Sunday, January 26, 2020
Home > News > ਮਿੱਤਰੋ ਸਾਵਧਾਨ! ਸਾਵਧਾਨ ਇਸ ਐਲਾਨ ਨਾਲ ਕਈਆਂ ਦੀਆਂ ਉਡ ਗਈਆਂ ਨੀਂਦਾਂ

ਮਿੱਤਰੋ ਸਾਵਧਾਨ! ਸਾਵਧਾਨ ਇਸ ਐਲਾਨ ਨਾਲ ਕਈਆਂ ਦੀਆਂ ਉਡ ਗਈਆਂ ਨੀਂਦਾਂ

ਬਾਈਕ ਸਵਾਰ ਜੋੜੇ ਜੇਕਰ ਗੋਦ ‘ਚ ਬੱਚੇ ਨੂੰ ਲੈ ਕੇ ਜਾ ਰਹੇ ਹਨ ਤਾਂ ਉਹ ਸਾਵਧਾਨ ਰਹਿਣ। ਟਰੈਫਿਕ ਪੁਲਸ ਬੱਚੇ ਨੂੰ ਤੀਜੀ ਸਵਾਰੀ ਮੰਨ ਕੇ ਟ੍ਰਿਪਲ ਰਾਈਡਿੰਗ ਦਾ ਚਾਲਾਨ ਕਰ ਸਕਦੀ ਹੈ।ਹੁਣ ਜ਼ੁਰਮਾਨੇ ਅਤੇ ਸਖਤੀ ਨਾਲ ਲੋਕਾਂ ‘ਚ ਇਕ ਤਰ੍ਹਾਂ ਦਾ ਡਰ ਪੈਦਾ ਹੋ ਗਿਆ ਹੈ। ਇਕ ਸਤੰਬਰ ਤੋਂ ਲਾਗੂ ਹੋਏ ਸੋਧ ‘ਚ ਬਾਈਕ ‘ਤੇ 2 ਤੋਂ ਵਧ ਸਵਾਰੀ ਓਵਰਲੋਡ ਮੰਨੀ ਜਾਂਦੀ ਹੈ। ਬੱਚਿਆਂ ਨੂੰ ਛੋਟ ਦਾ ਕਿਤੇ ਕੋਈ ਜ਼ਿਕਰ ਨਹੀਂ ਹੈ। ਮੰਤਰਾਲੇ ਨੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਹੈ ਪਰ ਸਮੇਂ-ਹੱਦ ਤੈਅ ਨਹੀਂ ਕੀਤੀ ਹੈ। ਮੋਟਰ ਵਾਹਨ ਐਕਟ ‘ਚ ਬਾਈਕ ਟੂ-ਸੀਟ ਹੈ। ਭਾਵੇਂ ਹੀ ਨਿਰਮਾਤਾ ਕੰਪਨੀ ਨੇ ਬਾਈਕ ਨੂੰ 200 ਤੋਂ 300 ਕਿਲੋਗ੍ਰਾਮ ਭਾਰ ਅਨੁਸਾਰ ਡਿਜ਼ਾਈਨ ਕੀਤਾ ਹੋਵੇ ਅਤੇ ਇਸ ‘ਤੇ 2 ਤੋਂ ਵਧ ਸਵਾਰੀ ਬੈਠ ਸਕਦੀ ਹੋਵੇ ਪਰ ਇਸ ਨੂੰ ਓਵਰਲੋਡ ਹੀ ਮੰਨਿਆ ਜਾਵੇਗਾ। ਦਿੱਲੀ ਟਰੈਫਿਕ ਪੁਲਸ ਦੇ ਸੰਯੁਕਤ ਕਮਿਸ਼ਨਰ ਕੰਨਨ ਜਗਦੀਸ਼ਨ ਨੇ ਦੱਸਿਆ ਕਿ ਨਵੇਂ ਕਾਨੂੰਨ ‘ਚ ਦੋਪਹੀਆ ‘ਤੇ ਸ਼ਿਸ਼ੂ ਜਾਂ ਬੱਚਿਆਂ ਲਈ ਕੋਈ ਗਾਈਡਲਾਈਨ ਨਹੀਂ ਹੈ। ਅਜਿਹੇ ‘ਚ ਉਸ ਨੂੰ ਤੀਜੀ ਸਵਾਰੀ ਹੀ ਮੰਨਿਆ ਜਾਵੇਗਾ। ਦੇਸ਼ ਭਰ ‘ਚ ਕੁੱਲ ਵਾਹਨਾਂ ‘ਚੋਂ 2 ਤਿਹਾਈ ਦੋਪਹੀਆ ਹਨ। ਸੂਤਰਾਂ ਅਨੁਸਾਰ ਨਵਾਂ ਮੋਟਰ ਲਾਗੂ ਹੋਣ ਤੋਂ ਪਹਿਲਾਂ ਵੀ ਬੱਚਾ ਤੀਜੀ ਸਵਾਰੀ ਮੰਨਿਆ ਜਾਂਦਾ ਸੀ ਪਰ ਕੋਈ ਗਾਈਡਲਾਈਨ ਨਹੀਂ ਸੀ। ਕਈ ਸੰਗਠਨਾਂ ਨੇ ਇਸ ਬਾਰੇ ਗਾਈਡਲਾਈਨ ਜਾਰੀ ਕਰਨ ਦੀ ਮੰਗ ਕੀਤੀ ਹੈ। ਹੁਣ ਲੋਕਾਂ ਨੂੰ ਵਧ ਜ਼ੁਰਮਾਨੇ ਨਾਲ ਲਾਇਸੈਂਸ ਸਸਪੈਂਡ ਹੋਣ ਦਾ ਡਰ ਹੈ। ਬਿਨ੍ਹਾਂ ਲਈਸੈਂਸ ਡਰਾਈਵਿੰਗ-1000 ਰੁਪਏ ਤੋਂ ਵਧਾ ਕੇ 5 ਹਜ਼ਾਰ ਰੁਪਏ —ਬਿਨ੍ਹਾਂ ਟਿਕਟ ਯਾਤਰਾ-200 ਰੁਪਏ ਤੋਂ ਵਧਾ ਕੇ 500 ਰੁਪ —ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ-2 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ —ਓਵਰ ਸਪੀਡ ਜਾਂ ਰੇਸ ਲਗਾਉਣਾ-500 ਤੋਂ ਵਧਾ 5 ਹਜ਼ਾਰ ਰੁਪਏ —ਬਿਨ੍ਹਾਂ ਪਰਮਿਟ ਦਾ ਵਾਹਨ-5 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ —ਸੀਟ ਬੈਲਟ-100 ਤੋਂ ਵਧਾ ਕੇ 1 ਹਜ਼ਾਰ ਰੁਪਏ —ਬਿਨ੍ਹਾਂ ਇੰਸ਼ੋਰੈਂਸ ਡਰਾਈਵਿੰਗ-1000 ਤੋਂ ਵਧਾ ਕੇ 2 ਹਜ਼ਾਰ ਰੁਪਏ ਇਹ ਹਨ ਨਵੇਂ ਨਿਯਮ… ਕੇਂਦਰ ਸਰਕਾਰ ਨੇ ਪੁਰਾਣੇ ਕਾਨੂੰਨ ਨੂੰ ਸਖਤ ਬਣਾਉਣ ਦੇ ਨਾਲ-ਨਾਲ ਇਸ ‘ਚ ਕੁਝ ਨਿਯਮ ਵੀ ਜੋੜੇ ਹਨ… —ਓਵਰ ਸਾਈਜ਼ ਵ੍ਹੀਕਲ-5 ਹਜ਼ਾਰ ਰੁਪਏ —ਐਮਰਜੈਂਸੀ ਵਾਹਨਾਂ ਨੂੰ ਜਗ੍ਹਾ ਨਾ ਦੇਣਾ-10 ਹਜ਼ਾਰ ਰੁਪਏ —ਨਾਬਾਲਗਾਂ ਦੇ ਅਪਰਾਧ-25 ਹਜ਼ਾਰ ਜ਼ੁਰਮਾਨੇ ਦੇ ਨਾਲ 3 ਸਾਲ ਦੀ ਸਜ਼ਾ ‘ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ