Sunday, January 19, 2020
Home > News > ਪੰਜਾਬ ਵਿਚ ਇਕ ਹੋਰ ਢੋਂਗੀ ਬਾਬਾ ਕਰੋੜਾ ਦੀ ਠੱਗੀ ਨਾਲ ਕਾਬੂ ਕਰਦਾ ਸੀ ਇਹ ਕੰਮ! (ਵੀਡੀਓ)

ਪੰਜਾਬ ਵਿਚ ਇਕ ਹੋਰ ਢੋਂਗੀ ਬਾਬਾ ਕਰੋੜਾ ਦੀ ਠੱਗੀ ਨਾਲ ਕਾਬੂ ਕਰਦਾ ਸੀ ਇਹ ਕੰਮ! (ਵੀਡੀਓ)

ਅੰਮ੍ਰਿਤਸਰ ਵਿਚ ਇਕ ਹੋਰ ਢੋਂਗੀ ਬਾਬਾ ਕਰੋੜਾ ਦੀ ਠੱਗੀ ਨਾਲ ਗ੍ਰਿਫ ਤਾਰ ਕਰਦਾ ਸੀ “ਅਸੀ ਅਕਸਰ ਹੀ ਦੇਖਿਆ ਹੈ ਲੋਕੀ ਬਾਬਿਆਂ ਦੇ ਨਾਮ ਤੇ ਆਪਣਾ ਧੰਦਾ ਚਲਾ ਰਹੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਵਿੱਚ ਜਾਣਕਾਰੀ ਅਨੁਸਾਰ ਜਿੱਥੇ ਭੋਲੇ-ਭਾਲੇ ਲੋਕਾਂ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇਣ ਤੇ ਕਰੋੜਾਂ ਦੀ ਠੱਗੀ ਕਰ ਕੇ ਦੌੜੇ ਇਕ ਢੌਂਗੀ ਬਾਬੇ ਨੂੰ ਥਾਣਾਛੇਹਰਟਾ ਦੀ ਪੁਲਸ ਨੇ ਬੀਤੀ ਸ਼ਾਮ ਛਾਪੇਮਾਰੀ ਕਰਦਿਆਂ ਕਾਬੂ ਕਰ ਲਿਆ। ਪੁਲਸ ਵਲੋਂ ਮੁਲਜ਼ਮ ਭੁਪਿੰਦਰ ਸਿੰਘ ਬਾਬਾ ਪੁੱਤਰ ਦਮਨ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੂੰ ਗ੍ਰਿਫ ਤਾਰ ਕਰ ਕੇ ਉਸ ਕੋਲੋਂ ਸਾਢੇ 34 ਲੱਖ ਰੁਪਏ ਬਰਾਮਦ ਕੀਤੇ ਗਏ ਮੀਡੀਆ ਜਾਣਕਾਰੀ ਅਨੁਸਾਰ ਏ. ਡੀ. ਸੀ. ਪੀ.-1 ਸੰਦੀਪ ਮਲਿਕ ਆਈ. ਪੀ. ਐੱਸ. ਨੇ ਦੱਸਿਆ ਕਿ ਗ੍ਰਿਫ ਤਾਰ ਕੀਤਾ ਗਿਆ ਮੁਲਜ਼ਮ ਭੁਪਿੰਦਰ ਸਿੰਘ ਉਰਫ ਬਾਬਾ ਜੋ ਫੌਜ ਦੀ ਨੌਕਰੀ ਮਗਰੋਂ ਪੈਨਸ਼ਨ ਆ ਕੇ ਸਤਿਅਮ ਕਾਲਜ ਵਿਖੇ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਸੀ। ਇਹ ਮੁਲਜ਼ਮ ਭੋਲੇ ਭਾਲੇ ਲੋਕਾਂ ਨੂੰ ਪ੍ਰਭਾਵਿਤ ਕਰ ਲੈਂਦਾ ਸੀ। ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਉਸ ਵੱਲੋਂ ਕਈ ਰਾਜਾਂ ਦੇ ਲੋਕਾਂ ਨੂੰ ਕਰੋੜਾਂ ਦੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਸੀ। ਆਪਣੇ ਖਿ ਲਾਫ ਦਰਜ ਮਾਮਲੇ ਦੀ ਭਿਣਕ ਪੈਂਦਿਆਂ ਹੀ ਇਹ ਮੁਲਜ਼ਮ ਘਰ ਨੂੰ ਤਾਲੇ ਮਾਰਨ ਮਗਰੋਂ ਨੌ ਦੋ ਗਿਆਰਾਂ ਹੋ ਗਿਆ ਸੀ। ਪੁਲਸ ਵੱਲੋਂ ਗਠਿਤ ਕੀਤੀ ਜਾਂਚ ਟੀਮ ਨੂੰ ਇਸ ਦੇ ਰਾਜਸਥਾਨ ਦੇ ਸ਼ਹਿਰ ਅਲਵਰ ਵਿਖੇ ਹੋਣ ਦੀ ਸੂਚਨਾ ਮਿਲਣ ਮਗਰੋਂ ਛਾਪੇਮਾਰੀ ਟੀਮ ਵੱਲੋਂ ਉਸ ਨੂੰ ਉਸ ਵੇਲੇ ਗ੍ਰਿਫ ਤਾਰ ਕੀਤਾ ਗਿਆ ਜਦੋਂ ਕੁਝ ਵਿਅਕਤੀਆਂ ਵੱਲੋਂ ਇਸ ਬਾਬੇ ਦੇ ਸ਼ਹਿਰ ਵਿਚ ਘੁੰਮਣ ਦੀ ਇਤਲਾਹ ਮਿਲੀ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਰਾਜਸਥਾਨ ਜਾ ਕੇ ਮੁਲਜ਼ਮ ਆਪਣਾ ਨਾਂ ਤੇ ਭੇਸ ਬਦਲ ਕੇ ਰਹਿ ਰਿਹਾ ਸੀ। ਇਸ ਤਰ੍ਹਾਂ ਦੇ ਪਖੰਡੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਸਾਡੇ ਸਮਾਜ ਨੂੰ।