ ਦਿੱਤੀ ਹੈ ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਮੀਂਹ ਨੇ ਕਾਫ਼ੀ ਤ ਬਾਹੀ ਮਚਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਰਾਜਸਥਾਨ ਗੁਜਰਾਤ ਅਤੇ ਮੱਧ ਪ੍ਰਦੇਸ਼ ‘ਚ ਭਾਰੀ ਬਾਰਿਸ਼ ਦਾ ਕ ਹਿਰ ਹੁਣ ਤੱਕ ਵੀ ਜ਼ਾਰੀ ਹੈ। ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਰਾਜਸਥਾਨ ਦੇ ਕੋਟਾ ਬੈਰਾਜ ਤੋਂ ਪਾਣੀ ਛੱਡਣ ਕਾਰਨ ਕਈ ਇਲਾਕਿਆਂ ‘ਚ ਹ ੜ੍ਹ ਵਰਗੀ ਸਥਿਤੀ ਬਣ ਗਈ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਦੇਈਏ ਕਿ ਕੋਟਾ ਬੈਰਾਜ ਤੋਂਸਾਢੇ ਪੰਜ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਦੇ ਲਈ ਬੈਰਾਜ ਦੇ 18 ਫਲੱਡ ਗੇਟ ਖੋਲ੍ਹੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰਿਆਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਬਚਾਅ ਕੰਮਾਂ ਲਈ ਐੱਨ. ਡੀ. ਆਰ. ਐੱਫ. ਟੀਮਾਂ ਨੂੰ ਬੁਲਾਇਆ ਗਿਆ ਹੈ। ਹੜ੍ਹਗਸਤ ਇਲਾਕਿਆਂ ਨੂੰ 9 ਹਿੱਸਿਆਂ ‘ਚ ਵੰਡਿਆ ਗਿਆ ਹੈ ਅਤੇ ਹਰ ਹਿੱਸੇ ਲਈ ਆਰ. ਏ. ਐੱਸ. ਅਫ਼ਸਰ ਤਾਇਨਾਤ ਕੀਤਾ ਗਿਆ ਹੈ।