Friday, January 24, 2020
Home > News > ਦੇਖੋ ਡੀਸੀ ਤੇ ਸਿਮਰਜੀਤ ਬੈਂਸ ਮਾਮਲੇ ਚ ਲੱਖੇ ਦੀ ਹੋਈ ਐਂਟਰੀ, ਲੱਖਾ ਸਿਧਾਣਾ ਨੇ ਕੀਤਾ ਨਵਾਂ ਖੁਲਾਸਾ (ਵੀਡੀਓ)

ਦੇਖੋ ਡੀਸੀ ਤੇ ਸਿਮਰਜੀਤ ਬੈਂਸ ਮਾਮਲੇ ਚ ਲੱਖੇ ਦੀ ਹੋਈ ਐਂਟਰੀ, ਲੱਖਾ ਸਿਧਾਣਾ ਨੇ ਕੀਤਾ ਨਵਾਂ ਖੁਲਾਸਾ (ਵੀਡੀਓ)

ਸਿਮਰਜੀਤ ਸਿੰਘ ਬੈਂਸ ਤੇ ਡੀਸੀ ਚ ਮਾਮਲਾ ਵੱਧਦਾ ਹੀ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਹੁਣ ਇਸ ਮਸਲੇ ਚ ਭਗਵੰਤ ਮਾਨ ਤੋਂ ਇਲਾਵਾ ਲੱਖਾ ਸਿਧਾਣਾ ਵੀ ਇਸ ਮਾਮਲੇ ਚ ਆ ਗਏ ਹਨ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਐਮਐਲਏ ਸਿਮਰਜੀਤ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਵਿਚਕਾਰ ਬਟਾਲਾ ਵਿੱਚ ਮਾਮਲਾ ਉਲਝ ਗਿਆ ਸੀ। ਹੁਣ ਬੈਂਸ ਖ਼ਿਲਾਫ਼ ਪਰਚਾ ਦਰਜ ਹੋ ਗਿਆ ਹੈ। ਕਈ ਲੋਕ ਡੀਸੀ ਨਾਲ ਸਹਿਮਤ ਹਨ ਅਤੇ ਕਈ ਲੋਕ ਸਿਮਰਜੀਤ ਸਿੰਘ ਬੈਂਸ ਦੀ ਸੋਚ ਨਾਲ ਸਹਿਮਤ ਹਨ। ਸਭ ਦੇ ਆਪੋ ਆਪਣੇ ਵਿਚਾਰ ਹਨ। ਪਰ ਹੁਣ ਸਮਾਜ ਸੇਵਕ ਲੱਖਾ ਸਿਧਾਣਾ ਡੱਟ ਕੇ ਬੈਂਸ ਦੇ ਹੱਕ ਵਿੱਚ ਖਲੋ ਗਏ ਹਨ ਅਤੇ ਉਨ੍ਹਾਂ ਨੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮਸਲੇ ਤੇ ਸਿਮਰਜੀਤ ਸਿੰਘ ਬੈਂਸ ਦਾ ਸਾਥ ਦਿੱਤਾ ਜਾਵੇ। ਨਹੀਂ ਤਾਂ ਸਰਕਾਰੀ ਦਫ਼ਤਰਾਂ ਵਿੱਚ ਆਮ ਜਨਤਾ ਦੀ ਕੋਈ ਸੁਣਵਾਈ ਨਹੀਂ ਹੋਵੇਗੀ। ਲੱਖਾ ਸਿਧਾਣਾ ਭਾਵੇਂ ਇਹ ਮੰਨਦੇ ਹਨ ਕਿ ਸਾਰੇ ਹੀ ਡੀਸੀ ਲੋਕ ਵਿਰੋਧੀ ਨਹੀਂ ਹਨ। ਪਰ ਇੱਥੇ ਉਨ੍ਹਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪ ਤੌਰ ਤੇ ਡਿਪਟੀ ਕਮਿਸ਼ਨਰ ਲੋਕਾਂ ਦੇ ਦਰਦ ਨੂੰ ਨਹੀਂ ਸਮਝਦੇ। ਉਨ੍ਹਾਂ ਨੂੰ ਆਈਏਐੱਸ ਦੀ ਟਰੇਨਿੰਗ ਦੌਰਾਨ ਸਿਖਲਾਈ ਦਿੱਤੀ ਜਾਂਦੀ ਹੈ ਕਿ ਕਿਵੇਂ ਉਨ੍ਹਾਂ ਨੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਹੈ। ਜ਼ਿਆਦਾਤਰ ਡਿਪਟੀ ਕਮਿਸ਼ਨਰ ਹੈਂਕੜ ਭਰਿਆ ਰਵੱਈਆ ਰੱਖਦੇ ਹਨ। ਉਹ ਜਨਤਾ ਨੂੰ ਆਪਣਾ ਗੁਲਾਮ ਸਮਝਦੇ ਹਨ ਅਤੇ ਜਨਤਾ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੇ। ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਹੈ ਕਿ ਇੱਕ ਵਾਰ ਮਾਨਸਾ ਵਿੱਚ ਇੱਕ ਲੇਡੀ ਡੀਸੀ ਨੇ ਸਕੂਲ ਪ੍ਰਬੰਧ ਵਿੱਚ ਕੀਤੀਆਂ ਗਈਆਂ ਸਪੱਸ਼ਟ ਧਾਂਦਲੀਆਂ ਦੇ ਖਿਲਾਫ ਸਕੂਲ ਪ੍ਰਿੰਸੀਪਲ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਡੀਸੀ ਨੇ ਸਕੂਲ ਅਧਿਆਪਕਾਂ ਬੱਚਿਆਂ ਦੇ ਮਾਤਾ ਪਿਤਾ ਅਤੇ ਹੋਰ ਸਮਾਜ ਸੇਵਕਾਂ ਦੀ ਗੱਲ ਹੀ ਨਹੀਂ ਸੁਣੀ। ਇੱਕ ਹੋਰ ਤਜਰਬੇ ਵਿੱਚ ਹੋ ਦੱਸਦੇ ਹਨ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਇੱਕ ਲੜਕੇ ਨੇ ਹਸਪਤਾਲ ਦੇ ਡਾਕਟਰ ਦੀ ਵੀਡੀਓ ਬਣਾ ਲਈ ਉਸ ਲੜਕੇ ਨੂੰ ਡਿਪਟੀ ਕਮਿਸ਼ਨਰ ਨੇ ਫੋਨ ਤੇ ਧਮਕੀ ਦਿੱਤੀ ਕਿ ਉਹ ਹਸਪਤਾਲ ਦੇ ਵਿੱਚ ਕਿਉਂ ਗਿਆ। ਉਸ ਨੇ ਵੀਡੀਓ ਕਿਉਂ ਬਣਾਈ। ਉਹ ਐਸਐਸਪੀ ਨੂੰ ਆਖ ਕੇ ਉਸ ਤੇ ਪਰਚਾ ਕਰਵਾ ਦੇਣਗੇ। ਜਦੋਂ ਲੜਕੇ ਨੇ ਡੀਸੀ ਨੂੰ ਕਿਹਾ ਸਰ ਮੇਰੀ ਗੱਲ ਤਾਂ ਸੁਣੋ ਤਾਂ ਡੀਸੀ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕੰਮ ਗੱਲ ਸੁਣਨਾ ਨਹੀਂ। ਸਗੋਂ ਹੁਕਮ ਦੇਣਾ ਹੈ ਲੱਖਾ ਸਿਧਾਣਾ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਵਿੱਚ ਪੰਜਾਬੀ ਡੀਸੀ ਹੀ ਹੋਣੇ ਚਾਹੀਦੇ ਹਨ। ਜੋ ਲੋਕਾਂ ਦੇ ਦਰਦ ਨੂੰ ਸਮਝ ਸਕਣ। ਇੱਕ ਵਾਰ ਜਦੋਂ ਉਹ ਪੰਜਾਬੀ ਲਾਗੂ ਕਰਵਾਉਣ ਲਈ ਕਿਸੇ ਡੀਸੀ ਨੂੰ ਮਿਲੇ ਤਾਂ ਉਹ ਗੈਰ ਪੰਜਾਬੀ ਡੀਸੀ ਦਾ ਕਹਿਣਾ ਸੀ ਕਿ ਪੰਜਾਬੀ ਨੂੰ ਕੌਣ ਪੁੱਛਦਾ ਹੈ। ਲੱਖਾ ਸਿਧਾਣਾ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਸਿਮਰਜੀਤ ਸਿੰਘ ਬੈਂਸ ਦਾ ਸਾਥ ਦਿੱਤਾ ਜਾਵੇ। ਨਹੀਂ ਤਾਂ ਬਾਅਦ ਵਿੱਚ ਪਛਤਾਉਣਾ ਹੀ ਪੈ ਸਕਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ