Tuesday, September 17, 2019
Home > News > ਹੋ ਜਾਵੋ ਸਾਵਧਾਨ ਬਚ ਜਾਵੋ ਬਚ – ਇਹ ਇਕ ਨਿਕੀ ਜਿਹੀ ਗ਼ਲਤੀ ਤੁਹਾਨੂੰ ਕਰਵਾਏਗੀ (ਜਾਣੋ)

ਹੋ ਜਾਵੋ ਸਾਵਧਾਨ ਬਚ ਜਾਵੋ ਬਚ – ਇਹ ਇਕ ਨਿਕੀ ਜਿਹੀ ਗ਼ਲਤੀ ਤੁਹਾਨੂੰ ਕਰਵਾਏਗੀ (ਜਾਣੋ)

ਦੇਸ਼ ਚ ਨਵੇਂ ਨਿਯਮਾਂ ਨੂੰ ਲੈ ਕੇ ਭਾਜੜ ਮੱਚੀ ਹੋਈ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈਆਂ ਨੂੰ ਸਮਝ ਨਹੀਂ ਆ ਰਹੀ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਗਲਤੀ ਦੀ ਕੀਮਤ ਲੰਬੇ ਚਲਾਨ ਦੇ ਰੂਪ ਚ ਦੇਣੀ ਪੈਦੀ ਹੈ।ਦੇਸ਼ ਭਰ ਵਿੱਚ 1 ਸਤੰਬਰ 2019 ਤੋਂ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋ ਗਿਆ ਹੈ । ਜਿਸ ਦੇ ਤਹਿਤ ਦੇਸ਼ ਭਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨੇ ਵਜੋਂ ਵੱਡੀਰਕਮ ਵਸੂਲੀ ਜਾ ਰਹੀ ਹੈ । ਇਸ ਐਕਟ ਦੇ ਤਹਿਤ ਬਿਨ੍ਹਾਂ ਲਾਇਸੈਂਸ ਦੇ ਡਰਾਈਵਿੰਗ ਕਰਨ ‘ਤੇ 5,000 ਰੁਪਏ ਤੱਕ ਦਾ ਚਲਾਨ ਕੀਤਾ ਜਾ ਰਿਹਾ ਹੈ । ਪਰ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀ ਚੱਪਲਾਂ ਪਾ ਕੇ ਵਾਹਨ ਚਲਾਉਂਦੇ ਹੋ, ਤਾਂ ਇਹ ਵੀ ਅਪਰਾਧ ਦੀ ਸ਼੍ਰੇਣੀ ਵਿੱਚ ਆਵੇਗਾ । ਇਸ ਮਾਮਲੇ ਵਿੱਚ ਟ੍ਰੈਫਿਕ ਨਿਯਮਾਂ ਅਨੁਸਾਰ ਜੇਕਰ ਦੋਪਹੀਆ ਵਾਹਨ ਚਾਲਕ ਚੱਪਲਾਂ ਜਾਂ ਜੁੱਤੀ ਪਾ ਕੇ ਚਲਾਉਂਦਾ ਹੈ ਤਾਂ ਦੋਪਹੀਆ ਵਾਹਨ ਚਾਲਕ ਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ । ਇਹ ਨਿਯਮ ਡਰਾਈਵਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ । ਇਸ ਨਿਯਮ ਅਨੁਸਾਰ ਸਲੀਪਰ ਜਾਂ ਚੱਪਲਾਂ ਪਾ ਕੇ ਗੇਅਰ ਵਾਲੇ ਦੋ ਪਹੀਆ ਵਾਹਨ ਚਲਾਉਣ ਦੀ ਆਗਿਆ ਨਹੀਂ ਹੈ, ਕਿਉਂਕਿ ਇਸ ਵਿੱਚ ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਅਣਹੋਣੀ ਦੀ ਸੰਭਾਵਨਾ ਵੱਧ ਜਾਂਦੀ ਹੈ ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਜੇਕਰ ਕੋਈ ਸਲੀਪਰ ਜਾਂ ਚੱਪਲਾਂਪਾ ਕੇ ਦੋਪਹੀਆ ਵਾਹਨ ਚਲਾਉਂਦੇ ਹੋਏ ਫੜ੍ਹਿਆ ਜਾਂਦਾ ਹੈ ਤਾਂ ਉਸਨੂੰ 1000 ਰੁਪਏ ਜੁਰਮਾਨਾ ਦੇਣਾ ਪੈ ਸਕਦਾ ਹੈ । ਇਸਦੇ ਨਾਲੇ ਹੀ ਜੇਕਰ ਕੋਈ ਵਿਅਕਤੀ ਚੱਪਲਾਂ ਪਾ ਕੇ ਸਾਈਕਲ ਚਲਾਉਂਦੇ ਹੋਏ ਫੜ੍ਹਿਆ ਜਾਂਦਾ ਹੈ ਤਾਂ ਉਸਨੂੰ 15 ਦਿਨਾਂ ਲਈ ਜੇਲ੍ਹ ਵੀ ਹੋ ਸਕਦੀ ਹੈ ।