Sunday, January 26, 2020
Home > News > ਖੁਸ਼ਖਬਰੀ ਖੁਸ਼ਖਬਰੀ ਮੋਦੀ ਸਰਕਾਰ ਵਲੋਂ 9 ਤਰੀਖ ਤੋਂ ਵੇਚਿਆ ਜਾ ਰਿਹਾ ਹੈ ਸਸਤਾ ਸੋਨਾ ਜਲਦੀ ਕਰੋ ਉਠਾਉ ਲਾਭ

ਖੁਸ਼ਖਬਰੀ ਖੁਸ਼ਖਬਰੀ ਮੋਦੀ ਸਰਕਾਰ ਵਲੋਂ 9 ਤਰੀਖ ਤੋਂ ਵੇਚਿਆ ਜਾ ਰਿਹਾ ਹੈ ਸਸਤਾ ਸੋਨਾ ਜਲਦੀ ਕਰੋ ਉਠਾਉ ਲਾਭ

ਅਕਸਰ ਵੇਖਿਆ ਗਿਆ ਹੈ ਕਿ ਲੋਕ ਸੋਨੇ ਨੂੰ ਸੁਰੱਖਿਅਤ ਨਿਵੇਸ਼ ਦਾ ਜਰੀਆ ਮੰਣਦੇ ਹਨ। ਪਰ ਬੀਤੇ ਕੁੱਝ ਸਮੇਂ ਤੋਂ ਗੋਲ‍ਡ ਦੀ ਕੀਮਤ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੋਦੀ ਸਰਕਾਰ ਸਮੇਂ ਸਮੇਂ ‘ਤੇ ਇੱਕ ਖਾਸ ਯੋਜਨਾ ਤਹਿਤ ਬ੍ਰਾਂਡ ਦੇ ਜਰੀਏ ਸਸਤਾ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। ਇਸ ਯੋਜਨਾ ਦੇ ਤਹਿਤ ਨਵੀਂ ਸੀਰੀਜ਼ ਦੀ ਸ਼ੁਰੂਆਤ 9 ਸਤੰਬਰ ਤੋਂ ਸ਼ੁਰੂ ਹੋ ਕੇ 13 ਸਤੰਬਰ ਤੱਕ ਚੱਲੇਗੀ ।ਇਸ ਯੋਜਨਾ ਤਹਿਤ ਗੋਲ੍ਡ ਬ੍ਰਾਂਡ ਦੀ ਕੀਮਤ 3,890 ਰੁਪਏ ਪ੍ਰਤੀ ਤੈਅ ਹੋ ਗਈ ਹੈ ਜੇਕਰ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨੇ ਦੀ ਕੀਮਤ ਪ੍ਰਤੀ ਗ੍ਰਾਮ 3,927 ਰੁਪਏ ਹੈ। ਇਸ ਦੇ ਅਨੁਸਾਰ ਸੋਨੇ ਦੇ ਬਾਂਡ ਦੀ ਕੀਮਤ 37 ਰੁਪਏ ਪ੍ਰਤੀ ਗ੍ਰਾਮ ਘੱਟ ਹੈ । ਇਸਦੇ ਨਾਲ, ਖਰੀਦਦਾਰ ਨੂੰ ਡਿਜੀਟਲ ਮੋਡ ਵਿੱਚ ਭੁਗਤਾਨ ਕਰਨ ‘ਤੇ ਪ੍ਰਤੀ ਗ੍ਰਾਮ 50 ਰੁਪਏ ਦੀ ਛੋਟ ਮਿਲੇਗੀ । ਭਾਵ ਸੋਨੇ ‘ਤੇ 87 ਰੁਪਏ ਪ੍ਰਤੀ ਗ੍ਰਾਮ ਦੀ ਰਾਹਤ ਮਿਲੇਗੀ। ਸ਼ਰਤਾਂ ਕੀ ਹਨ: ਹਾਲਾਂਕਿ, ਇਸ ਯੋਜਨਾ ਦੇ ਤਹਿਤ ਸੋਨੇ ਦੇ ਬਾਂਡ ਖਰੀਦਣ ਦੀਆਂ ਕੁਝ ਸ਼ਰਤਾਂ ਵੀ ਹਨ। ਪਹਿਲੀ ਸ਼ਰਤ ਇਹ ਹੈ ਕਿ ਕੋਈ ਵੀ ਵਿਅਕਤੀ ਵਿੱਤੀ ਸਾਲ ਵਿਚ ਵੱਧ ਤੋਂ ਵੱਧ 500 ਗ੍ਰਾਮ ਦੇ ਸੋਨੇ ਦੇ ਬਾਂਡ ਖਰੀਦ ਸਕਦਾ ਹੈ।* ਇਸ ਬਾਂਡ ਵਿਚ ਘੱਟੋ ਘੱਟ ਨਿਵੇਸ਼ ਇਕ ਗ੍ਰਾਮ ਹੈ। ਇਸ ਤੋਂ ਇਲਾਵਾ ਟੈਕਸ ਵਿਚ ਵੀ ਛੂਟ ਹੈ। ਇਸ ਤੋਂ ਇਲਾਵਾ ਸਕੀਮ ਰਾਹੀਂ ਬੈਂਕ ਤੋਂ ਕਰਜ਼ਾ ਵੀ ਲਿਆ ਜਾ ਸਕਦਾ ਹੈ। ਸੋਨਾ (ਅੰਗ੍ਰੇਜ਼ੀ: Gold) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 79 ਹੈ ਅਤੇ ਇਸ ਲਈ Au ਸੰਕੇਤਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਪਰਮਾਣੂ-ਭਾਰ 196.966569 amu ਹੈ। ਸੋਨਾ ਸਭ ਤੋਂ ਕੀਮਤੀ ਅਤੇ ਅਲੱਭ ਧਾਤ ਹੈ, ਇਸ ਨੂੰ ਮੁਦਰਾ, ਗਹਿਣਿਆਂ ਅਤੇ ਮੂਰਤੀਆਂ ਆਦਿ ਲਈ ਵਰਤਿਆ ਜਾਂਦਾ ਹੈ। ਸੋਨਾ ਦਾਣੇ ਜਾਂ ਡਲੀ ਦੇ ਰੁਪ ਵਿੱਚ ਪੱਥਰਾਂ, ਚਟਾਨਾਂ ਦੇ ਪਾੜ, ਅਤੇ ਨਹਿਰਾਂ ਜਾਂ ਕੋਈ ਵੀ ਵਗ ਰਹੇ ਪਾਣੀ ਦੀ ਮਿਟੀ ਵਿੱਚੋਂ ਮਿਲਦਾ ਹੈ। ਸੋਨਾ ਗਾੜ੍ਹਾ, ਨਰਮ, ਚਮਕਦਾਰ, ਅਤੇ ਸਭ ਤੋਂ ਜ਼ਿਆਦਾ ਕੁਟੀਣਯੋਗ ਅਤੇ ਨਰਮ ਧਾਤ ਹੈ। ਇਸ ਦੀ ਅੱਜ ਕਲ੍ਹ ਦੀ ਨਵੀਂ ਵਰਤੋਂ ਦੰਦਸਾਜ਼ੀ ਅਤੇ ਇਲੈਕਟ੍ਰਾਨਿਕਸ ਵਿੱਚ ਵੀ ਹੈ।