Sunday, January 26, 2020
Home > News > ਹੁਣੇ ਹੁਣੇ ਇਸ ਮਸ਼ਹੂਰ ਹਸਤੀ ਦੇ ਅਚਾਨਕ ਅਕਾਲ ਚਲਾਣੇ ਨਾਲ ਛਾਇਆ ਸਾਰੇ ਪਾਸੇ ਸੋਗ

ਹੁਣੇ ਹੁਣੇ ਇਸ ਮਸ਼ਹੂਰ ਹਸਤੀ ਦੇ ਅਚਾਨਕ ਅਕਾਲ ਚਲਾਣੇ ਨਾਲ ਛਾਇਆ ਸਾਰੇ ਪਾਸੇ ਸੋਗ

ਇਸ ਵੇਲੇ ਦੀ ਤਾਜ਼ਾ ਵੱਡੀ ਖਬਰ ਆ ਰਹੀ ਨਵੀਂ ਦਿੱਲੀ ਤੋਂ ਜਾਣਕਾਰੀ ਅਨੁਸਾਰ ਸੀਨੀਅਰ ਵਕੀਲ ਰਹੇ ਚੁੱਕੇ ਰਾਮ ਜੇਠਮਲਾਨੀ ਦਾ ਅੱਜ ਭਾਵ ਐਤਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 95 ਸਾਲਾ ਸੀ। ਉਹ ਭਾਜਪਾ ਵੱਲੋਂ ਰਾਜ ਸਭਾ ਸੰਸਦ ਮੈਂਬਰ ਰਹਿ ਚੁੱਕੇ ਹਨ।
ਜਿਸ ਨਾਲ ਸਾਰੇ ਦੇਸ਼ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਇਸ ਤੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਸੋਗ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਜੇਠਮਲਾਨੀ ਦੀ ਗਿਣਤੀ ਦੇਸ਼ ਦੇ ਮਸ਼ਹੂਰ ਆਪ ਰਾਧਿਕ ਮਾਮਲਿਆਂ ਦੇ ਵਕੀਲਾਂ ‘ਚ ਹੁੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਤਬੀਅਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਚਲ ਰਹੀ ਸੀ। ਜੇਠਮਲਾਨੀ ਅਜੇ ਜੇਡੀਯੂ ਤੋਂ ਰਾਜ ਸਭਾ ਮੈਂਬਰ ਸਨ। ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਸ਼ਹਿਰੀ ਵਿਕਾਸ ਮੰਤਰੀ ਰਹੇ। ਕੌਣ ਸਨ ਰਾਮ ਜੇਠਮਲਾਨੀ ਜੇਠਮਲਾਨੀ ਦਾ ਜਨਮ ਪਾਕਿਸਤਾਨ (ਉਸ ਸਮੇਂ ਭਾਰਤ ਦਾ ਹਿੱਸਾ) ਦੇ ਸ਼ਿਕਾਰਪੁਰ ਵਿਚ 14 ਸਤੰਬਰ 1923 ਨੂੰ ਹੋਇਆ ਸੀ। ਉਹ 13 ਸਾਲ ਦੀ ਉਮਰ ਵਿਚ ਮੈਟ੍ਰਿਕ ਪਾਸ ਕਰ ਗਏ ਸਨ।ਜੇਠਮਲਾਨੀ ਦੇ ਪਿਤਾ ਬੋਲਚੰਦ ਗੁਰਮੁਖ ਦਾਸ ਜੇਠਮਲਾਨੀ ਅਤੇ ਦਾਦਾ ਵੀ ਵਕੀਲ ਸਨ। ਪਾਕਿਸਤਾਨ ਬਣਨ ਬਾਅਦ ਉਹ ਇਕ ਦੋਸਤ ਦੀ ਸਲਾਹ ਉਤੇ ਮੁੰਬਈ ਆ ਗਏ। ਇੱਥੇ ਉਹ ਰਿਫਊਜੀ ਕੈਂਪ ਵਿਚ ਕਾਫੀ ਦਿਨ ਤੱਕ ਰਹੇ। ਜਾਣਕਾਰੀ ਅਨੁਸਾਰ ਉਨ੍ਹਾਂ 17 ਸਾਲ ਦੀ ਉਮਰ ਵਿਚ ਵਕਾਲ ਦੀ ਡਿਗਰੀ ਹਾਸਲ ਕਰ ਲਈ ਸੀ। ਜੇਠਮਲਾਨੀ ਨੇ 1959 ਵਿਚ ਕੇ ਐਮ ਨਾਨਾਵਤੀ ਬਨਾਮ ਮਹਾਰਾਸ਼ਟਰ ਸਰਕਾਰ ਦਾ ਪਹਿਲਾ ਕੇਸ ਲੜਿਆ ਸੀ ਅਤੇ ਉਹ ਉਸ ਨਾਲ ਕਾਫੀ ਮਸ਼ਹੂਰ ਹੋ ਗਏ ਸਨ। ਇਸ ਵਿਚ ਜੇਠਮਲਾਨੀ ਨੇ ਯਸ਼ਵੰਤ ਵਿਸ਼ਣੂ ਚੰਦਰਚੂਡ ਨਾਲ ਕੇਸ ਲੜਿਆ ਸੀ ਅਤੇ ਬਾਅਦ ਵਿਚ ਚੰਦਰਚੂੜ ਦੇਸ਼ ਦੇ ਮੁੱਖ ਜੱਜ ਵੀ ਬਣੇ। ਇਸ ਖਬਰ ਦੇ ਆਉਂਦੇ ਹੀ ਵੱਡੇ ਲੀਡਰ ਤੇ ਫਿਲਮ ਸਟਾਰਾਂ ਦੀਆਂ ਹਮਦਰਦੀ ਦੀਆਂ ਪ੍ਰਤੀਕਿਰਿਆਵਾਂ ਦੇ ਟਵੀਟ ਆ ਰਹੇ ਹਨ।