Sunday, January 26, 2020
Home > News > ਵੱਡੀ ਖੁਸ਼ਖਬਰੀ ਕੈਨੇਡਾ ਦੀ ਪੀ.ਆਰ ਹਾਸਲ ਕਰਨ ਦਾ ਸੁਨਹਿਰੀ ਮੌਕਾ ਤੁਸੀ ਵੀ ਕਰੋ ਜਲਦੀ ਅਪਲਾਈ (ਜਾਣੋ ਕਿਵੇਂ

ਵੱਡੀ ਖੁਸ਼ਖਬਰੀ ਕੈਨੇਡਾ ਦੀ ਪੀ.ਆਰ ਹਾਸਲ ਕਰਨ ਦਾ ਸੁਨਹਿਰੀ ਮੌਕਾ ਤੁਸੀ ਵੀ ਕਰੋ ਜਲਦੀ ਅਪਲਾਈ (ਜਾਣੋ ਕਿਵੇਂ

ਕਨੇਡਾ ਜਾਣ ਦੇ ਸ਼ੌਕੀਨ ਇਹ ਖਬਰ ਜਰੂਰ ਪੜ੍ਹਨ ਜੀ ਕਿਉਂਕਿ ਅਗਰ ਤੁਸੀਂ ਵੀ ਇਹ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਕਨੇਡਾ ਦੀ ਪੀ.ਆਰ ਪਾ ਸਕਦੇ ਹੋ ਜਾਣਕਾਰੀ ਅਨੁਸਾਰ ਰਫਿਊਜੀ ਐਾਡ ਸਿਟੀਜ਼ਨਸ਼ਿਪ ਕੈਨੇਡਾ ਦੇ ਤਾਜ਼ਾ ਡਰਾਅ ‘ਚ 3600 ਉਮੀਦਵਾਰਾਂ ਦਾ ਡਰਾਅ ਨਿਕਲਿਆ ਹੈ ਜੋ ਐਕਸਪ੍ਰੈਸ ਐਂਟਰੀ ‘ਚ ਆਪਣਾ ਨਾਂਅ (ਪ੍ਰੋਫਾਇਲ) ਦਾਖਲ ਕਰਨ ਤੋਂ ਬਾਅਦ ਇੰਤਜ਼ਾਰ ਕਰ ਰਹੇ ਸਨ। ਜਿਨ੍ਹਾਂ ਦਾ ਡਰਾਅ ਨਿਕਲਿਆ ਹੈ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਕੋਲ ਪਰਿਵਾਰਾਂ ਸਮੇਤ ਕੈਨੇਡਾ ਦਾ ਪੱਕਾ ਵੀਜ਼ਾ ਅਪਲਾਈ ਕਰਨ ਲਈ ਲਗਪਗ ਦੋ ਮਹੀਨਿਆਂ ਦਾ ਸਮਾਂ ਹੈ। ਪਤਾ ਲੱਗਾ ਹੈ ਕਿ 457 ਤੋਂ ਉਪਰ ਸਕੋਰ ਵਾਲੇ ਹਰੇਕ ਉਸ ਵਿਅਕਤੀ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਨੇ 24 ਮਾਰਚ 2019 ਜਾਂ ਇਸ ਤਰੀਕ ਤੋਂ ਪਹਿਲਾਂ ਐਕਸਪ੍ਰੈਸ ਐਾਟਰੀ ਸਿਸਟਮ ਦੇ ਪੂਲ ‘ਚ ਆਪਣਾ ਨਾਂਅ ਦਾਖਲ ਕੀਤਾ ਸੀ। ਮੀਡੀਆ ਜਾਣਕਾਰੀ ਅਨੁਸਾਰ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵਾਸਤੇ ਐਕਸਪ੍ਰੈਸ ਐਾਟਰੀ ਸਿਸਟਮ ‘ਚ ਫੈਡਰਲ ਸਕਿੱਲਡ ਵਰਕਰਜ਼ ਕਲਾਸ, ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿੱਲਡ ਟਰੇਡਜ਼ ਕਲਾਸ ਤਹਿਤ ਆਪਣੀ ਯੋਗਤਾ ਦੇ ਅਧਾਰ ‘ਤੇ ਅਪਲਾਈ ਕੀਤਾ ਜਾ ਸਕਦਾ ਹੈ। ਸਕੋਰ ਦੇ ਕੁਲ 1200 ਨੰਬਰ ਹੁੰਦੇ ਹਨ। ਪੜ੍ਹਾਈ, ਉਮਰ, ਕੰਮ ਦਾ ਤਜ਼ਰਬਾ ਅਤੇ ਅੰਗਰੇਜ਼ੀ/ਫਰੈਂਚ ਦੇ ਗਿਆਨ ਦੇ ਅਧਾਰ ‘ਤੇ ਸਭ ਤੋਂ ਵੱਧ ਸਕੋਰ ਹਾਸਿਲ ਕੀਤਾ ਜਾ ਸਕਦਾ ਹੈ। 2019 ਦੇ ਬੀਤੇ ਅੱਠ ਮਹੀਨਿਆਂ ਦੌਰਾਨ ਕੁਲ 17 ਡਰਾਅ ਕੱਢੇ ਗਏ ਜਿਨ੍ਹਾਂ ਰਾਹੀਂ 52850 ਉਮੀਦਵਾਰਾਂ ਨੂੰ ਕੈਨੇਡਾ ਦਾ ਆਪਣਾ ਸੁਪਨਾ ਸੱਚ ਕਰਨ ਦਾ ਮੌਕਾ ਮਿਲਿਆ ਹੈ। ਬਿ੍ਟਿਸ਼ ਕੋਲੰਬੀਆ ਦੇ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ (ਪੀ.ਐਨ.ਪੀ.)ਤਹਿਤ ਵੀ ਬੀਤੀ 20 ਅਗਸਤ ਨੂੰ 551 ਵਿਅਕਤੀਆਂ ਦਾ ਡਰਾਅ ਕੱਢਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸ਼ਰਤਾਂ ਦੀ ਪੂਰੀ ਜਾਣਕਾਰੀ ਆਪਾ ਕਨੇਡੀਅਨ ਸਰਕਾਰ ਦੀ ਵੈੱਬਸਾਈਟ ਤੇ ਜਾ ਕੇ ਹਾਸਲ ਖੁਦ ਕਰ ਸਕਦੇ ਹਾਂ। ਪੰਜਾਬ ਦੇ ਲੋਕੀ ਕਨੈਡਾ ਜਾਣਾ ਸਭ ਤੋਂ ਜਿਆਦਾ ਪਸੰਦ ਕਰਦੇ ਹਨ ਉਨ੍ਹਾਂ ਲਈ ਇਹ ਵੱਖਰੀ ਕੈਟਾਗਿਰੀ ਜਰੂਰ ਲਾਹੇਵੰਦ ਹੋ ਸਕਦੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।