Sunday, January 19, 2020
Home > News > ਹੁਣੇ ਹੁਣੇ ਗੋਵਿੰਦਘਾਟ ‘ਚ ਬੱਦਲ ਫੱਟਣ ਦੇਖੋ ਕੀ ਹੋ ਗਿਆ ਦੇਖੋ ਲਾਇਵ ਤਸਵੀਰਾਂ!

ਹੁਣੇ ਹੁਣੇ ਗੋਵਿੰਦਘਾਟ ‘ਚ ਬੱਦਲ ਫੱਟਣ ਦੇਖੋ ਕੀ ਹੋ ਗਿਆ ਦੇਖੋ ਲਾਇਵ ਤਸਵੀਰਾਂ!

ਸ੍ਰੀ ਹੇਮਕੁਂਟ ਸਾਹਿਬ ਦੇ ਨੇੜੇ ਗੋਬਿੰਦਘਾਟ ਚ ਫਟਿਆ ਬੱਦਲ ਬੱਦਲ ਫਟਣ ਨਾਲ ਹੋਈ ਤ ਬਾਹੀ 30 ਦੇ ਕਰੀਬ ਗੱਡੀਆਂ ਵਹਿਆਂ ਸ਼ਰਧਾਲੂਆਂ ਨੇ ਮੁਸ਼ਕਲ ਨਾਲ ਬਚਾਈ ਜਾਨ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਉੱਤਰਾਖੰਡ ਤੋਂ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ 5 ਵਜੇ ਹੇਮਕੁੰਟ ਸਾਹਿਬ ਜਾਣ ਲਈ ਮੁੱਖ ਦਰਵਾਜ਼ਾ ਕਹੇ ਜਾਂਦੇ ਗੋਵਿੰਦਘਾਟ ਵਿੱਚ ਬੱਦਲ ਫੱਟਣ ਕਾਰਨ ਤ ਬਾਹੀ mach ਗਈ ਹੈ । ਬੱਦਲ ਫੱਟਣ ਕਾਰਨ ਬਦਰੀਨਾਥ ਹਾਈਵੇਅ ਲਗਭਗ 30 ਮੀਟਰ ਦੀ ਦੂਰੀ ਤੱਕ ਰੁੜ੍ਹ ਗਿਆ ਹੈ । ਇਸ ਹਾਦਸੇ ਵਿੱਚ ਕਾਫ਼ੀ ਨੁਕ ਸਾਨ ਹੋਇਆ ਹੈ । ਇਸ ਹਾਦਸੇ ਵਿੱਚ 40 ਵਾਹਨ ਮਲਬੇ ਹੇਠ ਦਫ਼ਨ ਹੋ ਗਏ ਹਨ । ਇਸ ਤਬਾਹੀ ਕਾਰਨ ਸਥਾਨਕ ਦੁਕਾਨਦਾਰਾਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦੱਸ ਦੇਈਏ ਕਿ ਸ਼ੁੱਕਰਵਾਰ ਰਾਤ ਤੋਂ ਹੀ ਗੋਵਿੰਦਘਾਟ ਇਲਾਕੇ ਵਿੱਚ ਭਾਰੀ ਬਾਰਿਸ਼ ਸ਼ੁਰੂ ਹੋ ਗਈ ਸੀ। ਜਿਸ ਤੋਂ ਬਾਅਦ ਸ਼ਨੀਵਾਰ ਸਵੇਰੇ ਪੰਜ ਵਜੇ ਬਦਰੀਨਾਥ ਹਾਈਵੇ ਦੇ ਵਿਚਕਾਰ ਵਹਿ ਰਹੇ ਬਰਸਾਤੀ ਨਾਲੇ ਵਿੱਚ ਬੱਦਲ ਫਟ ਗਿਆ । ਮੀਡੀਆ ਜਾਣਕਾਰੀ ਅਨੁਸਾਰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸਥਾਨਕ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਬਚਾਅ ਕਾਰਜ ਜਾਰੀ ਕਰਵਾਏ । ਇਸ ਦੌਰਾਨ ਐਨਡੀਆਰਐਫ਼ ਜਵਾਨਾਂ ਵੱਲੋਂ ਯਾਤਰੀਆਂ ਦੀ ਮਦਦ ਦੇ ਨਾਲ ਬਚਾਅ ਕਾਰਜ ਵੀ ਕੀਤੇ ਜਾ ਰਹੇ ਹਨ ।ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਲੱਖਾਂ ਸਿੱਖ ਸੰਗਤਾਂ ਦਰਸ਼ਨਾਂ ਲਈ ਜਾਂਦੀਆਂ ਹਨ ਇਹ ਪਵਿੱਤਰ ਅਸਥਾਨ ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿੱਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ (੧੫,੨੦੦ ਫੁੱਟ) ਦੀ ਉਚਾਈ ‘ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ ਪੈਂਦੇ ਗੋਬਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਇੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਬਤ ਹੈ। ਇਸ ਅਸਥਾਨ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਦੁਆਰਾ ਲਿਖੇ ਗਏ ਦਸਮ ਗ੍ਰੰਥ ਵਿੱਚ ਆਉਂਦਾ ਹੈ ਇਸ ਕਰਕੇ ਇਹ ਉਹਨਾਂ ਲੋਕਾਂ ਲਈ ਖ਼ਾਸ ਮਹੱਤਵ ਰੱਖਦਾ ਹੈ ਜੋ ਦਸਮ ਗ੍ਰੰਥ ਵਿੱਚ ਵਿਸ਼ਵਾਸ ਰੱਖਦੇ ਹਨ