Sunday, January 26, 2020
Home > News > ਬਟਾਲੇ ਮਨਾਇਆ ਜਾ ਰਹੇ ਬਾਬੇ ਨਾਨਕ ਦਾ ਵਿਆਹ ਪੁਰਬ ਪਰ ਹੁਣੇ ਹੋਏ ਇਸ ਵੱਡੇ ਭਾਣੇ ਨਾਲ ਫੈਲਿਆ ਸੋਗ !

ਬਟਾਲੇ ਮਨਾਇਆ ਜਾ ਰਹੇ ਬਾਬੇ ਨਾਨਕ ਦਾ ਵਿਆਹ ਪੁਰਬ ਪਰ ਹੁਣੇ ਹੋਏ ਇਸ ਵੱਡੇ ਭਾਣੇ ਨਾਲ ਫੈਲਿਆ ਸੋਗ !

ਇਸ ਵੇਲੇ ਮੌਕੇ ਦੀ ਵੱਡੀ ਮੰਦਭਾਗੀ ਖਬਰ ਆ ਰਹੀ ਬਟਾਲਾ ਸ਼ਹਿਰ ਤੋਂ ਜਿੱਥੇ ਜਾਣਕਾਰੀ ਅਨੁਸਾਰ ਬਟਾਲਾ ਅੱਜ ਦੁਪਹਿਰ ਸਮੇਂ ਬਟਾਲਾ ਦੇ ਜਲੰਧਰ ਰੋਡ ‘ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਜ਼ਬਰਦਸਤ ਧ ਮਾਕਾ ਹੋ ਗਿਆ। ਇਸ ਵੱਡੇ ਭਾਣੇ ਵਿਚ ਲਗਭਗ 50 ਤੋਂ ਵੱਧ ਵਿਅਕਤੀਆਂ ਦੇ mare ਜਾਣ ਦਾ ਖਦਸ਼ਾ ਹੈ। ਇਸ ਸੰਬੰਧੀ ਹੋਰ ਇਕੱਤਰ ਕੀਤੀਜਾਣਕਾਰੀ ਮੁਤਾਬਕ ਇਸ ਬਲਾ ਸਟ ਨਾਲ ਜਿੱਥੇ ਆਸਪਾਸ ਦੀਆਂ ਅੱਧੀ ਦਰਜਨ ਦੇ ਕਰੀਬ ਇਮਾਰਤਾਂ ਮਲਬੇ ‘ਚ ਤਬਦੀਲ ਹੋ ਗਈਆਂ ਅਤੇ ਨੇੜੇ ਖੜੀਆਂ ਕਈ ਕਾਰਾਂ ਵੀ ਨੁਕਸਾਨੀਆਂ ਗਈਆਂ। ਇਸ ਧ ਮਾਕੇ ਕਾਰਨ ਫੈਕਟਰੀ ਦਾ ਮਲਬਾ ਕਾਫੀ ਦੂਰ ਜਾ ਕੇ ਡਿੱਗਿਆ। ਮੀਡੀਆ ਰਿਪੋਰਟਾਂ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਇਸ ਭਾਣੇ ਕਾਰਨ ਪੂਰੇ ਪੰਜਾਬ ਚ ਸੋਗ ਦੀ ਲਹਿਰ ਦੌੜ ਗਈ ਹੈ। ਖਬਰ ਲਿਖੇ ਜਾਣ ਤਕ ਪਟਾਕਾ ਫੈਕਟਰੀ ਵਿਚ ਹੋਰ ਵੀ ਛੋਟੇ-ਮੋਟੇ ਧ ਮਾਕੇ ਹੋ ਰਹੇ ਸਨ। ਪੁਲਸ ਅਤੇ ਡਿਜ਼ਾਜ਼ਟਰ ਮੈਨੇਜਮੈਂਟ ਦੀਆਂ ਟੀਮਾਂ ਮੌਕੇ ‘ਤੇ ਰਵਾਨਾ ਹੋ ਗਈਆਂ ਸਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਲਗਭਗ ਦੋ ਤਿੰਨ ਸਾਲ ਪਹਿਲਾਂ ਵੀ ਇਸ ਫੈਕਟਰੀ ਵਿਚ ਧ ਮਾਕਾ ਹੋਇਆ ਸੀ ਪਰ ਪ੍ਰਸ਼ਾਸਨ ਨੇ ਇਸ ਫੈਕਟਰੀ ਨੂੰ ਰਿਆਇਸ਼ੀ ਇਲਾਕੇ ਤੋਂ ਬਾਹਰ ਕੱਢਣ ਲਈ ਕੋਈ ਜ਼ਰੂਰੀ ਕਦਮ ਨਹੀਂ ਚੁੱਕੇ, ਜਿਸ ਦਾ ਖਮਿਆਜ਼ਾ ਅੱਜ ਬਟਾਲਾ ਦੀ ਜਨਤਾ ਆਪਣੀ ਜਾਨ ਗੁਆ ਕੇ ਦੇ ਰਹੀ ਹੈ। ਅਸੀ ਅਕਸਰ ਹੀ ਦੇਖਿਆ ਹੈ ਪ੍ਰਸ਼ਾਸਨ ਤੇ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਆਮ ਜਨਤਾ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈਦਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਕੱਲ੍ਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਹੈ ਜਿਸ ਕਰਕੇ ਸੰਗਤਾਂ ਨੇ ਆਉਣਾ ਹੈ ਪਰ ਇਸ ਭਾਣੇ ਕਾਰਨ ਕਾਫੀ ਸੰਗਤ ਸੋਗ ਵਿੱਚ ਹੈ। ਵਾਹਿਗੁਰੂ ਮਿਹਰ ਕਰੀ ਪਰਿਵਾਰਾਂ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ।