Sunday, January 19, 2020
Home > News > ਦੇਖੋ ਨੌਜਵਾਨ ਨੇ ਅਮਰੀਕਾ ਜਾਨ ਲਈ ਕਢਿਆ ਨਵਾਂ ਤਰੀਕਾ ਪਰ ਫਿਰ ਵੀ ਚੜ ਗਿਆ ਪੁਲਿਸ ਹੱਥੇ

ਦੇਖੋ ਨੌਜਵਾਨ ਨੇ ਅਮਰੀਕਾ ਜਾਨ ਲਈ ਕਢਿਆ ਨਵਾਂ ਤਰੀਕਾ ਪਰ ਫਿਰ ਵੀ ਚੜ ਗਿਆ ਪੁਲਿਸ ਹੱਥੇ

ਅਸੀ ਅਕਸਰ ਦੇਖਿਆ ਹੈ ਲੋਕੀ ਪੁੱਠੇ ਸਿੱਧੇ ਜੁਗਾੜ ਲਾ ਕੇ ਬਾਹਰਲੇ ਮੁਲਕਾਂ ਚ ਜਾਣ ਨੂੰ ਕਿੰਨੇ ਕਾਹਲੇ ਨੇ ਇਸ ਦੀ ਉਦਾਹਰਣ ਤੁਹਾਡੇ ਸਾਹਮਣੇ ਹੈਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਇੱਕ 32 ਸਾਲਾ ਵਿਅਕਤੀ ਨੌਜਵਾਨ ਪੁਲਿਸ ਦੇ ਹੱਥੇ ਚੜ ਗਿਆ, ਜੋ 81 ਸਾਲਾ ਵਿਅਕਤੀ ਦੇ ਪਾਸਪੋਰਟ ‘ਤੇ ਅਮਰੀਕਾ ਜਾਣਾ ਚਾਹੁੰਦਾ ਸੀ। ਉਸ ਨੇ ਬਜ਼ੁਰਗਾਂ ਵਾਂਗ ਹੁਲੀਆ ਬਣਾਇਆ ਹੋਇਆ ਸੀ। ਡਾਈ ਨਾਲ ਦਾੜੀ ਤੇ ਵਾਲਾਂ ਦਾ ਰੰਗ ਚਿੱਟਾ ਕੀਤਾ ਹੋਇਆ ਸੀ। ਚਸ਼ਮਾ ਲਾਇਆ ਸੀ ਤੇ ਬਜ਼ੁਰਗਾਂ ਵਾਲੇ ਕੱਪੜੇ ਪਾਏ ਹੋਏ ਸੀ। ਕਿਸੇ ਨੂੰ ਕੋਈ ਸ਼ੱਕ ਨਾ ਹੋਏ, ਇਸ ਲਈ ਉਹ ਵ੍ਹੀਲਚੇਅਰ ‘ਤੇ ਸਵਾਰ ਹੋ ਏਅਰਪੋਰਟ ਪਹੁੰਚਿਆ ਪਰ ਉਸ ਦੀ ਇਹ ਤਰਕੀਬ ਕੰਮ ਨਾ ਆਈ। ਉਹ ਆਪਣੇ ਚਿਹਰੇ ‘ਤੇ ਨਕਲੀ ਝੁਰੜੀਆਂ ਨਹੀਂ ਬਣਾ ਸਕਿਆ। ਉਹ ਜਵਾਨ ਚਮੜੀ ਦੀ ਵਜ੍ਹਾ ਕਰਕੇ ਫੜਿਆ ਗਿਆ। ਮੁਲਜ਼ਮ ਨੌਜਵਾਨ ਐਤਵਾਰ ਰਾਤ 8 ਵਜੇ ਦੇ ਕਰੀਬ ਵ੍ਹੀਲਚੇਅਰ ਨਾਲ ਏਅਰਪੋਰਟ ਦੇ ਟਰਮੀਨਲ-3 ਪਹੁੰਚਿਆ। ਉਹ ਰਾਤ 10:45 ਵਜੇ ਨਿਊਯਾਰਕ ਲਈ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਣਾ ਚਾਹੁੰਦਾ ਸੀ। ਸੁਰੱਖਿਆ ਇੰਸਪੈਕਟਰ ਨੇ ਉਸ ਨੂੰ ਮੈਟਲ ਡਿਟੈਕਟਰ ਦੇ ਦਰਵਾਜ਼ੇ ਨੂੰ ਪਾਰ ਕਰਨ ਲਈ ਕਿਹਾ, ਪਰ ਬਜ਼ੁਰਗ ਦੇ ਭੇਸ ਵਿੱਚ ਨੌਜਵਾਨ ਨੇ ਕਿਹਾ ਕਿ ਜੇ ਉਹ ਤੁਰਨਾ ਤਾਂ ਦੂਰ, ਸਿੱਧਾ ਖੜ੍ਹਾ ਤਕ ਨਹੀਂ ਹੋ ਸਕਦਾ। ਗੱਲਬਾਤ ਦੌਰਾਨ ਉਹ ਆਵਾਜ਼ ਭਾਰੀ ਕਰਨ ਦੀ ਕੋਸ਼ਿਸ਼ ਕਰਦਿਆਂ ਅੱਖਾਂ ਚੁਰਾਉਣ ਲੱਗਾ। ਉਸ ਦੀ ਚਮੜੀ ਤੋਂ ਸੁਰੱਖਿਆ ਅਮਲੇ ਨੂੰ ਉਸ ਦੀ ਉਮਰ ‘ਤੇ ਸ਼ੱਕ ਹੋਇਆ, ਕਿਉਂਕਿ, ਉਸ ਦੇ ਚਿਹਰੇ ‘ਤੇ ਝੁਰੜੀਆਂ ਨਹੀਂ ਸੀ। ਫਿਰ ਉਸ ਦਾ ਪਾਸਪੋਰਟ ਚੈੱਕ ਕੀਤਾ ਗਿਆ, ਜੋ ਬਿਲਕੁਲ ਸਹੀ ਨਿਕਲਿਆ। ਇਸ ਵਿੱਚ ਉਸ ਦਾ ਨਾਂ ਅਮਰੀਕ ਸਿੰਘ ਸੀ ਤੇ ਜਨਮ ਤਾਰੀਖ਼ ਇੱਕ ਫਰਵਰੀ, 1938 ਦਰਜ ਹੋਈ ਸੀ। ਪੁੱਛਗਿੱਛ ਦੌਰਾਨ, ਜਦੋਂ ਸੁਰੱਖਿਆ ਕਰਮਚਾਰੀ ਸਮਝ ਗਏ ਕਿ ਉਹ ਜਵਾਨ ਸੀ, ਬੁੱਢਾ ਨਹੀਂ, ਤਾਂ ਉਸ ਨੂੰ ਸੱਚ ਦੱਸਣਾ ਪਿਆ। ਉਸ ਨੇ ਦੱਸਿਆ ਕਿ ਉਸਦਾ ਅਸਲ ਨਾਮ ਜੈਸ਼ ਪਟੇਲ ਹੈ। ਉਮਰ 32 ਸਾਲ ਤੇ ਪਤਾ ਅਹਿਮਦਾਬਾਦ ਦਾ ਹੈ। ਫਿਰ ਉਸ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।