Tuesday, September 17, 2019
Home > News > ਹੁਣੇ ਹੁਣੇ ਆਈ ਵੱਡੀ ਖਬਰ ਮੋਹਾਲੀ ਪੁਲਿਸ ਨੇ ਮਸ਼ਹੂਰ ਪੰਜਾਬੀ ਗਾਇਕ ਨੂੰ ਫਲੈਟ ‘ਚੋਂ ਲਿਆ ਹਿਰਾਸਤ ‘ਚ

ਹੁਣੇ ਹੁਣੇ ਆਈ ਵੱਡੀ ਖਬਰ ਮੋਹਾਲੀ ਪੁਲਿਸ ਨੇ ਮਸ਼ਹੂਰ ਪੰਜਾਬੀ ਗਾਇਕ ਨੂੰ ਫਲੈਟ ‘ਚੋਂ ਲਿਆ ਹਿਰਾਸਤ ‘ਚ

ਇਸ ਵੇਲੇ ਸਭ ਤੋਂ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਉੱਘੇ ਗਾਈਕ ਰੰਮੀ ਰੰਧਾਵਾ ਨੂੰ ਮੁਹਾਲੀ ਪੁਲਸ ਨੇ ਅਚਾਨਕ ਗ੍ਰਿ ਫਤਾਰ ਕਰ ਲਿਆ ਹੈ ਆਏ ਦਿਨ ਪੰਜਾਬੀ ਗਾਇਕ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆਂ ‘ਚ ਆ ਹੀ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਰੰਮੀ ਰੰਧਾਵਾ ਨਾਲ ਉਨ੍ਹਾਂ ਨੂੰ ਇਸ ਕਰਕੇ ਹਿਰਾਸਤ ਚ ਲਿਆ ਤਾਂ ਜੋ ਮਾਹੌਲ ਖਰਾਬ ਨਾ ਹੋਵੇ ਤੁਹਾਨੂੰ ਦੱਸ ਦੇਈਏ ਕਿ ਐਲੀ ਮਾਂਗਟ ਤੇ ਰੰਮੀ ਰੰਧਾਵਾ ਚ ਸ਼ੋਸ਼ਲ ਮੀਡੀਆ ਤੇ ਤਕਰਾਰ ਚੱਲ ਰਿਹਾ ਸੀ ਜਿਸ ਕਰਕੇ ਪੁਲਸ ਨੇ ਰੰਮੀ ਰੰਧਾਵਾ ਨੂੰ ਹਿਰਾਸਤ ਚ ਲਿਆ ਹੈ ਤਾਂ ਜੋ ਮਾਮਲਾ ਸ਼ਾਂਤ ਹੋ ਜਾਵੇ। ਤੁਹਾਨੂੰ ਦੱਸ ਦੇਈਏ ਦੋਵੇ ਸਿੰਗਰ ਸ਼ੋਸ਼ਲ ਮੀਡੀਆ ਤੇ ਹੋਈ ਆਪਸੀ ਬਿਆਨ ਬਾਜੀ ਤੋਂ ਬਾਅਦ ਇੱਕ ਦੂਜੇ ਦੀਆਂ ਪਰਸਨਲ ਗੱਲਾਂ ਰਾਹੀ ਅਟੈਕ ਕਰ ਰਹੇ ਸਨ ਇੱਕ ਦੂਜੇ ਨੂੰ ਟਾਈਮ ਪਾਉਣ ਦੀਆਂ ਗੱਲਾਂ ਹੋ ਰਹੀਆਂ ਸਨ।ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਅਜਿਹਾ ਹੀ ਇਕ ਮੁੱਦਾ ਸਾਹਮਣੇ ਆਇਆ ਹੈ ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ। ਇਹ ਦੋਵੇਂ ਗਾਇਕ ਇਕ-ਦੂਜੇ ‘ਤੇ ਭੜਕਦੇ ਨਜ਼ਰ ਆ ਰਹੇ ਹਨ। ਰੰਮੀ ਰੰਧਾਵਾ ਨੇ ਕਿਹਾ ਕਿ ”ਮੇਰੇ ਮਨ ਨੂੰ ਬਹੁਤ ਦੁੱਖ ਲੱਗਦਾ ਹੈ ਜਦੋਂ ਕਈ ਅਜਿਹੇ ਵਿਅਕਤੀ ਟੱਕਰਦੇ ਹਨ, ਜਿਹੜੇ ਸਾਡਾ ਧਿਆਨ ਭਟਕਾਉਂਦੇ ਹਨ। ਅੱਜ ਕੱਲ ਦੇ ਗਾਇਕ ਕਲਾਕਾਰ ਨਹੀਂ ਸਗੋਂ ਮੂਰਖ ਤੇ ਗਰਕਕਾਰ ਹਨ। ਮੈਂ ਆਪਣਾ ਫਰਜ ਨਿਭਾਉਂਦੇ ਹੋਏ ਐਲੀ ਮਾਂਗਟ ਨੂੰ ਸਮਝਾਇਆ ਕਿ ਸਮਾਜ ‘ਚ ਸਾਡੀਆਂ ਸਭ ਦੀਆਂ ਧੀਆਂ-ਭੈਣਾਂ ਰਹਿੰਦੀਆਂ ਹਨ। ਇਹ ਬਾਬੇ ਨਾਨਕ ਦੀ ਧਰਤੀ ਹੈ। ਤੂੰ ਵੀਰੇ ਗੰਦ ਨਾ ਪਾ।” ਇਸ ਤੋਂ ਬਾਅਦ ਰੰਮੀ ਰੰਧਾਵਾ ਨੇ ਕਿਹਾ ਕਿ ਹੁਣ ਇਹ ਬੰਦਾ ਲੋਕਾਂ ਤੋਂ ਫੋਨ ਕਰਵਾਉਂਦਾ ਹੈ ਅਤੇ ਮੈਨੂੰ ਜਾਨੋਂ ਮਾਰਨ ਧਮਕੀ ਦੇ ਰਿਹਾ ਹੈ। ਉਥੇ ਹੀ ਐਲੀ ਮਾਂਗਟ ਨੇ ਕਿਹਾ ਹੈ ਕਿ ”ਤੈਨੂੰ 10-20 ਜਾਣਿਆ ਨੇ ਫੋਨ ਕੀਤਾ, ਤੂੰ ਮਿੰਨਤਾ ਕਰਦਾ ਸੀ। ਜੇ ਮੈਂ ਤੇਰੀਆਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿਆ ਤਾਂ ਜਿਹੜੇ ਬੰਦੇ ਤੇਰੇ ਨਾਲ ਖੜ੍ਹਦੇ ਹਨ, ਉਹ ਵੀ ਸਾਥ ਛੱਡ ਜਾਣਗੇ। ਅਜਿਹੇ ਕਲਾਕਾਰਾਂ ਕੋਲ ਨਾ ਤਾਂ ਗਾਇਕੀ ਹੈ ਨਾ ਹੀ ਕਲਾ ਹੈ। ਇਹ ਪਤਾ ਨਹੀਂ ਕਿੰਨੇ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ। ਸਾਡਾ ਉਸ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਸਿਰਫ ਉਸ ਦੀ ਗੰਦੀ ਗਾਇਕੀ ਨਾਲ ਵਿਰੋਧ ਹੈ, ਜਿਸ ਨਾਲ ਉਹ ਨਵੀਂ ਪੀੜ੍ਹੀ ਨੂੰ ਆਪਣੇ ਪਿੱਛੇ ਲਾ ਰਿਹਾ ਹੈ। ਜੇਕਰ ਗਾਇਕਾਂ ਦਾ ਇਹੀ ਹਾਲ ਰਿਹਾ ਹੈ ਤਾਂ ਪੰਜਾਬ ਨੂੰ ਸਿਰਫ ਕਿਤਾਬਾਂ ਤੇ ਤਸਵੀਰਾਂ ‘ਚ ਹੀ ਦੇਖਿਆ ਜਾਵੇਗਾ। ਅਜਿਹੇ ਗਾਇਕਾਂ ਨੂੰ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ।