Sunday, January 26, 2020
Home > News > ਦਸਵੀਂ ਕਲਾਸ ਦੀ ਟੌਪਰ 2 ਫੁੱਟ 8 ਇੰਚ ਅਨਮੋਲ ਬੇਰੀ ਬਣੀ ਫਿਰੋਜਪੁਰ ਦੀ ਇੱਕ ਦਿਨ ਲਈ ਡੀਸੀ (ਦੱਬਕੇ ਸ਼ੇਅਰ ਕਰੋ)

ਦਸਵੀਂ ਕਲਾਸ ਦੀ ਟੌਪਰ 2 ਫੁੱਟ 8 ਇੰਚ ਅਨਮੋਲ ਬੇਰੀ ਬਣੀ ਫਿਰੋਜਪੁਰ ਦੀ ਇੱਕ ਦਿਨ ਲਈ ਡੀਸੀ (ਦੱਬਕੇ ਸ਼ੇਅਰ ਕਰੋ)

ਅਗਰ ਇਨਸਾਨ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰੇ ਤਾਂ ਜਰੂਰ ਪੂਰੇ ਹੁੰਦੇ ਹਨ ਸਾਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਅਜਿਹੀ ਹੀ ਮਿਸਾਲ ਪੈਦਾ ਕਰੀ ਹੈ ਫਿਰੋਜ਼ਪੁਰ ਦੀ ਰਹਿਣ ਵਾਲੀ ਅਨਮੋਲ ਬੇਰੀ ਨੇ ਜਿਨ੍ਹਾਂ ਦੀ ਮਿਹਨਤ ਤੇ ਲਗਨ ਫਿਰੋਜ਼ਪੁਰ ਦੇ ਡੀਸੀ ਚੰਦਰ ਗੈੰਦ ਨੂੰ ਇੰਨੀ ਪ੍ਰਭਾਵਿਤ ਕਰੀ ਕਿ ਉਨ੍ਹਾਂ ਨੇ ਅਨਮੋਲ ਨੂੰ ਆਪਣਾ ਸੁਪਨਾ ਪੂਰਾ ਕਰਨ ਦਾ ਇੱਕ ਦਿਨ ਲਈ ਮੌਕਾ ਦਿੱਤਾ ਜਾਣਕਾਰੀ ਅਨੁਸਾਰ ਬਿਮਾਰੀ ਨਾਲ ਪੀ ੜਤ ਕੁੜੀ ਇੱਕ ਦਿਨ ਲਈ ਬਣੀ ਫਿਰੋਜਪੁਰ ਦੀ ਡੀਸੀ ਹਿੰਦੀ ਫਿਲਮ ਨਾਇਕ ਚ ਇੱਕ ਪੱਤਰਕਾਰ ਇਕ ਦਿਨ ਲਈ ਮੁੱਖ ਮੰਤਰੀ ਬਣਦੇ ਹਨ ਅਤੇ 24 ਘੰਟੇ ਚ ਸੂਬੇ ਦਾ ਬਹੁਤ ਕੁਝ ਸਵਾਰ ਦਿੰਦੇ ਹਨ । ਉਹ ਕਲਪਨਾ ਸੀ ਪਰ ਹੁਣ ਹਕੀਕਤ ਚ ਇੰਝ ਹੋ ਗਿਆ ਹੈ । ਉਹ ਵੀ ਪੰਜਾਬ ਚ ਪਰ ਮੁੱਖ ਮੰਤਰੀ ਨਹੀਂ ਬਲਕਿ ਡਿਪਟੀ ਕਮਿਸਨਰ ਬਣਾਇਆ ਗਿਆ ਹੈ । ਫਿਰੋਜ਼ਪੁਰ ਦੀ ਟੌਪਰ ਸਟੂਡੈਂਟ ਅਨਮੋਲ ਬੇਰੀ ਦਾ ਸੁਫਨਾ ਅੱਜ ਸਕਾਰ ਹੋ ਗਿਆ। ਅਨਮੋਲ ਨੂੰ ਅੱਜ ਇੱਕ ਦਿਨ ਲਈ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਬਣਾਇਆ ਗਿਆ। ਪੰਜਾਬ ‘ਚ ਪਹਿਲੀ ਵਾਰ ਅਜਿਹਾ ਫੈਸਲਾ ਹੋਇਆ, ਜਿਸਦਾ ਕ੍ਰੈਡਿਟ ਜ਼ਿਲ੍ਹੇ ਦੇ ਡੀਸੀ ਚੰਦਰ ਗੈਂਦ ਨੂੰ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਨਮੋਲ ਲੋਕੋਮੋਟੋ ਬਿਮਾਰੀ ਨਾਲ ਪੀੜਤ ਹੈ। ਉਸਦਾ ਕੱਦ ਮਹਿਜ਼ 2.8 ਇੰਚ ਹੈ ਤੇ ਹੁਣ ਤੱਕ 4 ਸਰਜਰੀਆਂ ਹੋ ਚੁੱਕੀਆਂ ਹਨ। ਉਸਦੇ ਇਕ ਪੈਰ ਦੀ ਅੱਡੀ ਵੀ ਨਹੀਂ ਹੈ। ਜਨਮ ਤੋਂ 20 ਦਿਨ ਬਾਅਦ ਹੀ ਅਨਮੋਲ ਦੀ ਪਹਿਲੀ ਸਰਜਰੀ ਹੋਈ ਸੀ। 10ਵੀਂ ਵਿੱਚ 85 ਫੀਸਦੀ ਅੰਕਾਂ ਨਾਲ ਪਾਸਆਊਟ ਹੈ ਤੇ 8ਵੀਂ ਤੱਕ ਟਾਪਰ ਰਹੀ ਹੈ। ਅੱਜ ਬਤੌਰ ਡੀਸੀ ਅਨਮੋਲ ਵੱਲੋਂ ਕੁਝ ਅਹਿਮ ਫੈਸਲੇ ਵੀ ਲਏ ਜਾਣਗੇ।ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਫਿਰੋਜ਼ਪੁਰ ਦੇ ਇੱਕ ਸਕੂਲ ਚ ਪਹੁੰਚੇ ਡੀਸੀ ਨੇ ਅਨਮੋਲ ਨੂੰ ਪੁੱਛਿਆ ਸੀ ਕਿ ਉਹ ਕੀ ਬਣਨਾ ਚਾਹੁੰਦੀ ਹੈ, ਤਾਂ ਅਨਮੋਲ ਨੇ ਕਿਹਾ IAS ਅਫਸਰ। ਇਸਦੇ ਨਾਲ ਹੀ ਪੁੱਛਿਆ ਕਿ IAS ਅਫਸਰ ਬਣ ਕੇ ਕੀ ਬਣੋਗੇ, ਤਾਂ ਅਨਮੋਲ ਨੇ DC ਬਣਨ ਦੀ ਇੱਛਾ ਜ਼ਾਹਿਰ ਕੀਤੀ।ਡੀਸੀ ਨੇ ਅਨਮੋਲ ਨਾਲ ਗੱਲਬਾਤ ਦੋਰਾਨ ਪੁੱਛਿਆ ਕਿ ਉਹ ਵੱਡੀ ਹੋ ਕੀ ਬਣਨਾ ਚਾਹੁੰਦੀ ਹੈ ਤਾਂ ਉਸ ਨੇ ਦੱਸਿਆ ਕਿ ਉਹ ਆਈ.ਏ.ਐਸ ਪਾਸ ਕਰਕੇ ਡਿਪਟੀ ਕਮਿਸ਼ਨਰ ਬਣਨਾ ਚਾਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਉਸ ਨੂੰ ਆਪਣੇ ਸੁਪਨੇ ਦੇ ਨੇੜੇ ਲੈ ਕੇ ਜਾਣ ਵਿਚ ਮਦਦ ਕਰ ਸਕਦੇ ਹਨ। ਜਿਸ ਦੇ ਤਹਿਤ ਉਹ ਉਸ ਨੂੰ ਇੱਕ ਦਿਨ ਲਈ ਡੀਸੀ ਹੋਣ ਦਾ ਅਹਿਸਾਸ ਕਰਵਾਉਣਗੇ। ਡੀਸੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਦੇਣਗੇ। ਸ਼ੁਕਰਵਾਰ ਨੂੰ ਡੀਸੀ ਚੰਦਰ ਗੈਂਦ ਨੂੰ ਅਨਮੋਲ ਬੇਰੀ ਨੂੰ ਡੀਸੀ ਹੋਣ ਦਾ ਅਹਿਸਾਸ ਕਰਵਾਇਆ।