Sunday, January 19, 2020
Home > News > ਹੁਣੇ ਹੁਣੇ ਯੂਰਪ ਚ ਵਾਪਰਿਆ ਕਹਿਰ ਲਗੇ ਲੋਥਾਂ ਦੇ ਢੇਰ ਪੰਜਾਬ ਚ ਛਾਇਆ ਸੋਗ (ਦੇਖੋ)

ਹੁਣੇ ਹੁਣੇ ਯੂਰਪ ਚ ਵਾਪਰਿਆ ਕਹਿਰ ਲਗੇ ਲੋਥਾਂ ਦੇ ਢੇਰ ਪੰਜਾਬ ਚ ਛਾਇਆ ਸੋਗ (ਦੇਖੋ)

ਅਸੀ ਅਕਸਰ ਦੇਖਿਆ ਹੈ ਕਿ ਪੰਜਾਬ ਦੇ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਜਾ ਕੇ ਅਣਹੋਣੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਨ੍ਹਾਂ ਕਰਕੇ ਮਾਪਿਆਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੀ ਹੀ ਅਣਹੋਣੀ ਵਾਪਰੀ ਹੈ ਇਟਲੀ ਦੇ ਪਾਵੀਆ ‘ਚ ਪੰਜਾਬੀ ਮੂਲ ਦੇ ਚਾਰ ਲੋਕਾਂ ਦੀ ਡੇਅਰੀ ਫਾਰਮ ‘ਤੇ ਕੰਮ ਕਰਦਿਆਂ ਗੋਬਰ ਦੇ ਟੈਂਕ ‘ਚ ਡਿੱਗਣ ਕਾਰਣ MOUT ਹੋ ਗਈ, ਜਿਨ੍ਹਾਂ ‘ਚੋਂ ਇਕ ਨੌਜਵਾਨ ਜ਼ਿਲਾ ਹੁਸ਼ਿਆਰਪੁਰ ਦੇ ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਖੁਰਦ ਦਾ ਸੀ। ਮ੍ਰਿ* ਤਕ ਦੀ ਪਛਾਣ ਹਰਮਿੰਦਰ ਸਿੰਘ (29) ਪੁੱਤਰ ਬਖਸ਼ੀਸ਼ ਸਿੰਘ ਵਾਸੀ ਕੁਰਾਲਾ ਖੁਰਦ, ਥਾਣਾ ਟਾਂਡਾ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਾਪਤ ਜਾਣਕਾਰੀ ਅਨੁਸਾਰ ਹਰਮਿੰਦਰ ਸਿੰਘ ਦੋ ਸਾਲ ਪਹਿਲਾਂ ਕੰਮਕਾਜ ਲਈ ਇਟਲੀ ਗਿਆ ਸੀ ਅਤੇ ਉੱਤਰੀ ਇਟਲੀ ਦੇ ਪਾਵੀਆ ਨੇੜੇ ਬਣੇ ਇਕ ਡੇਅਰੀ ਫਾਰਮ ‘ਤੇ ਕੰਮ ਕਰਦਾ ਸੀ। ਵੀਰਵਾਰ ਨੂੰ ਕੰਮ ਦੌਰਾਨ ਉਹ ਆਪਣੇ 3 ਸਾਥੀਆਂ ਨਾਲ ਗੋਬਰ ਦੇ ਟੈਂਕ ਵਿਚ ਡਿੱਗ ਗਿਆ। ਗੋਬਰ ਵਿਚ ਡਿੱਗਣ ਤੋਂ ਬਾਅਦ ਕਾਰਬਨ ਡਾਇਆਕਸਾਈਡ ਗੈਸ ਦੇ ਜ਼ਿਆਦਾ ਪ੍ਰਭਾਵ ਕਾਰਨ ਚਾਰਾਂ ਦੀ mout ਹੋ ਗਈ। ਹਰਮਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ MOUT ਦੀ ਜਾਣਕਾਰੀ ਇਟਲੀ ਵਿਚ ਰਹਿੰਦੇ ਉਸ ਦੇ ਤਾਏ ਦੇ ਲੜਕੇ ਪਰਮਜੀਤ ਸਿੰਘ ਨੇ ਫੋਨ ‘ਤੇ ਦਿੱਤੀ। ਹਰਮਿੰਦਰ ਦੀ mout ਦੀ ਖਬਰ ਮਿਲਦਿਆਂ ਹੀ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। ਤੁਹਾਨੂੰ ਦੱਸ ਦੇਈਏ ਕਿ ਜ਼ਿਕਰਯੋਗ ਹੈ ਕਿ ਹਰਮਿੰਦਰ ਦੇ ਪਿਤਾ ਦੀ ਪਹਿਲਾਂ ਹੀ mout ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਰੋਂਦਿਆਂ ਵਿਲਕਦਿਆਂ ਉਸ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਇਸੇ ਸਾਲ ਦਸੰਬਰ ‘ਚ ਹਰਮਿੰਦਰ ਦੀ ਵੱਡੀ ਭੈਣ ਦਾ ਵਿਆਹ ਸੀ, ਜਿਸ ‘ਤੇ ਹਰਮਿੰਦਰ ਦਾ ਆਉਣ ਦਾ ਪ੍ਰੋਗਰਾਮ ਸੀ। ਮ੍ਰਿਤਕ ਪਰਿਵਾਰ ਦਾ ਇਕਲੌਤਾ ਕਮਾਊ ਜੀਅ ਸੀ। ਵਾਹਿਗੁਰੂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਤੇ ਵੀਰਾਂ ਦੀਆਂ ਰੂਹਾਂ ਨੂੰ ਸ਼ਾਤੀ ਬਖਸ਼ਣਾ।