Sunday, January 26, 2020
Home > News > ਰਵੀ ਸਿੰਘ ਖਾਲਸਾ ਏਡ ਤੋਂ ਹਿਸਾਬ ਮੰਗਣ ਵਾਲੇ ਤੱਕ ਪਹੁੰਚਾ ਦਿਉ ਇਸ ਸਿੰਘ ਦੇ ਸਵਾਲ (ਸੁਣੋ ਤੇ ਸ਼ੇਅਰ ਕਰੋ ਜੀ)

ਰਵੀ ਸਿੰਘ ਖਾਲਸਾ ਏਡ ਤੋਂ ਹਿਸਾਬ ਮੰਗਣ ਵਾਲੇ ਤੱਕ ਪਹੁੰਚਾ ਦਿਉ ਇਸ ਸਿੰਘ ਦੇ ਸਵਾਲ (ਸੁਣੋ ਤੇ ਸ਼ੇਅਰ ਕਰੋ ਜੀ)

ਬਹੁਤ ਅਫਸੋਸ਼ ਨਾਲ ਕਹਿਣਾ ਪੈ ਰਿਹਾ ਖਾਲਸਾ ਏਡ ਦੂਜੀਆਂ ਸਟੇਟਾਂ ਵਿੱਚ ਵੀ ਲੋਕਾਂ ਦੀ ਮੱਦਦ ਕਰਦੀ ਆਂ ਅਤੇ ਵਿਦੇਸ਼ਾਂ ਵਿੱਚ ਵਰਦੀਆਂ ਗੋਲੀਆਂ ਵਿੱਚ ਵੀ ਲੋਕਾਂ ਦੀ ਮੱਦਦ ਕਰਦੀ ਆਂ ਪਰ ਕਦੇ ਕਿਸੇ ਨੇ ਹਿਸਾਬ ਨਹੀਂ ਸੀ ਮੰਗਿਆ ਪਰ ਸਾਡੇ ਪੰਜਾਬ ਲਈ ਜਦੋ ਸਰਕਾਰ ਨੇ ਕੁੱਝ ਨਹੀਂ ਦਿਤਾ ਤਾ ਖਾਲਸਾ ਏਡ ਨੇ ਇਥੇ ਆਂ ਕੇ ਪੀੜਤ ਲੋਕਾਂ ਦੀ ਬਾਹ ਫੜੀ ਹੈ ਪਰ ਦੁੱਕੀ ਦੁੱਕੀ ਦੇ ਬੰਦੇ ਜਿਹਨਾਂ ਦੇ ਬੱਚੇ ਸਹਿਰ ਜਾ ਕੇ ਘਰ ਵਾਪਸ ਆਉਣ ਤੇ ਹਿਸਾਬ ਨਹੀਂ ਦਿੰਦੇ ਉਹ ਖਾਲਸਾ ਏਡ ਵਾਲਿਆਂ ਤੋਂ ਹਿਸਾਬ ਮੰਗ ਰਹੇ ਹਨ ਅਫਸੋਸ਼ ਇਹ ਹੈ ਕੇ ਕਿਹੋ ਜਿਹੀ ਬੇਗਰਤੀ ਕੌਮ ਹੋ ਗਈ ਸਾਡੀ ਜੇ ਭਾਈ ਰਵੀ ਸਿੰਘ ਵਾਲੀ ਖਾਲਸਾ ਏਡ ਪੰਜਾਬੀਆਂ ਦੀ ਬਾਹ ਨਾ ਫੜਦੀ ਫੇਰ ਚੰਗਾ ਸੀ ? ਤੁਸੀਂ ਹਿਸਾਬ ਮੰਗਣ ਵਾਲੇ ਕਿਸੇ ਮੰਗਤੇ ਨੂੰ ਕਦੇ ਇੱਕ ਰੁਪਏਆ ਵੀ ਨਹੀਂ ਦਿੰਦੇ ਅਤੇ ਹਿਸਾਬ ਮੰਗਦੇ ਹੋ ਖਾਲਸਾ ਏਡ ਵਾਲਿਆਂ ਤੋਂ ਜੋ ਵਿਸ਼ਵ ਵਿੱਚ ਸਿੱਖਾਂ ਦਾ ਨਾਮ ਰੋਸ਼ਨ ਕਰ ਰਹੀ ਆਂ ਦੁਰ ਫਿਟੇ ਮੂੰਹ ਤੁਹਾਡੇ। ਖਾਲਸਾ ਏਡ ਵਲੋਂ ਪੰਜਾਬ ਦੀ ਧਰਤੀ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਕੇ ਕੀਤੀ ਜਾ ਰਹੀ ਹੈ ਮੱਦਦ, ਖਾਲਸਾ ਏਡ ਦੇ ਸਾਰੇ ਹੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਹਰ ਇਕ ਤਰਾਂ ਦਾ ਯਤਨ ਕਰ ਰਹੇ ਹਨ ਆਉ ਆਪਾਂ ਵੀ ਉਨ੍ਹਾਂ ਨਾਲ ਰੱਲ ਕੇ ਲੋੜਵੰਦਾ ਦੀ ਸਹਾਇਤਾ ਕਰੀਏ | ਪੰਜਾਬ ਦੇ ਜਿਹੜੇ ਪਿੰਡਾਂ ਦਾ ਪਾਣੀ ਨਾਲ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਹਰ ਪੱਖੋਂ ਖਾਲਸਾ ਏਡ ਮਦੱਦ ਲਈ ਅਤੇ ਮੁੜ ਰਾਹ ਤੇ ਲਿਆਉਣ ਲਈ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ । ਪੰਜਾਬ ਦੇ ਇਹਨਾਂ ਪਿੰਡਾਂ ਦੀ ਮੱਦਦ ਲਈ ਖਾਲਸਾ ਏਡ ਕੋਲ ੭ਲੱਖ ਪੌਂਡ ਇੱਕਠਾ ਹੋਇਆ ਹੈ। ਖਾਲਸੇ ਦੇ ਸਿਰ ਤੇ ਉਸ ਆਕਾਲ ਪੁਰਖ ਪਰਮਾਤਮਾ ਦੀ ਅਥਾਹ ਕਿਰਪਾ ਹੈ ਕਿ ਇਹਨਾਂ ਮਸੀਬਤਾਂ ਲਈ ਆਪ ਲੜ੍ਹ ਸਕਦਾ । ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ । ਅੱਜ ਸਾਰੇ ਪੰਜਾਬੀ ਚਾਹੇ ਉਹ ਬਾਹਰਲੇ ਮੁਲਕਾਂ ਵਿੱਚ ਵਸਦੇ ਹਨ ਪੰਜਾਬ ਤੇ ਆਉਂਦੀ ਕੋਈ ਵੀ ਔਂਕੜ ਲਈ ਇੱਕਜੁੱਟ ਹਨ । ਖਾਲਸਾ ਏਡ ਦੀ ਸਾਰੀ ਟੀਮ ਦੀ ਮਿਹਨਤ ਸੇਵਾ ਨੂੰ ਦਿਲੋਂ ਸਲੂਟ । ਵਾਹਿਗੁਰੂ ਜੀ ਖਾਲਸਾ ਏਡ ਦੀ ਸਾਰੀ ਟੀਮ ਦੇ ਸਿਰਾਂ ਤੇ ਮਿਹਰਾਂ ਭਰਿਆ ਹੱਥ ਰੱਖਣਾ , ਹਰ ਮੈਦਾਨ ਫਤਹਿ ਬਖਸ਼ਿਸ਼ ਕਰਨੀ