Sunday, January 19, 2020
Home > News > ਇਸ ਲੜਕੇ ਨੇ ਕਰੀ ਸੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ “ਹੁਣ ਮੰਗੀ ਮਾਫੀ ਗਣੇਸ਼ ਨੂੰ ਬੰਨੀ ਸੀ ਦਸਤਾਰ (ਦੇਖੋ ਵੀਡੀਓ)

ਇਸ ਲੜਕੇ ਨੇ ਕਰੀ ਸੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ “ਹੁਣ ਮੰਗੀ ਮਾਫੀ ਗਣੇਸ਼ ਨੂੰ ਬੰਨੀ ਸੀ ਦਸਤਾਰ (ਦੇਖੋ ਵੀਡੀਓ)

ਪਿਛਲੇ ਦਿਨੀ ਅਸੀਂ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿਚ ਹਿੰਦੂ ਦੇਵਤੇ ਗਣੇਸ਼ ਦੇ ਸਿਰ ਤੇ ਦਸਤਾਰ ਸੀ,ਕੋਲ ਚੂਹੇ ਕੀਰਤਨ ਕਰ ਰਹੇ ਸਨ ਤੇ ਗਣੇਸ਼ ਗੁਰੂ ਗਰੰਥ ਸਾਹਿਬ ਜੀ ਤੇ ਚੌਰ ਕਰ ਰਿਹਾ ਸੀ। ਗੁਰਦਵਾਰੇ ਦੇ ਬਣਾਏ ਇਸ ਨਕਲੀ ਸੈਟ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਜਿਸਦਾ ਸਿੱਖ ਸੰਗਤ ਵਿਚ ਰੋਸ ਪਾਇਆ ਗਿਆ। ਹੁਣ ਉਸ ਨਕਲੀ ਸੈਟ ਨੂੰ ਬਣਾਉਣ ਵਾਲੇ ਇੱਕ ਨਿੱਕੀ ਉਮਰ ਦੇ ਨੌਜਵਾਨ ਦੀ ਮੁਆਫੀ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਸਿੱਖ ਕੌਮ ਕੋਲੋਂ ਉਕਤ ਸਭ ਬੇਅਦਬੀ ਲਈ ਮਾਫੀ ਮੰਗ ਰਿਹਾ ਹੈ। ਪਹਿਲੀ ਗੱਲ ਤਾਂ ਇਹ ਬੇਅਦਬੀ ਇਸ ਮੁੰਡੇ ਨੇ ਨਹੀਂ ਕੀਤੀ ਲਗਦੀ ਕਿਉਂਕਿ ਇਹਨੀਂ ਨਿੱਕੀ ਉਮਰ ਵਿਚ ਕੋਈ ਵੀ ਅਜਿਹਾ ਵੱਡਾ ਕਦਮ ਨਹੀਂ ਉਠਾ ਸਕਦਾ। ਦੂਜੀ ਗੱਲ ਕਿ ਅਸਲ ਵਿਚ ਕਸੂਰ ਇਸਦਾ ਨਹੀਂ ਹੈ,ਕਸੂਰ ਸਿੱਖ ਕੌਮ ਦੇ ਠੇਕੇਦਾਰਾਂ ਦਾ ਹੀ ਹੈ ਜਿਨਾਂ ਨੇ ਅਜਿਹੇ ਸਿੱਖੀ ਤੇ ਹਮਲਿਆਂ ਖਿਲਾਫ ਅੱਜ ਤੱਕ ਕੋਈ ਕਾਰਵਾਈ ਤੱਕ ਨਹੀਂ ਕੀਤੀ ਜਿਸਦਾ ਕਰਕੇ ਨਿੱਤ ਨਵੀਆਂ ਮੁਸੀਬਤਾਂ ਨਾਲ ਕੌਮ ਨੂੰ 2-4 ਹੋਣਾ ਪੈ ਰਿਹਾ ਹੈ। ਨਿੱਤ ਚੜ੍ਹਦਾ ਨਵਾਂ ਸੂਰਜ ਇੱਕ ਨਵਾਂ ਮਸਲਾ,ਨਵੀਂ ਮੁਸੀਬਤ ਲੈ ਕੇ ਆਉਂਦਾ ਹੈ ਪਰ ਕੌਮ ਦੇ ਸਿਰਮੌਰ ਠੇਕੇਦਾਰ ਚੁੱਪ ਵੱਟੀ ਬੈਠੇ ਹਨ। ਜੇ ਕੋਈ ਸਿੱਖ ਨੌਜਵਾਨ ਅਜਿਹੇ ਲੋਕਾਂ ਨੂੰ ਨੱਥ ਪਾਉਣ ਲਈ ਹਥਿਆਰ ਚੁੱਕਦਾ ਹੈ ਤਾਂ ਸਰਕਾਰ ਉਸਨੂੰ ਅੱਤਵਾਦੀ ਗਰਦਾਨ ਕੇ ਜੇਲ ਵਿਚ ਸੁੱਟ ਦਿੰਦੀ ਹੈ। ਸਿੱਖ ਕੌਮ ਕਰੇ ਤਾਂ ਕੀ ਕਰੇ ??ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਸੱਟ ਮਾਰਨ ਦੇ ਚਲਨ ਦਾ ਸਖ਼ਤ ਨੋਟਿਸ ਲਿਆ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਜਿਸ ਵਿਚ ਸਿੱਖ ਰਵਾਇਤਾਂ ਦੀ ਤੌਹੀਨ ਕੀਤੀ ਗਈ ਹੈ, ਸਬੰਧੀ ਭਾਈ ਲੌਂਗੋਵਾਲ ਨੇ ਸਰਕਾਰ ਪਾਸੋਂ ਸਖ਼ਤ ਕਾਰਵਾਈ ਮੰਗੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਕਾਰਵਾਈ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਸਾਈਬਰ ਕਰਾਈਮ ਸੈੱਲ ਦੇ ਆਈ.ਜੀ. ਨੂੰ ਪੱਤਰ ਵੀ ਲਿਖਿਆ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਫੈਲੀ ਵੀਡੀਓ ਅੰਦਰ ਗੁਰਦੁਆਰਾ ਸਾਹਿਬ ਜਿਹਾ ਮਾਹੌਲ ਸਿਰਜ ਕੇ ਸਿੱਖ ਪ੍ਰੰਪਰਾਵਾਂ ਤੇ ਮਰਯਾਦਾ ਨੂੰ ਚੁਣੌਤੀ ਦਿੱਤੀ ਗਈ ਹੈ। ਵੀਡੀਓ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਵੀ ਨਜ਼ਰ ਆਉਂਦੀ ਅਤੇ ਸਿੱਖ ਸ਼ਹੀਦਾਂ ਦੇ ਚਿੱਤਰ ਵੀ ਹਨ। ੴ ਤੇ ਖੰਡੇ ਵੀ ਨਜ਼ਰ ਆ ਰਹੇ ਹਨ। ਮੂਰਤੀਆਂ ਦੁਆਰਾ ਸਿੰਘ ਪ੍ਰੰਪਰਾਵਾਂ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਵੀਡੀਓ ਅੰਦਰ ਰਾਗੀ ਸਿੰਘਾਂ ਦੇ ਕੀਰਤਨ ਕਰਨ ਵਾਂਗ ਨਕਲ ਵੀ ਕੀਤੀ ਗਈ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਸਿੱਖ ਕੌਮ ਨੂੰ ਚਿੜਾਉਣ ਦਾ ਕੋਝਾ ਯਤਨ ਹੈ, ਜਿਸ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਨਿੱਤ ਦਿਨ ਸਿੱਖ ਧਰਮ ਵਿਰੁੱਧ ਸੋਸ਼ਲ ਮੀਡੀਆ ’ਤੇ ਅਜਿਹੀਆਂ ਪੋਸਟਾਂ ਸਾਹਮਣੇ ਆ ਰਹੀਆਂ ਹਨ, ਪਰੰਤੂ ਸਰਕਾਰ ਦੇ ਸਾਈਬਰ ਕਰਾਈਮ ਵਿਭਾਗ ਦੀ ਕਾਰਗੁਜ਼ਾਰੀ ਨਾ-ਮਾਤਰ ਹੈ। ਸ਼੍ਰੋਮਣੀ ਕਮੇਟੀ ਵੱਲੋਂ ਅਜਿਹੇ ਮਾਮਲਿਆਂ ’ਤੇ ਸਖ਼ਤੀ ਵਰਤਣ ਲਈ ਸਮੇਂ-ਸਮੇਂ ਸਾਈਬਰ ਕਰਾਈਮ ਵਿਭਾਗ ਨੂੰ ਲਿਖ ਚੁੱਕੀ ਹੈ, ਪਰੰਤੂ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਹਰ ਧਰਮ ਦਾ ਸਤਿਕਾਰ ਬਹਾਲ ਰੱਖਣ ਲਈ ਸਰਕਾਰਾਂ ਨੂੰ ਸ਼ਰਾਰਤੀ ਅਨਸਰਾਂ ’ਤੇ ਨਿਗ੍ਹਾ ਰੱਖਣੀ ਚਾਹੀਦੀ ਹੈ ਅਤੇ ਅਜਿਹੀ ਮਾਮਲਿਆਂ ਵਿਚ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।