Sunday, January 26, 2020
Home > News > ਲੱਖ ਲੱਖ ਲਾਹਨਤ ਹੈ ਇਹੋ ਜਿਹਿਆਂ ਦੇ ਕਰਤੂਤ ਦੇਖਕੇ ਹੋਸ਼ ਉਡ ਜਾਣਗੇ (ਜਾਣੋ ਕੀ ਹੋਇਆ)

ਲੱਖ ਲੱਖ ਲਾਹਨਤ ਹੈ ਇਹੋ ਜਿਹਿਆਂ ਦੇ ਕਰਤੂਤ ਦੇਖਕੇ ਹੋਸ਼ ਉਡ ਜਾਣਗੇ (ਜਾਣੋ ਕੀ ਹੋਇਆ)

ਲੱਖ ਲੱਖ ਲਾਹਨਤ ਹੈ ਇਹੋ ਜਿਹਿਆਂ ਦੇ ਕਰਤੂਤ ਦੇਖਕੇ ਹੋਸ਼ ਉਡ ਜਾਣਗੇ ਬਟਾਲਾ ਪਟਾਕਾ ਫੈਕਟਰੀ ਵਾਪਰੀ ਅਣਹੋਣੀ ‘ਚ 2 ਸਾਲਾ ਮਾਸੂਮ ਬੱਚੇ ਅਤੇ ਉਸ ਦੀ ਮਾਂ ਦੀ ਜਾਨ ਗਵਾਉਣ ਵਾਲੇ ਪਰਿਵਾਰ ਨੂੰ ਦੋਹਰੀ ਮਾਰ ਵੱਜੀ ਹੈ। ਇਕ ਪਾਸੇ ਘਰ ਦੇ 2 ਜੀਅ ਭਾਣੇ ‘ਚ Mout ਦੇ ਮੂੰਹ ‘ਚ ਚਲੇ ਗਏ ਅਤੇ ਦੂਜੇ ਪਾਸੇ ਜਦ ਪਰਿਵਾਰ ਦੇ ਬਾਕੀ ਮੈਂਬਰ ਜ਼ਖਮੀਆਂ ਅਤੇ ਆਂਢ-ਗੁਆਂਢ ਦੇ ਲੋਕਾਂ ਨੂੰ ਸੰਭਾਲ ਰਹੇ ਸਨ ਤਾਂ ਇਸੇ ਹੀ ਦੌਰਾਨ ਚੋਰਾਂ ਨੇ ਪੀ ੜਤ ਪਰਿਵਾਰ ਦੇ ਘਰੋਂ 15 ਤੋਲੇ ਤੋਂ ਵੀ ਵੱਧ ਸੋਨੇ ਦੇ ਗਹਿਣੇ, ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਮੀਡੀਆ ਜਾਣਕਾਰੀ ਅਨੁਸਾਰ ਇਸ ਅਣਹੋਣੀ ‘ਚ ਫੈਕਟਰੀ ਦੇ ਪਿਛਲੇ ਪਾਸੇ ਪੈਂਦੀ ਗੁਰੂ ਰਾਮਦਾਸ ਕਾਲੋਨੀ ‘ਚ ਰਹਿਣ ਵਾਲਾ ਸੰਧੂ ਪਰਿਵਾਰ ਜਿਨ੍ਹਾਂ ਦੀ ਨੂੰਹ ਰਮਨਦੀਪ ਕੌਰ ਪਤਨੀ ਅਸ਼ੀਸ਼ਪਾਲ ਸਿੰਘ ਲੱਕੀ ਸੰਧੂ ਅਤੇ 2 ਸਾਲਾ ਮਾਸੂਮ ਬੱਚਾ ਪਾਹੁਲਪ੍ਰੀਤ ਸਿੰਘ ਪੁੱਤਰ ਅਸ਼ੀਸ਼ਪਾਲ ਸਿੰਘ ਲੱਕੀ ਸੰਧੂ ਦੀ Mout ਹੋ ਗਈ। ਇਸੇ ਦੌਰਾਨ ਜਦ ਘਰ ‘ਚ ਮੌਜੂਦ ਪਰਿਵਾਰਕ ਮੈਂਬਰ ਨਵ ਸੰਧੂ, ਲੱਕੀ ਸੰਧੂ ਅਤੇ ਹੋਰ ਮੈਂਬਰ ਹਫੜਾ-ਦਫ਼ੜੀ ‘ਚ ਮਲਬੇ ਦੇ ਹੇਠਾਂ ਦੱਬੇ ਆਂਢ-ਗੁਆਂਢ ਦੇ ਲੋਕਾਂ ਨੂੰ ਬਚਾ ਉਣ ‘ਚ ਲੱਗ ਗਏ, ਜਦ ਕਿ ਮੌਕੇ ‘ਤੇ ਪਹੁੰਚੀ ਪੁਲਸ ਨੇ ਇਹ ਕਹਿ ਕੇ ਕਿ ਆਸਪਾਸ ਦੀਆਂ ਇਮਾਰਤਾਂ ਡਿੱਗਣ ਵਾਲੀਆਂ ਹਨ, ਇਸ ਲਈ ਸੰਧੂ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਘਰ ‘ਚ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਮੌਕੇ ਨਵ ਸੰਧੂ ਅਤੇ ਲੱਕੀ ਸੰਧੂ ਨੇ ਦੱਸਿਆ ਕਿ ਜਦ ਅਸੀਂ ਆਪਣੇ ਘਰ ਤੋਂ ਬਾਹਰ ਸੀ ਤਾਂ ਧਮਾਕੇ ਦੌਰਾਨ ਹੀ ਕੁਝ ਚੋਰਾਂ ਵੱਲੋਂ ਕੋਠੀ ਦੇ ਵਿਚ ਦਾਖਲ ਹੋ ਕੇ ਉਪਰਲੀ ਮੰਜ਼ਿਲ ਦੇ ਵਿਚ ਪਏ 15 ਤੋਲੇ ਤੋਂ ਵੀ ਵੱਧ ਸੋਨੇ ਦੇ ਗਹਿਣੇ, ਹਜ਼ਾਰਾਂ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਮ੍ਰਿ ਤਕ ਰਮਨਦੀਪ ਕੌਰ ਨੇ ਆਪਣੀ ਤਨਖਾਹ ਲਿਆ ਕੇ ਘਰ ਅਲਮਾਰੀ ਵਿਚ ਰੱਖੀ ਸੀ, ਜੋ ਕਿ ਚੋਰੀ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਸਮੇਂ ਪੁਲਸ ਮੁਲਾਜ਼ਮ ਵੀ ਸਾਡੀ ਕੋਠੀ ਦੇ ਗੇਟ ਦੇ ਅੱਗੇ ਮੌਜੂਦ ਸਨ ਪਰ ਪਤਾ ਨਹੀਂ ਲੱਗਾ ਕਿ ਚੋਰ ਕਿਸ ਵੇਲੇ ਕੋਠੀ ਵਿਚ ਦਾਖਲ ਹੋਏ ਅਤੇ ਉਨ੍ਹਾਂ ਨੇ ਇਸ ਹਦਸੇ ਦੇ ਦੌਰਾਨ ਹੀ ਆਪਣੀ ਵਾਰਦਾਤ ਨੂੰ ਅੰਜਾਮ ਦਿੱਤਾ।