Sunday, January 26, 2020
Home > News > ￰ਬਟਾਲਾ ਚ ਧਮਾਕਾ ਹੋਈ ਪਟਾਕਾ ਫੈਕਟਰੀ ਦੇ ਮਾਲਕ ਤੇ ਹੁਣੇ-ਹੁਣੇ ਹੋਇਆ!

￰ਬਟਾਲਾ ਚ ਧਮਾਕਾ ਹੋਈ ਪਟਾਕਾ ਫੈਕਟਰੀ ਦੇ ਮਾਲਕ ਤੇ ਹੁਣੇ-ਹੁਣੇ ਹੋਇਆ!

ਬੀਤੇ ਦਿਨ ਬਟਾਲਾ ‘ਚ ਹੋਏ ਫੈਕਟਰੀ ਧ ਮਾਕੇ ਦੇ ਮਾਮਲੇ ‘ਚ ਫੈਕਟਰੀ ਮਾਲਕ ਖਿਲਾਫ ਪਹਿਲੀ ਐੱਫ. ਆਈ. ਆਰ ਦਰਜ ਕਰ ਲਈ ਗਈ ਹੈ। ਫੈਕਟਰੀ ਮਾਲਕ ਜਸਪਾਲ ਸਿੰਘ ਖਿਲਾਫ ਗੈਰ ਇਰਾਦਾ ਕ ਤਲ ਸਮੇਤ ਕਈ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਬਟਾਲਾ ‘ਚ ਹੋਏ ਫੈਕਟਰੀ ਧਮਾਕੇ ‘ਚ ਕਰੀਬ 23 ਲੋਕਾਂ ਦੀ mout ਹੋ ਗਈ ਜਦਕਿ 4 ਦਰਜਨ ਤੋਂ ਵੱਧ ਲੋਕ jakhmi ਹੋਏ ਹਨ।ਉਥੇ ਹੀ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਹੰਸਲੀ ਪੁੱਲ ‘ਤੇ ਸਥਿਤ ਬਾਬਾ ਸਿੰਘ ਸਤਨਾਮ ਸਿੰਘ ਫਾਇਰ ਵਰਕਰ ਨਾਮਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ‘ਚ ਪਹਿਲਾਂ ਵੀ ਦੋ ਵਾਰ ਭਾਣਾ ਵਾਪਰ ਚੁੱਕਿਆ ਹੈ। ਇਨ੍ਹਾਂ ਗੱਲ ਦੇ ਬਾਵਜੂਦ ਵੀ ਮਿਲੀਭੁਗਤ ਕਰ ਦੋਵੇਂ ਵਾਰ ਕਲੀਨ ਚਿੱਟ ਦੇ ਦਿੱਤੀ ਗਈ। ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਉਸ ਦਾ ਨਤੀਜਾ ਹੈ ਕਿ ਬੁੱਧਵਾਰ ਨੂੰ 23 ਲੋਕਾਂ ਦੀ jan ਚਲੀ ਗਈ ਅਤੇ ਦਰਜਨਾਂ ਘਰਾਂ ‘ਚ ਮਾਤਮ ਛਾ ਗਿਆ। 2017 ‘ਚ ਹੋਈ ਇਕ ਅਜਿਹੀ ਹੀ ਅਣਹੋਣੀ ਦੇ ਦੌਰਾਨ ਇਕ ਮਜ਼ਦੂਰ ਦੀ mout ਹੋ ਗਈ ਸੀ, ਜਦਕਿ ਤਿੰਨ ਨਾਲ jakami ਹੋ ਗਏ ਸੀ। ਮਾਮਲਾ ਸਿਵਿਲ ਲਾਈਨ ਥਾਣਾ ਦੇ ਕੋਲ ਪਹੁੰਚਿਆ ਸੀ। ਪ੍ਰਸ਼ਾਸਨ ਦੇ ਕੋਲ ਗੈਰ-ਅਤੇ ਰਿਹਾਇਸ਼ੀ ਇਲਾਕੇ ‘ਚ ਫੈਕਟਰੀ ਚੱਲਣ ਦੀ ਗੱਲ ਵੀ ਸਾਹਮਣੇ ਆਈ ਸੀ। ਜਾਂਚ ਕਮੇਟੀ ਤੱਕ ਬਿਠਾਈ ਗਈ ਸੀ, ਪਰ ਬਾਅਦ ‘ਚ ਸਮਝੌਤਾ ਹੋਣ ਦੇ ਕਾਰਨ ਪਰਚਾ ਖਾਰਿਜ ਕਰ ਦਿੱਤਾ ਗਿਆ ਸੀ। ਉਸ ਸਮੇਂ ਜ਼ਖਮੀ ਮਜ਼ਦੂਰਾਂ ਦਾ ਇਲਾਜ 2 ਮਹੀਨੇ ਤੱਕ ਸਿਵਿਲ ਹਸਪਤਾਲ ‘ਚ ਵੀ ਚਲਿਆ ਸੀ। ਪਰਚਾ ਖਾਰਿਜ ਹੋਣ ਦੇ ਬਾਅਦ ਇਸ ਗੈਰ-ਕਾਨੂੰਨੀ ਫੈਕਟਰੀ ਨੂੰ ਫਿਰ ਤੋਂ ਕਲੀਨ ਚਿੱਟ ਮਿਲ ਗਈ ਅਤੇ ਮਾਲਕ ਨੇ ਪਟਾਕਾ ਬਣਾਉਣਾ ਸ਼ੁਰੂ ਕਰ ਦਿੱਤਾ। ਨੇੜੇ-ਤੇੜੇ ਦੇ ਲੋਕਾਂ ਨੇ ਦੱਸਿਆ ਕਿ ਫੈਕਟਰੀ ਦੇ ਖਿਲਾਫ ਉਹ ਕਈ ਵਾਰ ਪ੍ਰਸ਼ਾਸਨ ਦੇ ਸਾਹਮਣੇ ਸ਼ਿਕਾਇਤ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਸ਼ਿਕਾਇਤ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਲੋਕਾਂ ਨੇ ਦੋਸ਼ ਲਗਾਏ ਕਿ ਪ੍ਰਸ਼ਾਸਨ ਦੀ ਮਿਲੀਭਗਤ ਦੇ ਕਾਰਨ ਹੀ ਫੈਕਟਰੀ ਚੱਲ ਰਹੀ ਸੀ। ਜੇਕਰ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਸ਼ਾਇਦ ਇਹ ਭਾਣਾ ਨਾ ਹੁੰਦਾ। 2016 ‘ਚ ਵੀ ਫੈਕਟਰੀ ‘ਚ ਛੋਟੀ ਅੱਗ ਲੱਗੀ ਸੀ, ਪਰ ਉਸ ਸਮੇਂ ਕੋਈ ਵੀ ਜ਼ ਖਮੀ ਨਹੀਂ ਹੋਇਆ ਸੀ। ਅਗਲੇ ਹੀ ਸਾਲ 2 ਮਜ਼ਦੂਰ ਗੰਭੀਰ ਰੂਪ ਨਾਲ ਜ਼ ਖਮੀ ਹੋ ਗਏ ਸਨ।ਗੁਆਂਢੀਆਂ ਨਾਲ ਹੋਇਆ ਸੀ ਝਗੜਾ ਚਸ਼ਮਦੀਦ ਨੇ ਦੱਸਿਆ ਕਿ ਗੈਰ-ਕਾਨੂੰਨੀ ਫੈਕਟਰੀ ਦੇ ਕਾਰਨ ਮਾਲਕ ਦਾ ਕਈ ਵਾਰ ਗੁਆਂਢੀਆਂ ਨਾਲ ਝਗੜਾ ਹੋਇਆ ਸੀ। ਉਨ੍ਹਾਂ ਨੇ ਕਈ ਵਾਰ ਫੈਕਟਰੀ ਸ਼ਿਫਟ ਕਰਨ ਨੂੰ ਕਿਹਾ ਸੀ। ਸ਼ਿਕਾਇਤ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਤਾਂ ਭਰੋਸੇ ਦੇ ਲਈ ਇਕ ਕਮੇਟੀ ਗਠਿਤ ਕੀਤੀ। ਜਾਂਚ ‘ਚ ਫੈਕਟਰੀ ਮਾਲਕ ਨੂੰ ਫਿਰ ਕਲੀਨ ਚਿੱਟ ਦਿੱਤੀ ਗਈ।