Sunday, January 26, 2020
Home > News > ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਗਲਤ ਬੋਲਣ ਵਾਲੇ ਸ਼ਖਸ਼ ਨੂੰ ਸਿੰਘਾਂ ਨੇ ਦਿੱਤੀ ਇਹ ..(ਦੇਖੋ ਵੀਡੀਓ)

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਗਲਤ ਬੋਲਣ ਵਾਲੇ ਸ਼ਖਸ਼ ਨੂੰ ਸਿੰਘਾਂ ਨੇ ਦਿੱਤੀ ਇਹ ..(ਦੇਖੋ ਵੀਡੀਓ)

ਗੁਰੂ ਗੋਬਿੰਦ ਸਿੰਘ ਨੂੰ ਗ਼ਲਤ ਬੋਲਣ ਵਾਲੇ ਨੇ, ਨੱਕ ਨਾਲ ਕੱਢੀਆਂ ਲਕੀਰਾਂ..ਸਿੰਘਾਂ ਨੇ ਸੁਣਾਈ ਸ ਜ਼ਾ…ਅਸੀ ਅਕਸਰ ਦੇਖਿਆ ਹੈ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕਈ ਸ਼ਰਾਰਤੀ ਅਨਸਰਾਂ ਵੱਲੋਂ ਠੇਸ ਪਹੁੰਚਾਈ ਜਾਦੀ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੁਰਾਡੇ ਤੋਂ ਜਿੱਥੇ ਤੁਸੀ ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਕੁਰਾਲੀ ਥਾਣੇ ਦੀਆਂ ਜਿੱਥੇ ਇਕ ਸ਼ਖਸ਼ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਰੇ ਫੇਸਬੁੱਕ ਤੇ ਗਲਤ ਸ਼ਬਦਾਵਲੀ ਵਰਤੀ ਸੀ ਜਿਸ ਕਰਕੇ ਸਿੱਖ ਭਾਈਚਾਰੇ ਚ ਕਾਫੀ ਰੋਸ ਸੀ ਤੁਹਾਨੂੰ ਦੱਸ ਦੇਈਏ ਕਿ ਇਹ ਸ਼ਖਸ਼ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਰੱਖਦਾ ਹੈ ਜਿਸ ਨੇ ਫੇਸਬੁੱਕ ਤੇ ਇੱਕ ਪੋਸਟ ਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਸਿੱਖ ਕੌਮ ਦੇ ਹਿਰਦੇ ਭਲੂਦਰੇ ਸਨ। ਤੁਹਾਨੂੰ ਦੱਸ ਦੇਈਏ ਇਸ ਵਿਅਕਤੀ ਨੇ ਥਾਣਾ ਕੁਰਾਲੀ ਚ ਸਿੰਘਾਂ ਤੇ ਪੁਲਸ ਦੇ ਸਾਹਮਣੇ ਪੂਰੀ ਸਿੱਖ ਕੌਮ ਤੋਂ ਮਾਫੀ ਮੰਗੀ ਹੈ। ਇਸ ਤੋਂ ਬਾਅਦ ਸਿੰਘਾਂ ਨੇ ਕਿਹਾ ਹੈ ਕਿ ਸਿੱਖ ਭਾਈਚਾਰੇ ਇਸ ਨੌਜਵਾਨ ਨਾਲ ਖੜ੍ਹਾ ਹੈ ਸਿੰਘਾਂ ਵੀਰਾਂ ਨੇ ਕਿਹਾ ਹੈ ਕਿ ਜੇ ਅੱਗੇ ਤੋਂ ਕੋਈ ਵੀ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਅੱਗੇ ਤੋਂ ਬਖਸ਼ੇ ਨਹੀਂ ਜਾਣਗੇ। ਸਿੰਘਾਂ ਨੇ ਕਿਹਾ ਹੈ ਕਿ ਜਿਸ ਦੇ ਮਗਰ ਸਿੰਘ ਲੱਗਦਾ ਹੈ ਉਹ ਹਰ ਸਮੇਂ ਸਾਰਿਆਂ ਭਾਈਚਾਰਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਪਰ ਸਾਡੇ ਧਰਮ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਗਲਤ ਸ਼ਬਦਾਵਲੀ ਵਰਤਣ ਵਾਲੇ ਦੀ ਖੈਰ ਨਹੀਂ। ਸਾਨੂੰ ਸਭ ਨੂੰ ਪਤਾ ਸਾਡੇ ਗੁਰੂ ਸਾਹਿਬਾਨਾਂ ਨੇ ਕਿਸੇ ਤਰ੍ਹਾਂ ਹਿੰਦੂਆਂ ਤੇ ਕਸ਼ਮੀਰੀਆਂ ਨੂੰ ਸਮੇਂ ਸਮੇਂ ਤੇ ਬਚਾਇਆ ਹੈ ਜੋ ਕਦੀ ਵੀ ਇਹ ਦੇਣ ਨਹੀਂ ਦੇ ਸਕਦੇ ਪਰ ਫਿਰ ਵੀ ਪਤਾ ਨਹੀਂ ਕਿਉ ਕੁਝ ਸ਼ਰਾਰਤੀ ਜਾਣ ਬੁੱਝਕੇ ਮਾਹੌਲ ਖਰਾਬ ਕਰਨ ਦੇ ਮਾਰੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰ ਮਾਫੀਆ ਵੀ ਮੰਗ ਜਾਂਦੇ ਹਨ। ਨੋਟ ਅਸੀ ਇੱਥੇ ਕਿਸੇ ਵੀ ਭਾਈਚਾਰੇ ਨੂੰ ਸਪੈਸ਼ਲ ਟਾਰਗਿਟ ਨਹੀਂ ਕਰਿਆ ਅਸੀ ਕੁੱਝ ਸ਼ਰਾਰਤੀ ਅਨਸਰਾਂ ਦੀ ਗੱਲ ਕਰੀ ਹੈ ਜੋ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਵਾਲੀਆਂ ਹਰਕਤਾਂ ਤੋਂ ਬਾਜ ਨਹੀਂ ਆਉਦੇ।