Sunday, January 19, 2020
Home > News > ਸਿਮਰਜੀਤ ਸਿੰਘ ਬੈਂਸ ਨੂੰ ਡੀਸੀ ਨਾਲ ਪੰਗਾ ਪਿਆ ਮਹਿੰਗਾ “ਵੱਡੀ ਮੁਸ਼ਕਿਲ ਚ ਫਸੇ ਬੈਂਸ ਹੋ ਸਕਦਾ!

ਸਿਮਰਜੀਤ ਸਿੰਘ ਬੈਂਸ ਨੂੰ ਡੀਸੀ ਨਾਲ ਪੰਗਾ ਪਿਆ ਮਹਿੰਗਾ “ਵੱਡੀ ਮੁਸ਼ਕਿਲ ਚ ਫਸੇ ਬੈਂਸ ਹੋ ਸਕਦਾ!

ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਅਤੇ ਉਨ੍ਹਾਂ ਦੇ 20 ਸਾਥੀਆਂ ਦੇ ਖਿਲਾਫ਼ ਇਹ ਮਾਮਲਾ ਗੁਰਦਾਸਪੁਰ ਦੇ ਡੀਸੀ ਵਿਪੁਲ ਉੱਜਵਲ ਲਈ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਦੀ ਵਜ੍ਹਾ ਨਾਲ ਦਰਜ ਹੋਇਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਚਾਰ ਸਤੰਬਰ ਨੂੰ ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਹੋਏ ਵਾਪਰੇ ਭਾਣੇ ਮਗਰੋਂ ਸਿਰਮਜੀਤ ਸਿੰਘ ਬੈਂਸ ਬਟਾਲਾ ਪਹੁੰਚੇ ਸਨ। ਅੰਮ੍ਰਿਤਸਰ ਤੋਂ ਆਇਆ ਇੱਕ ਪਰਿਵਾਰ ਆਪਣੇ ਪਰਿਵਾਰਕ ਮੈਂਬਰ ਸਤਨਾਮ ਸਿੰਘ ਦੀ ਬਾਡੀ ਦੀ ਸ਼ਿਨਾਖਤ ਲਈ ਪਰੇਸ਼ਾਨ ਨਜ਼ਰ ਆਇਆ। ਇਸ ਸਬੰਧੀ ਪੁੱਛਗਿੱਛ ਕਰਨ ਲਈ ਬੈਂਸ ਆਪਣੇ ਸਾਥੀਆਂ ਸਮੇਤ ਬਟਾਲਾ ਵਿੱਚ ਪਹੁੰਚੇ ਜ਼ਿਲ੍ਹੇ ਦੇ ਡੀਸੀ ਵਿਪੁਲ ਉੱਜਵਲ ਕੋਲ ਪਹੁੰਚ ਗਏ। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਬੈਂਸ ਡਿਪਟੀ ਕਮਿਸ਼ਨਰ ਨਾਲ ਬਹਿਸ ਕਰਦਿਆਂ ਅਸੱਭਿਅਕ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਇਹ ਵੀਡੀਓ ਤੇਜ਼ੀ ਨਾਲ ਸ਼ੇਅਰ ਕੀਤਾ ਜਾਣ ਲੱਗਾ। ਇਸ ਮਗਰੋਂ 8 ਸਤੰਬਰ ਨੂੰ ਪੁਲਿਸ ਨੇ ਆਈਪੀਸੀ ਦੀਆਂ 7 ਧਾਰਾਵਾਂ ਤਹਿਤ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਬਟਾਲਾ ਦੇ ਡੀਐੱਸਪੀ ਬੀਕੇ ਸਿੰਗਲਾ ਨੇ ਕਿਹਾ, ”ਇਹ ਹਰਕਤ ਇੱਕ ਸਰਕਾਰੀ ਅਫਸਰ ਦੇ ਰੁਤਬੇ ਖਿਲਾਫ਼ ਹੈ। ਦਰਜ ਕੀਤੇ ਗਏ ਮਾਮਲੇ ਤਹਿਤ ਬੈਂਸ਼ ਖਿਲਾਫ ਅੱਗੇ ਦੀ ਬਣਦੀ ਕਾਰਵਾਈ ਕਰਾਂਗੇ। ਮੌਕੇ ਤੇ ਮੌਜੂਦ ਬੈਂਸ ਦੇ ਸਾਥੀਆਂ ਜੀ ਵੀ ਪਛਾਣ ਕੀਤੀ ਜਾਵੇਗੀ। ਧਾਰਾ 356 ਗੈਰ-ਜ਼ਮਾਨਤੀ ਹੈ ਅਤੇ ਬਾਕੀ ਦੀਆਂ ਧਾਰਾਵਾਂ ਵਿੱਚ ਜ਼ਮਾਨਤ ਹੋ ਸਕਦੀ ਹੈ। ਇਸ ਮਗਰੋਂ ਐੱਫਆਈਰ ਗੈਰ-ਜ਼ਮਾਨਤੀ ਹੋ ਗਈ ਹੈ।’ ‘ ਇਸ ਤੋਂ ਬਾਅਦ ਸੁਣੋ ਸਿਮਰਜੀਤ ਸਿੰਘ ਬੈਂਸ ਨੇ ਕੀ ਕਿਹਾ? ਬੀਬੀਸੀ ਪੰਜਾਬੀ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ, ”ਮੈਂ ਕਹੁੰਗਾ ਡੀਸੀ ਸਾਹਿਬ ਇਹ ਰਵੱਈਆ ਠੀਕ ਨਹੀਂ, ਤੁਹਾਡੇ ਬਾਪ ਦਾ ਦਫ਼ਤਰ ਨਹੀਂ ਹੈ।”ਡੀਸੀ ਵਿਪੁਲ ਉੱਜਵਲ ਲਈ ਵਰਤੇ ਗਏ ਸ਼ਬਦਾਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ, ”ਜੇਕਰ ਪੀੜਤ ਪਰਿਵਾਰ ਦੀ ਬੇਇੱਜ਼ਤੀ ਕੀਤੀ ਜਾਵੇਗੀ ਅਤੇ ਬਾਹਰ ਜਾਣ ਲਈ ਕਿਹਾ ਜਾਵੇਗਾ ਤਾਂ ਮੈਂ ਕਹਾਂਗਾ। ਮੈਨੂੰ ਜੋ ਲੱਗਿਆ ਮੈਂ ਕੀਤਾ ਅਤੇ ਭਵਿੱਖ ਵਿੱਚ ਵੀ ਕਰੂੰਗਾ। ਜੇਕਰ ਇਹ ਮਾਮਲਾ ਡੀਸੀ ਵੱਲੋਂ ਹੋਣਾ ਹੁੰਦਾ ਤਾਂ ਉਸੇ ਵੇਲੇ ਹੁੰਦਾ, ਇਹ ਸਭ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਖੁੰਧਕ ਦਾ ਨਤੀਜ਼ਾ ਹੈ।” ਜਿਸ ਦੇ ਕਾਰਨ ਆਹ ਨਤੀਜਾ ਭੁਗਤਣਾ ਪਿਆ ਹੈ