Sunday, January 26, 2020
Home > News > ਤਾਜ਼ਾ ਵੱਡੀ ਖਬਰ ਹੁਣੇ ਹੁਣੇ ਬਾਲੀਵੁੱਡ ਦੇ ਇਸ ਮਸ਼ਹੂਰ ਹੀਰੋ ਦੇ ਘਰੇ ਪਿਆ ਮਾਤਮ ਹੋਈ ਅਚਾਨਕ!

ਤਾਜ਼ਾ ਵੱਡੀ ਖਬਰ ਹੁਣੇ ਹੁਣੇ ਬਾਲੀਵੁੱਡ ਦੇ ਇਸ ਮਸ਼ਹੂਰ ਹੀਰੋ ਦੇ ਘਰੇ ਪਿਆ ਮਾਤਮ ਹੋਈ ਅਚਾਨਕ!

ਫਿਲਮ ਅਭਿਨੇਤਾ ਰਾਜਕੁਮਾਰ ਰਾਓ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਕੋਈ ਵੀ ਕਿਰਦਾਰ ਮਿਲ ਜਾਵੇ ਉਹ ਉਸ ਨੂੰ ਬਖੂਬੀ ਨਿਭਾਉਂਦੇ ਹਨ ਪਰ ਇਸ ਸਮੇਂ ਉਹ ਮੁਸ਼ਕਿਲ ਦੌਰ ਤੋਂ ਗੁਜਰ ਰਹੇ ਹਨ। ਅਭਿਨੇਤਾ ਰਾਜਕੁਮਾਰ ਦੁੱਖੀ ਹਨ ਕਿਉਂਕਿ ਉਨ੍ਹਾਂ ਦੇ ਪਿਤਾ ਹੁਣ ਨਹੀਂ ਰਹੇ ਹਨ। 60 ਸਾਲ ਦੀ ਉਮਰ ‘ਚ ਉਨ੍ਹਾਂ ਦੇ ਪਿਤਾ ਦੀ MOUT ਹੋ ਗਈ । ਰਾਜਕੁਮਾਰ ਦੇ ਪਿਤਾ ਸਤਪਾਲ ਯਾਦਵ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ। ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਵੀਰਵਾਰ ਦੇਰ ਰਾਤ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ‘ਚ ਆਖਰੀ ਸਾਹ ਲਿਆ। ਦੱਸ ਦਈਏ ਕਿ ਰਾਜਕੁਮਾਰ ਰਾਓ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ। ਰਾਜਕੁਮਾਰ ਉਨ੍ਹਾਂ ਬਿਹਤਰੀਨ ਅਭਿਨੇਤਾਵਾਂ ‘ਚੋਂ ਇਕ ਹਨ, ਜੋ ਸਿਰਫ ਤੇ ਸਿਰਫ ਆਪਣੀ ਮਿਹਨਤ ਨਾਲ ਅੱਜ ਬਾਲੀਵੁੱਡ ਦੇ ਖਾਸ ਮੁਕਾਮ ‘ਤੇ ਪਹੁੰਚ ਗਏ ਹਨ। ਰਾਜਕੁਮਾਰ ਦਾ ਜਨਮ 31 ਅਗਸਤ 1984 ਨੂੰ ਗੁਰੂਗ੍ਰਾਮ (ਹਰਿਆਣਾ) ‘ਚ ਹੋਇਆ ਸੀ। ਰਾਜਕੁਮਾਰ ਨੇ 10ਵੀਂ ਕਲਾਸ ‘ਚ ਹੀ ਐਕਟਿੰਗ ਕਰਨ ਦਾ ਫੈਸਲਾ ਲੈ ਲਿਆ ਸੀ। ਪੜ੍ਹਾਈ ਦੌਰਾਨ ਹੀ ਰਾਜਕੁਮਾਰ ਥਿਏਟਰ ਵੀ ਕਰਦੇ ਸਨ। ਗੁਡ਼ਗਾਓਂ ਵਿੱਚ ਪੈਦਾ ਹੋਇਆ ਰਾਓ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਅਤੇ ਫਿਰ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਤੋਂ ਅਦਾਕਾਰੀ ਦੀ ਸਿਖਲਾਈ ਲਈ। ਫਿਰ ਉਹ ਮੁੰਬਈ ਚਲਾ ਗਿਆ ਅਤੇ “ਲਵ ਸੈਕਸ ਔਰ ਧੋਖਾ” (2010) ਫ਼ਿਲਮ ਨਾਲ ਉਸਨੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ। ਫਿਰ ਛੋਟੀਆਂ ਭੂਮਿਕਾਵਾਂ ਨਿਭਾਉਣ ਤੋਂ ਬਾਅਦ “ਕਾਏ ਪੋ ਛੇ!” (2013) ਫ਼ਿਲਮ ਵਿੱਚ ਸਾਹਮਣੇ ਆਇਆ। ਉਸਨੂੰ 2013 ਦੀ “ਸ਼ਾਹਿਦ” ਫ਼ਿਲਮ ਵਿੱਚ ਸ਼ਾਹਿਦ ਆਜ਼ਮੀ ਦੀ ਭੂਮਿਕਾ ਨਿਭਾਉਣ ਨਾਲ ਕਾਫ਼ੀ ਪ੍ਰਸਿੱਧੀ ਮਿਲੀ ਅਤੇ ਇਸ ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਅਦਾਕਾਰ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ ਅਦਾਕਾਰ ਲਈ ਆਲੋਚਕ ਦਾ ਫ਼ਿਲਮਫੇਅਰ ਪੁਰਸਕਾਰ ਮਿਲਿਆ ਫਿਰ ਰਾਓ ਨੇ ਸਫ਼ਲ ਰੁਮਾਂਸਵਾਦੀ ਹਾਸ-ਰਸ ਫ਼ਿਲਮ “ਕਵੀਨ” ਵਿੱਚ ਅਦਾਕਾਰੀ ਕੀਤੀ ਅਤੇ ਉਹ “ਸਿਟੀਲਾਈਟਸ” (2014), “ਅਲੀਗਡ਼੍ਹ” (2016) ਅਤੇ “ਟ੍ਰੈਪਡ” (2017), ਇਨ੍ਹਾ ਡਰਾਮਾ ਫ਼ਿਲਮਾਂ ਵਿੱਚ ਆਇਆ; ਫਿਰ ਉਸਨੂੰ ਸਭ ਤੋਂ ਵਧੀਆ ਅਦਾਕਾਰ (ਆਲੋਚਕ) ਲਈ ਫ਼ਿਲਮਫੇਅਰ ਪੁਰਸਕਾਰ ਮਿਲਿਆ। 2017 ਵਿੱਚ ਆਈ “ਬਰੇਲੀ ਕੀ ਬਰਫ਼ੀ” ਵੀ ਸਫ਼ਲ ਰਹੀ, ਅਤੇ ਇਸ ਕਰਕੇ ਉਸਨੂੰ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਫ਼ਿਲਮਫੇਅਰ ਪੁਰਸਕਾਰ ਵੀ ਮਿਲਿਆ। 2017 ਵਿੱਚ ਆਈ “ਨਿਊਟਨ” ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਅਦਾਕਾਰ ਦਾ ਏਸ਼ੀਆ ਪੈਸੀਫਿਕ ਸਕਰੀਨ ਪੁਰਸਕਾਰ ਵੀ ਮਿਲਿਆ।