Sunday, January 19, 2020
Home > News > ਅੰਮ੍ਰਿਤਸਰ ਦੇ ਪੁਲਿਸ ਵਾਲੇ ਕੇਸ ਵਿਚ ਆਇਆ ਨਵਾਂ ਵੱਡਾ ਮੋੜ ਦੇਖੋ ਤੇ ਵਿਚਾਰ ਦਿਉ

ਅੰਮ੍ਰਿਤਸਰ ਦੇ ਪੁਲਿਸ ਵਾਲੇ ਕੇਸ ਵਿਚ ਆਇਆ ਨਵਾਂ ਵੱਡਾ ਮੋੜ ਦੇਖੋ ਤੇ ਵਿਚਾਰ ਦਿਉ

ਨਵੀ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ASI ਸਮੇਤ ਪੁਲਿਸ ਦੇ 5 ਮੁਲਾਜ਼ਮਾਂ ‘ਤੇ ਸਖ਼ਤ ਕਾਰਵਾਈ ਕੀਤੀ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਉਨ੍ਹਾਂ ਨੇ ਲਿਖਿਆ ਹੈ ਕੱਲ੍ਹ ਇਕ ਘਿਣਾਉਣੀ ਘ ਟਨਾ ਵਾਪਰੀ ਜੋ ਸੋਸ਼ਲ ਮੀਡੀਆ ‘ਤੇ ਵੀ ਸਾਹਮਣੇ ਆਈ ਹੈ।ਇਕ ਨਾਰਕੋਟਿਕਸ ਦੀ ਛਾਪੇਮਾਰੀ ਕਰਨ ਵਾਲੀ ਟੀਮ ਇਕ ਸ਼ੱਕੀ ਵਿਅਕਤੀ ‘ਤੇ ਛਾਪਾ ਮਾਰਨ ਲਈ ਇਕ ਪਿੰਡ ਗਈ ਸੀ ਤੇ ਇਸ ਛਾਪੇਮਾਰੀ ਦੇ ਇੰਚਾਰਜ ਇੰਸਪੈਕਟਰ ਨੂੰ ਕੁਝ ਲੋਕਾਂ ਨੇ ਕੁੱਟਿਆ। ਜਿਸ ਦੇ ਚੱਲਦਿਆਂ ਇਹ ਸ਼ਖਤ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ ਦਰਅਸਲ ਬੀਤੇ ਦਿਨ ਤਹਿਸੀਲ ਅਜਨਾਲਾ ਦੀ ਪੁਲਿਸ nashe ਨਾਲ ਸਬੰਧਤ ਕੇਸ ਤਹਿਤ ਪਿੰਡ ਚੋਗਾਵਾਂ ਦੇ ਇੱਕ ਘਰ ਵਿੱਚ ਛਾਪਾ ਮਾਰਨ ਗਈ ਸੀ ਜਿੱਥੇ ਪਰਿਵਾਰ ਨੇ ਥਾਣੇਦਾਰ ਦੀ ਬੁਰੀ ਤਰ੍ਹਾਂ kuttmair ਕੀਤੀ। ਇਸ ਦੌਰਾਨ ਮੌਕੇ ‘ਤੇ ਮੌਜੂਦ ਬਾਕੀ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਰਹੇ ਪਰ ਕੋਈ ਕਾਰਵਾਈ ਨਹੀਂ ਕੀਤੀ। ਇਸੇ ਕਰਕੇ ਕੈਪਟਨ ਨੇ ਥਾਣੇਦਾਰ ਸਮੇਤ 4 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ, ਤੇ ਇੱਕ ਇੰਸਪੈਕਟਰ ਦੀ ਬਦਲੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਥਾਣੇਦਾਰ ‘ਤੇ ਹ ਮਲਾ ਕਰਨ ਵਾਲੇ ਲੋਕਾਂ ਨੂੰ ਵੀ ਇਰਾਦਾ katal ਦਾ ਮਾਮਲਾ ਦਰਜ ਕਰਕੇ ਗ੍ਰਿਫ਼ ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਸੀਨੀਅਰ ਅਫ਼ਸਰ ਨੂੰ ਛੁਡਾਉਣ ਦੀ ਬਜਾਏ ਮੌਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਦਾ ਮੂਕ ਦਰਸ਼ਕ ਬਣਨਾ ਮੰਦਭਾਗਾ ਹੈ। ਇਸ ਲਈ ਮੁਲਜ਼ਮ ਡਿਸਮਿਸ ਕੀਤੇ ਜਾਂਦੇ ਹਨ। ਕੈਪਟਨ ਨੇ ਕਿਹਾ ਕਿ ਅਜਿਹਾ ਵਤੀਰਾ ਬਿਲਕੁਲ ਬਰਦਾਸ਼ਤ ਨਹੀਂ। ਉੱਧਰ ਪਰਿਵਾਰ ਨੇ ਕਿਹਾ ਹੈ ਕਿ ਪੁਲਿਸ ਉਨ੍ਹਾਂ ‘ਤੇ ਕਾਂਗਰਸ ਪਾਰਟੀ ਦਾ ਹੱਥ ਫੜਨ ਲਈ ਦਬਾਅ ਪਾ ਰਹੀ ਹੈ ਤੇ ਵਾਰ-ਵਾਰ ਉਨ੍ਹਾਂ ਘਰ ਰੇਡ ਕੀਤੀ ਜਾ ਰਹੀ ਹੈ। ਉਹ ਇਸ ਤੋਂ ਪ੍ਰੇਸ਼ਾਨ ਆ ਚੁੱਕੇ ਹਨ।ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ‘ਤੇ nasha ਵੇਚਣ ਦਾ ਝੂਠਾ ਇਲਜ਼ਾਮ ਲਾ ਰਹੀ ਹੈ। ਇਸ ਬਾਰੇ ਪਿੰਡ ਵਾਲਿਆਂ ਦਾ ਵੀ ਇਹੀ ਕਹਿਣਾ ਹੈ ਕਿ ਪੁਲਿਸ ਸਿਆਸੀ ਰੰਜ਼ਿਸ਼ ਦੇ ਤਹਿਤ ਪਰਿਵਾਰ ਨਾਲ ਧੱਕੇਸ਼ਾਹੀ ਕਰ ਰਹੀ ਹੈ ਜਿਸ ਦੀ ਜਾਂਚ ਹੋਣੀ ਲਾਜ਼ਮੀ ਹੈ। ਜਾਂਚ ਤੋ ਬਾਅਦ ਹੀ ਇਸ ਦਾ ਸੱਚ ਸਾਹਮਣੇ ਆ ਸਕਦਾ ਹੈ।