Sunday, January 26, 2020
Home > News > ਦੇਖੋ ਜਗਮੀਤ ਸਿੰਘ ਨੂੰ ਕਿਉਂ ਪਈ ਪੱਗੜੀ ਖੋਲਣ ਦੀ ਲੋੜ, ਪਤਨੀ ਵੀ ਆਈ ਨਾਲ ਸਾਹਮਣੇ!

ਦੇਖੋ ਜਗਮੀਤ ਸਿੰਘ ਨੂੰ ਕਿਉਂ ਪਈ ਪੱਗੜੀ ਖੋਲਣ ਦੀ ਲੋੜ, ਪਤਨੀ ਵੀ ਆਈ ਨਾਲ ਸਾਹਮਣੇ!

ਕੈਨੇਡਾ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦੋ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਪਰ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਨੇ ਆਪਣੀ ਪਾਰਟੀ ਦੇ ਅੱਧੇ ਤੋਂ ਵੱਧ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਕਿਊਬਿਕ ਸਟੇਟ ਵਿੱਚ ਉਨ੍ਹਾਂ ਦੀ ਪਾਰਟੀ ਦਾ ਚੰਗਾ ਆਧਾਰ ਮੰਨਿਆ ਜਾਂਦਾ ਸੀ। ਪਰ ਸੂਬਾ ਸਰਕਾਰ ਵੱਲੋਂ ਬਿੱਲ 21 ਪਾਸ ਕਰ ਦੇਣ ਨਾਲ ਉਨ੍ਹਾਂ ਦੀ ਪਾਰਟੀ ਲਈ ਮੁਸ਼ਕਿਲ ਪੈਦਾ ਹੋ ਗਈ ਹੈ। ਇਸ ਬਿੱਲ ਕਾਰਨ ਉਨ੍ਹਾਂ ਦੇ ਇੱਕ ਐੱਮ ਪੀ ਨੇ ਪਾਰਟੀ ਛੱਡ ਦਿੱਤੀ ਹੈ। ਉਸ ਐਮਪੀ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਦਸਤਾਰ ਸਜਾਉਂਦੇ ਹਨ। ਜੋ ਕਿ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਨੂੰ ਦਰਸਾਉਂਦੀ ਹੈ। ਇਸ ਕਰਕੇ ਜਗਮੀਤ ਸਿੰਘ ਲਈ ਵੋਟਾਂ ਮੰਗਣੀਆਂ ਉਨ੍ਹਾਂ ਲਈ ਮੁਸ਼ਕਿਲ ਹੋ ਜਾਣਗੀਆਂ। ਜਗਮੀਤ ਸਿੰਘ ਸ਼ੁਰੂ ਤੋਂ ਹੀ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ ਜਗਮੀਤ ਸਿੰਘ ਦੀ ਪਾਰਟੀ ਵੱਲੋਂ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਜਗਮੀਤ ਸਿੰਘ ਦੇ ਸਿਰ ਤੇ ਦਸਤਾਰ ਨਹੀਂ ਹੈ। ਉਨ੍ਹਾਂ ਨੇ ਫਰੈਂਚ ਭਾਸ਼ਾ ਦੇ ਇਸ ਇਸ਼ਤਿਹਾਰ ਵਿੱਚ ਦਸਤਾਰ ਨੂੰ ਆਪਣੀ ਪਛਾਣ ਦੱਸਿਆ ਹੈ। ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਵੀ ਉਨ੍ਹਾਂ ਦੇ ਨਾਲ ਹਨ। ਉਹ ਆਪਣੀ ਦਸਤਾਰ ਸਜਾ ਰਹੇ ਹਨ। ਉਨ੍ਹਾਂ ਨੇ ਉਥੋਂ ਦੀ ਜਨਤਾ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਤੁਹਾਡੇ ਲਈ ਲੜ ਰਹੇ ਹਨ। ਇਸ ਇਸ਼ਤਿਹਾਰ ਰਾਹੀਂ ਜਗਮੀਤ ਸਿੰਘ ਕਿਊਬਿਕ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਗਮੀਤ ਸਿੰਘ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਮ ਜਨਤਾ ਲਈ ਕੰਮ ਕਰ ਰਹੇ ਹਨ ਆਪਣੇ ਅਮੀਰ ਦੋਸਤਾਂ ਲਈ ਨਹੀਂ। ਜਗਮੀਤ ਸਿੰਘ ਦਾ ਜਨਮ 2 ਜਨਵਰੀ 1979 ਨੂੰ ਕੈਨੇਡਾ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਂ ਜਗਤਾਰਨ ਸਿੰਘ ਜੋ ਪੇਸ਼ੇ ਵਜੋਂ ਡਾਕਟਰ ਹਨ ਅਤੇ ਮਾਤਾ ਦਾ ਨਾਂ ਹਰਮੀਤ ਕੌਰ ਹੈ ਇਹ ਕੈਨੇਡਾ ਪਰਵਾਸ ਗਏ ਸਨ। ਜਗਮੀਤ ਸਿੰਘ ਦੇ ਪੜਦਾਦੇ ਦਾ ਨਾਂਂ ਸੇਵਾ ਸਿੰਘ ਠੀਕਰੀਵਾਲਾ ਹੈ ਜਿਸ ਨੇ ਪਟਿਆਲਾ ਰਿਆਸਤ ਅਤੇ ਅੰਗਰੇਜ਼ ਹਕੂਮਤ ਖਿਲਾਫ਼ ਲੜਾਈ ਲੜੀ ਸੀ ਅਤੇ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਮਰਨ ਵਰਤ ਰੱਖ ਕੇੇ ਜਾਨ ਵਾਰਨ ਵਾਲੇ ਆਗੂ ਸਨ