Sunday, January 26, 2020
Home > News > ਹੁਣੇ ਹੁਣੇ ਇੰਡੀਆ ਵਾਲਿਆਂ ਲਈ ਆਈ ਮਾੜੀ ਖਬਰ -ਸਰਕਾਰ ਨੇ ਕਰਤਾ ਇਹ ਵੱਡਾ ਐਲਾਨ ਹੁਣ ਤਾ ਗਏ!

ਹੁਣੇ ਹੁਣੇ ਇੰਡੀਆ ਵਾਲਿਆਂ ਲਈ ਆਈ ਮਾੜੀ ਖਬਰ -ਸਰਕਾਰ ਨੇ ਕਰਤਾ ਇਹ ਵੱਡਾ ਐਲਾਨ ਹੁਣ ਤਾ ਗਏ!

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪਹਿਲਾਂ ਹੀ ਭਾਰੀ-ਭਰਕਮ ਜੁਰਮਾਨਾ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹੁਣ ਇਕ ਹੋਰ ਵੱਡਾ ਝਟਕਾ ਲੱਗਣ ਵਾਲਾ ਹੈ। ਹੁਣ ਟ੍ਰੈਫਿਕ ਨਿਯਮ ਤੋੜਨ ‘ਤੇ ਤੁਹਾਨੂੰ ਇੰਸ਼ੋਰੈਂਸ ਦੀ ਕਿਸ਼ਤ ਵੀ ਮਹਿੰਗੀ ਪੈਣ ਜਾ ਰਹੀ ਹੈ। ਸਰਕਾਰ ਵਾਹਨਾਂ ਦੀ ਇੰਸ਼ੋਰੈਂਸ ਪਾਲਿਸੀ ਨੂੰ ਟ੍ਰੈਫਿਕ ਨਿਯਮਾਂ ਦੇ ਉਲੰਘਣ ਨਾਲ ਜੋੜਨ ਜਾ ਰਹੀ ਹੈ। ਇਸ ਮੁਤਾਬਕ, ਸੜਕ ‘ਤੇ ਆਵਾਜਾਈ ਨਿਯਮ ਤੋੜੇ ‘ਤੇ ਤੁਹਾਨੂੰ ਅਗਲੀ ਵਾਰ ਗੱਡੀ, ਮੋਟਰਸਾਈਕਲ-ਸਕੂਟਰ ਦੀ ਇੰਸ਼ੋਰੈਂਸ ਰੀਨਿਊ ਕਰਵਾਉਣ ਲਈ ਪਹਿਲਾਂ ਨਾਲੋਂ ਵੱਧ ਰਕਮ ਖਰਚ ਕਰਨੀ ਪਵੇਗੀ। ਸਰਕਾਰ ਦੇ ਕਹਿਣ ‘ਤੇ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਆਈ. ਆਰ. ਡੀ. ਏ. ਆਈ.) ਨੇ ਇਕ ਕਮੇਟੀ ਦਾ ਗਠਨ ਕੀਤਾ ਹੈ, ਜੋ ਮੋਟਰ ਇੰਸ਼ੋਰੈਂਸ ਪਾਲਿਸੀ ਨੂੰ ਟ੍ਰੈਫਿਕ ਨਿਯਮਾਂ ਦੇ ਉਲੰਘਣ ਨਾਲ ਜੋੜਨ ਨੂੰ ਲੈ ਕੇ ਸਿਫਾਰਸ਼ ਸੌਂਪੇਗੀ। ਇਸ ਦਾ ਸਭ ਤੋਂ ਪਹਿਲਾਂ ਪਾਇਲਟ ਪ੍ਰਾਜੈਕਟ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਟੀ.), ਦਿੱਲੀ ‘ਚ ਹੋਣ ਜਾ ਰਿਹਾ ਹੈ। ਬੀਮਾ ਰੈਗੂਲੇਟਰੀ ਆਈ. ਆਰ. ਡੀ. ਏ. ਆਈ. ਨੇ 6 ਸਤੰਬਰ ਨੂੰ ਇੰਸ਼ੋਰੈਂਸ ਕੰਪਨੀਆਂ ਨੂੰ ਇਹ ਫਾਰਮੂਲਾ ਪਾਇਲਟ ਪ੍ਰਾਜੈਕਟ ‘ਤੇ ਲਾਗੂ ਕਰਨ ਦੇ ਹੁਕਮ ਦਿੱਤੇ ਸਨ। ਮੋਟਰ ਇੰਸ਼ੋਰੈਂਸ ਪਾਲਿਸੀ ਨੂੰ ਟ੍ਰੈਫਿਕ ਨਿਯਮਾਂ ਦੇ ਉਲੰਘਣ ਨਾਲ ਜੋੜਨ ਨੂੰ ਲੈ ਕੇ ਬਣਾਈ ਗਈ ਵਰਕਿੰਗ ਕਮੇਟੀ 2 ਮਹੀਨੇ ਅੰਦਰ ਰਿਪੋਰਟ ਸੌਂਪੇਗੀ। ਇਸ ਮਗਰੋਂ ਲਾਪਰਵਾਹੀ ਨਾਲ ਸੜਕਾਂ ‘ਤੇ ਡਰਾਈਵਿੰਗ ਕਰਨ ਵਾਲੇ ਲੋਕਾਂ ਨੂੰ ਦੁੱਗਣਾ ਝਟਕਾ ਲੱਗੇਗਾ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ‘ਤੇ ਜੁਰਮਾਨਾ ਰਾਸ਼ੀ ਪਹਿਲਾਂ ਹੀ ਬਹੁਤ ਵਧਾ ਦਿੱਤੀ ਗਈ ਹੈ। ਨੌਂ ਮੈਂਬਰੀ ਕਮੇਟੀ ‘ਚ ਦਿੱਲੀ ਟ੍ਰੈਫਿਕ ਪੁਲਸ, ਆਈ. ਆਰ. ਡੀ. ਏ. ਆਈ., ਭਾਰਤੀ ਬੀਮਾ ਸੂਚਨਾ ਬਿਊਰੋ ਤੇ ਵੱਖ-ਵੱਖ ਪ੍ਰਮੁੱਖ ਨਿੱਜੀ ਖੇਤਰ ਦੀਆਂ ਜਨਰਲ ਬੀਮਾ ਕੰਪਨੀਆਂ ਦੇ ਅਧਿਕਾਰੀ ਸ਼ਾਮਲ ਹਨ।ਇਹ ਕਮੇਟੀ ਅੱਠ ਹਫਤਿਆਂ ‘ਚ ਆਪਣੀ ਰਿਪੋਰਟ ਦੇਵੇਗੀ।