Sunday, January 19, 2020
Home > News > ਇਸ ਪੁਲਿਸ ਵਾਲੀ ਭੈਣ ਤੇ ਹੋਈ ਧੰਨ ਧੰਨ ਗੁਰੂ ਰਾਮਦਾਸ ਦੀ ਕਿਰਪਾ ਇੰਝ ਪਾਈ ਕੈਂਸਰ ਨੂੰ ਮਾਤ (ਦੱਬਕੇ ਸ਼ੇਅਰ ਕਰੋ )

ਇਸ ਪੁਲਿਸ ਵਾਲੀ ਭੈਣ ਤੇ ਹੋਈ ਧੰਨ ਧੰਨ ਗੁਰੂ ਰਾਮਦਾਸ ਦੀ ਕਿਰਪਾ ਇੰਝ ਪਾਈ ਕੈਂਸਰ ਨੂੰ ਮਾਤ (ਦੱਬਕੇ ਸ਼ੇਅਰ ਕਰੋ )

ਇਸ ਵੀਡੀਓ ਚ ਤੁਸੀਂ ਸੁਣ ਸਕਦੇ ਹੋ ਕਿਸ ਤਰ੍ਹਾਂ ਇੱਕ ਮਹਿਲਾ ਪੁਲਸ ਮੁਲਾਜ਼ਮ ਤੇ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਕਿ ਉਨ੍ਹਾਂ ਨੂੰ ਕੈਂਸਰ ਆਪਣੀ ਭੈੜੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਮਿਲੀ ਹੈ ਸੁਣੋ ਵੀਡੀਓ ਚ ਕਿੰਝ ਇੱਕ ਮਹਿਲਾ ਸਬ-ਇੰਸਪੈਕਟਰ ਹਰਜੀਤ ਕੌਰ ਨੇ ਕਿਵੇਂ ਦਿੱਤੀ ਕੈਂਸਰ ਨੂੰ ਮਾਤ, ਸੁਣੋ ਮਜ਼ਬੂਤ ਹੌਂਸਲੇ ਦੀ ਕਹਾਣੀ ਜ਼ਿੰਦਗੀ ਜਿਉਣ ਦਾ ਸਲੀਕਾ ਸਭ ਦਾ ਵੱਖਰਾ ਹੁੰਦਾ।ਪਰ ਜਦ ਕੋਈ ਬਿ ਮਾਰੀ ਹੋ ਜਾਂਦੀ ਹੈ ਤਾਂ ਹਰ ਕੋਈ ਘਬਰਾ ਜਾਂਦਾ ਪਰ ਜਦੋਂ ਕੋਈ ਇਹ ਸੁਣਦਾ ਹੈ ਕਿ ਉਸ ਨੂੰ ਕੈਂਸਰ ਹੈ, ਤਾਂ ਉਸ ਦੀ ਅੱਧੀ ਜਾਨ ਉਦੋਂ ਹੀ ਨਿਕਲ ਜਾਂਦੀ ਹੈ। ਕੈਂਸਰ ਪੀੜਤ ਆਦਮੀ ਬਿਮਾਰੀ ਤੋਂ ਪਹਿਲਾਂ ਸੋਚ-ਸੋਚ ਕੇ ਹੀ ਮਰ ਜਾਂਦਾ ਹੈ ਅਤੇ ਸਾਡੇ ਸਮਾਜ ਵਿਚ ਇਹੋ ਵਿਚਾਰ ਹੈ ਕਿ ਜੇ ਕਿਸੇ ਨੂੰ ਕੈਂਸਰ ਹੈ ਤਾਂ ਉਸ ਦੀ ਮੌਤ ਹੋ ਜਾਵੇਗੀ। ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜੋ ਇਸ ਖ਼ਤਰਨਾਕ ਬਿਮਾਰੀ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਨੂੰ ਜਿੱਤ ਲੈਂਦੇ ਹਨ। ਕਈ ਹਿੰਦੀ ਫਿਲਮਾਂ ਦੇ ਅਦਾਕਾਰਾਂ ਤੇ ਹੋਰਨਾਂ ਲੋਕਾਂ ਨੇ ਕੈਂਸਰ ਤੋਂ ਜੰਗ ਜਿੱਤੀ ਹੈ। ਅਜਿਹੇ ਹੀ ਕੈਂਸਰ ਨੂੰ ਹਰਾ ਕੇ ‘ਜ਼ਿੰਦਗੀ’ ਜਿੱਤਣ ਵਾਲਿਆਂ ਵਿਚੋਂ ਇੱਕ ਹੈ ਕੌਮਾਂਤਰੀ ਅਥਲੀਟ ਤੇ ਪੁਲੀਸ ਸਬ-ਇੰਸਪੈਕਟਰ ਹਰਜੀਤ ਕੌਰ। ਹਰਜੀਤ ਕੌਰ ਅਨੁਸਾਰ ਕੈਂਸਰ ਦਾ ਮਤਲਬ ਮੌਤ ਨਹੀਂ, ਡਰੋ ਨਾ ਸਕਾਰਾਤਮਕ ਸੋਚ ਰੱਖੋ। ਇਸ ਬਿਮਾਰੀ ਵਿਚ ਜੇ ਅਸੀਂ ਆਪਣੇ ਆਪ ਨੂੰ ਮਜ਼ਬੂਤ ਬਣਾਈਏ ਤਾਂ ਖ਼ਤਰਾ ਟਲ ਸਕਦਾ ਹੈ। ਕੌਮਾਂਤਰੀ ਅਥਲੀਟ ਤੇ ਮੋਗਾ ਪੁਲੀਸ ਵਿਚ ਤਾਇਨਾਤ ਸਬ-ਇੰਸਪੈਕਟਰ ਹਰਜੀਤ ਕੌਰ ਕੈਂਸਰ ਨਾਲ ਜੰਗ ਜਿੱਤ ਕੇ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਵਿਚ ਮੁੜ ਪਹਿਲਾਂ ਦੀ ਤਰ੍ਹਾਂ ਵਿਚਰ ਰਹੀ ਹੈ। ਇਹ ਬਿਮਾਰੀ ਦੇ ਸਮੇਂ ਸਿਰ ਸਾਹਮਣੇ ਆ ਜਾਣ ਅਤੇ ਤਕੜੇ ਮਨ ਕਰਕੇ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਦੀ ਹਿੰਮਤ ਅਤੇ ਜਜ਼ਬੇ ਅੱਗੇ ਕੈਂਸਰ ਜਿਹੀ ਬਿਮਾਰੀ ਨੇ ਵੀ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਨੂੰ ਮਈ 2017 ‘ਚ ਛਾਤੀ ਦਾ ਕੈਂਸਰ ਹੋ ਗਿਆ ਸੀ। ਡਾਕਟਰੀ ਸਹਾਇਤਾ ਨਾਲ ਅਤੇ ਬੁਲੰਦ ਹੌਂਸਲੇ ਵਾਲੀ ਮਹਿਲਾ ਸਬ-ਇੰਸਪੈਕਟਰ ਹਰਜੀਤ ਕੌਰ ਨੇ ਅਖੀਰ ਕੈਂਸਰ ਨੂੰ ਹਰਾ ਕੇ ਜ਼ਿੰਦਗੀ ਨੂੰ ਜਿੱਤ ਲਿਆ। ਉਨ੍ਹਾਂ ਕੌਮਾਂਤਰੀ ਤੇ ਕੌਮੀ ਪੱਧਰ ਦੇ ਅਥਲੈਟਿਕਸ ਵਿਚ ਸੋਨੇ ਤੇ ਕਾਂਸੀ ਦੇ ਮੈਡਲ ਜਿੱਤ ਕੇ ਸੂਬੇ ਦਾ ਨਾਂ ਰੋਸ਼ਨ ਕੀਤਾ ਸੀ। ਉਨ੍ਹਾਂ ਕਦੇ ਹਿੰਮਤ ਨਹੀਂ ਹਾਰੀ ਹੈ, ਉਹ ਕੈਂਸਰ ਨਾਲ ਹੌਸਲੇ ਨਾਲ ਲੜੀ। ਉਨ੍ਹਾਂ ਹਾਰ ਨਹੀਂ ਮੰਨੀ ਅਤੇ ਕੈਂਸਰ ਨੂੰ ਹਰਾਉਣ ਲਈ ਤਾਣ ਲਈ। ਉਨ੍ਹਾਂ ਇਲਾਜ ਦੌਰਾਨ ਡਿਊਟੀ ਵੀ ਕੀਤੀ। ਹਰਜੀਤ ਕੌਰ ਦਾ ਮੰਨਣਾ ਹੈ ਕਿ ਮਜ਼ਬੂਤ ਇਰਾਦੇ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰਕੈਂਸਰ ਹੋ ਗਿਆ ਹੈ, ਤਾਂ ਉਹ ਸਮਾਂ ਉਨ੍ਹਾਂ ਲਈ ਕਾਫ਼ੀ ਮੁਸ਼ਕਿਲ ਭਰਿਆ ਸੀ। ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ, ਸ਼ੁੱਭਚਿੰਤਕਾਂ ਦਾ ਪਿਆਰ ਤੇ ਉਨ੍ਹਾਂ ਦੀ ਅੰਦਰੂਨੀ ਤਾਕਤ ਨੇ ਉਨ੍ਹਾਂ ਨੂੰ ਉਮੀਦ ਦਿੱਤੀ ਜਿਸ ਨਾਲ ਉਨ੍ਹਾਂ ਨੇ ਜ਼ਿੰਦਗੀ ਦੀ ਜਿੱਤ ਪ੍ਰਾਪਤ ਕੀਤੀ। ਉਹ ਸਾਲ 2001 ਵਿਚ ਖੇਡ ਕੋਟੇ ਵਿਚ ਭਰਤੀ ਹੋਏ ਸਨ ਤੇ ਸਾਲ 2007 ਵਿਚ ਉਸ ਦਾ ਪੰਜਾਬ ਪੁਲੀਸ ਵਿਚ ਹੌਲਦਾਰ ਰਾਜਬੀਰ ਸਿੰਘ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਘਰ ਧੀ ਮਨਜੋਤ ਕੌਰ ਤੇ ਪੁੱਤਰ ਅਰਵਿੰਦਰਜੋਤ ਸਿੰਘ ਨੇ ਜਨਮ ਲਿਆ। ਅਥਲੀਟ ਹੋਣ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਉਸ ਦੇ ਪਤੀ ਤੇ ਭਰਾ ਮਨਜੀਤ ਸਿੰਘ ਗਿੱਲ ਘੱਲਕਲਾਂ ਤੇ ਹੋਰ ਪਰਿਵਾਰਕ ਮੈਂਬਰ ਨੇ ਦਿਨ-ਰਾਤ ਉਸ ਦਾ ਸਾਥ ਦੇ ਕੇ ਕੈਂਸਰ ਨਾਲ ਲੜਨ ਲਈ ਉਸ ਨੂੰ ਹੌਂਸਲਾ ਦਿੱਤਾ ਜਿਸ ਨਾਲ ਉਨ੍ਹਾਂ ਦ੍ਰਿੜ ਇਰਾਦਾ ਰੱਖ ਕੇ ਬਿਮਾਰੀ ਤੋਂ ਛੁਟਕਾਰਾ ਪਾਇਆ।