Sunday, January 26, 2020
Home > News > ਅੰਮ੍ਰਿਤਸਰ ਵਿਚ ਰੇਡ ਕਰਨੀ ਪੁਲਿਸ ਨੂੰ ਪਈ ਮਹਿੰਗੀ (ਦੇਖੋ ਵੀਡੀਓ)

ਅੰਮ੍ਰਿਤਸਰ ਵਿਚ ਰੇਡ ਕਰਨੀ ਪੁਲਿਸ ਨੂੰ ਪਈ ਮਹਿੰਗੀ (ਦੇਖੋ ਵੀਡੀਓ)

ਅੰਮ੍ਰਿਤਸਰ ਚੌਗਾਵਾ ਪਿੰਡ ‘ਚ ਜਿਥੇ ਲੋਕਾਂ ਦੀ ਅਜੇ ਨੀਂਦ ਵੀ ਖੁੱਲ੍ਹੀ ਸੀ ਕਿ ਅਚਾਨਕ ਪੰਜਾਬ ਦੇ ਜ਼ਿਲਾ ਤਰਨਤਾਰਨ ਦੀ ਪੁਲਸ ਨੇ ਆ ਪਿੰਡ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਦੇ ਘਰ ਰੇਡ ਕਰ ਦਿੱਤੀ। ਸਰਪੰਚ ਦੇ ਘਰ ਪਹਿਲਾਂ ਤੋਂ ਮੌਜੂਦ ਲੋਕਾਂ ਨੇ ਸਬ-ਇੰਸਪੈਕਟਰ ਬਲਦੇਵ ਸਿੰਘ ਦੀ ਜੰਮ ਕੇ ਕੁਟਾਪਾ ਕੀਤਾ ਤੇ ਬਾਕੀ ਪੁਲਸ ਪਾਰਟੀ ਨੂੰ ਵੀ ਬੰਨ੍ਹ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਨੇ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨਾਲ ਸਬੰਧਤ ਹਨ । ਜਦਕਿ ਮੌਜੂਦਾ ਸਰਪੰਚ ਨਿਰਵੈਲ ਸਿੰਘ ਕਾਂਗਰਸ ਪਾਰਟੀ ਦਾ ਹੈ ਤੇ ਸਬ-ਇੰਸਪੈਕਟਰ ਬਲਦੇਵ ਸਿੰਘ ਦਾ ਰਿਸ਼ਤੇਦਾਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾਂ ਸਰਪੰਚ ਨਿਰਵੈਲ ਸਿੰਘ ਦੇ ਇਸ਼ਾਰੇ ‘ਤੇ ਸਬ-ਇੰਸਪੈਕਟਰ ਬਲਦੇਵ ਸਿੰਘ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਦਾ ਹੈ ਤੇ ਹੈਰੋਇਨ ਦੇ ਝੂਠੇ ਕੇਸ ‘ਚ ਫਸਾਉਣਾ ਚਾਹੁੰਦਾ ਹੈ। ਇਸ ਨੂੰ ਲੈ ਕੇ ਸਬ-ਇੰਸਪੈਕਟਰ ਬਲਦੇਵ ਸਿੰਘ ਨੇ ਸਾਬਕਾ ਸਰਪੰਚ ਤੇ ਅਮਨਦੀਪ ਸਿੰਘ ਕੋਲੋਂ 200000 ਦੀ ਮੰਗ ਕੀਤੀ ਸੀ ਤੇ ਉਸ ਨੇ ਕਿਹਾ ਕਿ ਸੀ ਕਿ ਜੇਕਰ ਉਹ ਪੈਸੇ ਦਿੰਦੇ ਹਨ ਤਾਂ ਇਸ ਕੇਸ ‘ਚੋਂ ਬਰੀ ਹੋ ਜਾਣਗੇਹ। ਜੇਕਰ ਪੈਸੇ ਨਹੀਂ ਦਿੱਤੇ ਤਾਂ ਉਹ ਉਨ੍ਹਾਂ ਨੂੰ ਜੇਲ ਭੇਜ ਦੇਵੇਗਾ। ਇਸ ਦੇ ਚੱਲਦਿਆਂ ਹੀ ਉਹ ਮੌਜੂਦਾ ਸਰਪੰਚ ਦੇ ਕਹਿਣ ‘ਤੇ ਅੱਜ ਪੁਲਸ ਪਾਰਟੀ ਸਮੇਤ ਸਬ-ਇੰਸਪੈਕਟਰ ਬਲਦੇਵ ਸਿੰਘ ਉਨ੍ਹਾਂ ਦੇ ਘਰ ਪਹੁੰਚਿਆ ਪਰ ਉਥੇ ਲੋਕਾਂ ਦੀ ਪੁਲਸ ਨਾਲ ਹੱਥੋ ਪਾਈ ਕੀਤੀ ਤੇ ਸਬ-ਇੰਸਪੈਕਟਰ ਬਲਦੇਵ ਸਿੰਘ ਦੇ ਪਾੜ ਦਿੱਤੇ ਤੇ ਉਸ ਦੀ ਸਰਵਿਸ ਰਿਵਾਲਵਰ ਵਰ ਵੀ ਖੋਹ ਲਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਲਦੇਵ ਸਿੰਘ ਖੁਦ ਵੀ ਨਸ਼ਾ ਕਰਦਾ ਹੈ ਤੇ ਅੱਜ ਵੀ nashe ਦੀ ਹਾਲਤ ‘ਚ ਹੀ ਉਹ ਇਥੇ ਆਇਆ ਸੀ। ਇਸ ਸਬੰਧੀ ਪਿੰਡ ਵਾਸੀਆਂ ਨੇ ਅੰਮ੍ਰਿਤਸਰ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਸ ਨੇ ਦੋਵਾਂ ਧਿਰਾਂ ਨੂੰ ਸਮਝਾਇਆ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀ ਗੱਲ ਸੁਣੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ