Sunday, January 26, 2020
Home > News > ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਵੱਡਾ ਅਲਰਟ ਆਉਣ ਵਾਲੇ 6 ਘੰਟਿਆਂ ਵਿੱਚ!

ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਵੱਡਾ ਅਲਰਟ ਆਉਣ ਵਾਲੇ 6 ਘੰਟਿਆਂ ਵਿੱਚ!

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਆਉ ਜਾਣਦੇ ਹਾਂ ਪੂਰੀ ਖਬਰ ਬਾਰੇ ਜਾਣਕਾਰੀ ਅਨੁਸਾਰ #ਅਲਰਟਪੱਟੀ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ ਚ ਹਲਕੀ ਹਲਚਲ ਤੋਂ ਬਾਅਦ, ਆਗਾਮੀ 6 ਘੰਟਿਆਂ ਦੌਰਾਨ ਹਰਚੋਵਾਲ, ਤਲਵਾੜਾ, ਹੁਸ਼ਿਆਰਪੁਰ, ਦਸੂਹਾ, ਕਪੂਰਥਲਾ, ਜਲੰਧਰ, ਲੁਧਿਆਣਾ, ਖੰਨਾ, ਫਿਲੌਰ, ਨਵਾਂਸ਼ਹਿਰ, ਜੀਰਾ, ਮੋਗਾ, ਫਰੀਦਕੋਟ, ਮੁਕਤਸਰ, ਬਠਿੰਡਾ ਦੇ ਹਿੱਸਿਆਂ ਚ ਠੰਢੀਆਂ ਹਵਾਂਵਾਂ ਤੇ ਬੱਦਲਵਾਈ ਨਾਲ ਹਲਕੀ/ਦਰਮਿਆਨੀ ਕਾਰਵਾਈ ਦੀ ਉਮੀਦ ਹੈ, ਜਿਸਨਾਲ ਗਰਮੀ ਤੋਂ ਚੰਗੀ ਰਾਹਤ ਮਿਲੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 2-3 ਪਹਿਲਾਂ ਪੰਜਾਬ ਦੇ ਪਟਿਆਲਾ ਲੁਧਿਆਣਾ ਜਲੰਧਰ ਰੋਪੜ ਫਤਿਹਗੜ੍ਹ ਸਾਹਿਬ ਕਾਫੀ ਬਾਰਿਸ਼ ਹੋਈ ਜਿਸ ਦੇ ਚੱਲਦਿਆਂ ਪਟਿਆਲਾ ਸ਼ਹਿਰ ਦਾ ਬੁਰਾ ਹਾਲ ਸੀ।ਪੰਜਾਬ ਦੇ ਕਈ ਜਿਲ੍ਹਿਆਂ ਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਹੈ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਜ਼ਬਰਦਸਤ ਬਾਰਸ਼ ਹੋਈ ਹੈ।ਪਰ ਲੁਧਿਆਣਾ, ਪਟਿਆਲਾ, ਬਰਨਾਲਾ, ਮੋਗਾ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ,ਫ਼ਰੀਦਕੋਟ ਤੇ ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ। ਚੰਡੀਗੜ੍ਹ ਤੇ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ’ਚ ਭਾਰੀ ਮੀਂਹ ਪਿਆ ਹੈ।ਇਸ ਬਾਰਸ਼ ਤੋਂ ਬਾਅਦ ਤਾਪਮਾਨ ਵਿੱਚ ਵੀ ਕਮੀ ਆਈ ਹੈ। ਪੰਜਾਬ ਦੇ ਬਾਕੀ ਜ਼ਿਲਿਆਂ ‘ਚ ਵੀ ਬੱਦਲ ਛਾ ਗਏ ਤੇ ਲੋਕਾਂ ‘ਚ ਖ਼ੁਸ਼ੀ ਤੇ ਗਮੀ ਦੀ ਲਹਿਰ ਫੈਲ ਗਈ ਹੈ। ਬਾਰਸ਼ ਨਾਲ ਮੌਸਮ ਬਹੁਤ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲੀ ਹੈ। ਇਸ ਬਾਰਸ਼ ਤੋਂ ਬਾਅਦ ਜਿਥੇ ਤਾਪਮਾਨ ਵਿੱਚ ਵੀ ਕਮੀ ਆਈ ਹੈ ,ਓਥੇ ਹੀ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਅਜਿਹਾ ਹੀ ਬੁਰਾ ਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹਿਰ ਪਟਿਆਲਾ ਦਾ ਦੇਖਣ ਨੂੰ ਮਿਲਿਆ ਹੈ।ਜਿਥੇ ਲਗਾਤਾਰ ਹੋਈ ਬਰਸਾਤ ਕਾਰਨ ਪਟਿਆਲਾ ਸ਼ਹਿਰ ਪਾਣੀ ਪਾਣੀ ਹੋ ਗਿਆ ਹੈ। ਇੰਨਾ ਹੀ ਨਹੀਂ ਸ਼ਹਿਰ ਵਿੱਚ ਮੌਜੂਦ ਕਈ ਸਰਕਾਰੀ ਅਦਾਰੇ ਵੀ ਬਰਸਾਤੀ ਪਾਣੀ ਵਿਚ ਡੁੱਬ ਗਏ ਹਨ। ਪਰ ਜਿਨ੍ਹਾਂ ਇਲਾਕਿਆਂ ਚ ਪਹਿਲਾ ਹੜ੍ਹ ਆਏ ਸਨ ਉਨ੍ਹਾਂ ਲੋਕਾਂ ਲਈ ਖਤਰਾ ਹੈ ਕਿਉਂਕਿ ਅਜੇ ਵੀ ਹਾਲਾਤ ਠੀਕ ਨਹੀਂ ਹੋਏ ਸਨ। ਇੱਥੇ ਦੱਸਣਯੋਗ ਹੈ ਕਿ ਅੱਧੇ ਤੋਂ ਜਿਆਦਾ ਪੰਜਾਬ ਗਰਮੀ ਨਾਲ ਬੁਰਾ ਹਾਲ ਹੈ ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਲੋਕ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸਨ ਪਰ ਅੱਜ ਸਵੇਰੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਹਾਲਾਤ ਕੁਝ ਅਜਿਹੇ ਸਨ ਕਿ ਲੰਘੇ ਦਿਨ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਸਨ ਪਰ ਸਵੇਰੇ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਮੌਸਮ ਇਕਦਮ ਸੁਹਾਵਣਾ ਹੋ ਗਿਆ। ਇਸ ਮੀਂਹ ਤੋਂ ਕਿਸਾਨ ਵੀ ਖ਼ੁਸ਼ ਹਨ ਕਿਉਂਕਿ ਝੋਨੇ ਦੀ ਫ਼ਸਲ ਲਈ ਇਹ ਮੀਂਹ ਲਾਹੇਵੰਦ ਹੈ। ਪੰਜਾਬ ‘ਚ ਕਈ ਥਾਵਾਂ ‘ਤੇ ਪਿਛਲੇ ਦਿਨੀਂ ਮਿਹ ਨਹੀਂ ਪਿਆ ਸੀ ,ਜਿਸ ਕਰਕੇ ਝੋਨੇ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਰ ਬਿਜਲੀ ਪੂਰੀ ਨਾ ਮਿਲਣ ਕਰਕੇ ਪਾਣੀ ਪੂਰਾ ਨਹੀਂ ਹੁੰਦਾ।