Sunday, January 26, 2020
Home > News > ਤਾਜ਼ਾ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦੇ ਅਕਾਲ ਚਲਾਣੇ ਨਾਲ ਛਾਇਆ ਸੋਗ ਤੇ!

ਤਾਜ਼ਾ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦੇ ਅਕਾਲ ਚਲਾਣੇ ਨਾਲ ਛਾਇਆ ਸੋਗ ਤੇ!

ਇਸ ਵੇਲੇ ਮੌਕੇ ਦੀ ਵੱਡੀ ਖਬਰ ਆ ਰਹੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕਾ ਐੱਮ.ਪੀ. ਦੇ ਸੁਖਦੇਵ ਸਿੰਘ ਲਿਬੜਾ ਦੇ ਅਕਾਲ ਚਲਾਣੇ ਨਾਲ ਸੋਗ ਛਾ ਗਿਆ ਹੈ।14ਵੀਂ ਤੇ 15ਵੀਂ ਲੋਕ ਸਭਾ ਦੇ ਸਾਬਕਾ ਮੈਂਬਰ ਅਤੇ ਪੰਜਾਬ ਦੇ ਵਿਧਾਇਕ ਰਹਿ ਚੁੱਕੇ ਸ੍ਰੀ ਸੁਖਦੇਵ ਸਿੰਘ ਲਿਬੜਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਉਹ 87 ਸਾਲਾਂ ਦੇ ਸਨ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਅੱਜ ਤੜਕੇ ਸਵੇਰੇ 4 ਵਜੇ ਉਨ੍ਹਾਂ ਨੇ ਖੰਨਾ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਆਖਰੀ ਸਾਹ ਲਏ। ਸੁਖਦੇਵ ਸਿੰਘ ਲਿਬੜਾ 17 ਸਾਲ ਐੱਸ. ਜੀ. ਪੀ. ਸੀ. ਦੇ ਮੈਂਬਰ ਰਹੇ। ਦੱਸ ਦੇਈਏ ਕਿ ਸਰਦਾਰ ਲਿਬੜਾ ਦਾ ਅੰਤਿਮ ਸਸਕਾਰ ਅੱਜ ਸ਼ੁੰਕਰਵਾਰ ਦੁਪਹਿਰੇ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਤਹਿਸੀਲ ’ਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਲਿਬੜਾ ਵਿਖੇ ਕੀਤਾ ਜਾਵੇਗਾ। ਸੁਖਦੇਵ ਸਿੰਘ ਲਿਬੜਾ ਦਾ ਜਨਮ 7 ਨਵੰਬਰ, 1932 ਸ੍ਰੀ ਕਰਤਾਰ ਸਿੰਘ ਤੇ ਸ੍ਰੀਮਤੀ ਚੰਦ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਦਾ ਵਿਆਹ 1 ਜਨਵਰੀ, 1948 ਨੂੰ ਸੁਰਜੀਤ ਕੌਰ ਹੁਰਾਂ ਨਾਲ ਹੋਇਆ ਸੀ। ਉਨ੍ਹਾਂ ਦੇ 3 ਪੁੱਤਰ ਤੇ 3 ਹੀ ਧੀਆਂ ਹਨ। ਸਰਦਾਰ ਲਿਬੜਾ 14ਵੀਂ ਤੇ 15ਵੀਂ ਲੋਕ ਸਭਾ ਦੇ ਮੈਂਬਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਉਹ 1985 ’ਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ। ਸੁਖਦੇਵ ਸਿੰਘ ਲਿਬੜਾ ਨੂੰ ਇਕ ਵਾਰ ਰਾਜ ਸਭਾ ਮੈਂਬਰ ਵੀ ਚੁਣਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਹ 1998 ਤੋਂ ਲੈ ਕੇ 2004 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ। ਉਹ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਦੇ ਸਨ ਤੇ ਉਹ ਕਾਂਗਰਸ ਪਾਰਟੀ ਨਾਲ ਸਬੰਧਤ ਸਨ। ਜਦੋਂ ਕਿ ਦੂਜੀ ਵਾਰ ਕਾਂਗਰਸ ਵਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰਰਹਿ ਚੁੱਕੇ ਹਨ। ਸਰਦਾਰ ਲਿਬੜਾ ਨੇ ਮੁਢਲੀ ਸਿੱਖਿਆ ਖੰਨਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਤੋਂ ਹਾਸਲ ਕੀਤੀ ਸੀ। ਉਹ ਆਪਣੇ ਜੀਵਨ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀਆਂ ਅਨੇਕ ਕਮੇਟੀਆਂ ਦੇ ਮੈਂਬਰ ਰਹੇ ਅਤੇ ਬਹੁਤ ਸਾਰੀਆਂ ਧਾਰਮਿਕ ਤੇ ਸਮਾਜ–ਸੇਵੀ ਜੱਥੇਬੰਦੀਆਂ ਨਾਲ ਵੀ ਜੁੜੇ ਰਹੇ।