Tuesday, March 31, 2020
Home > News > ਖੁਸ਼ਖਬਰੀ ਪੰਜਾਬ ਦੇ ਬੇਰੁਜ਼ਗਾਰਾਂ ਲਈ ਸਰਕਾਰ ਦਾ ਵੱਡਾ ਐਲਾਨ “ਛੇਤੀ ਦੇਵੇਗੀ ਇਹ ਦੁੱਗਣੀ ਖੁਸ਼ਖਬਰੀ!

ਖੁਸ਼ਖਬਰੀ ਪੰਜਾਬ ਦੇ ਬੇਰੁਜ਼ਗਾਰਾਂ ਲਈ ਸਰਕਾਰ ਦਾ ਵੱਡਾ ਐਲਾਨ “ਛੇਤੀ ਦੇਵੇਗੀ ਇਹ ਦੁੱਗਣੀ ਖੁਸ਼ਖਬਰੀ!

ਪੰਜਾਬ ਚ ਵੱਧ ਰਹੀ ਬੇਰੁਜ਼ਗਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਜਲਦੀ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ 5ਵੇਂ ਨੌਕਰੀਆਂ ਦੇ ਮੇਲੇ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਰੁਜ਼ਗਾਰ ਮੇਲਾ 9 ਤੋਂ 30 ਸਤੰਬਰ ਤੱਕ ਚੱਲੇਗਾ। ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਇਹ ਮੇਲਾ ਲਾਇਆ ਜਾਵੇਗਾ ਜਿਸ ਵਿੱਚ ਲਗਪਗ 1,819 ਕੰਪਨੀਆਂ ਨੌਜਵਾਨਾਂ ਨੂੰ ਨੌਕਰੀਆਂ ਦੇਣਗੀਆਂ। ਇਹ ਕੰਪਨੀਆਂ 3 ਤੋਂ 9 ਲੱਖ ਤਕ ਦਾ ਪੈਕੇਜ ਦੇਣਗੀਆਂ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ISB ਮੁਹਾਲੀ ਵਿਖੇ 18 ਸਤੰਬਰ ਨੂੰ ਵੱਡੇ ਪੈਕੇਜਿਸ ਦਾ ਐਲਾਨ ਹੋਵੇਗਾ। 5 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਪੜ ਵਿਖੇ ਸਮਾਗਮ ਦੌਰਾਨ ਨਿਯੁਕਤੀ ਪੱਤਰ ਤਕਸੀਮ ਕੀਤੇ ਜਾਣਗੇ। ਇਸ ਸਬੰਧੀ ਉੱਚ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਹਾਲੇ ਵੀ ਬੇਰੁਜ਼ਗਾਰੀ ਦਾ ਡਾਟਾ ਇਕੱਠਾ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਲਿਖਿਆ ਹੈ ਕਿ ਅਸੀਂ ਸਤੰਬਰ ਮਹੀਨੇ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਅਧੀਨ ਪੰਜਾਬ ਵਿੱਚ 9 ਸਤੰਬਰ ਤੋਂ 30 ਸਤੰਬਰ ਤੱਕ ਰੋਜ਼ਗਾਰ ਮੇਲਾ ਆਯੋਜਿਤ ਕਰਨ ਜਾ ਰਹੇ ਹਾਂ ਜਿੱਥੇ ਪ੍ਰਾਈਵੇਟ ਖੇਤਰ ਵਿੱਚ ਨੌਜਵਾਨਾਂ ਨੂੰ 2 ਲੱਖ ਤੋਂ ਵੱਧ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸਦੇ ਨਾਲ ਹੀ ਅਸੀਂ ਨੌਜਵਾਨਾਂ ਨੂੰ 1 ਲੱਖ ਤੱਕ ਦਾ ਸਵੈ-ਰੋਜ਼ਗਾਰ ਕਰਜ਼ਾ ਦਿੱਤੇ ਜਾਣ ਦੀ ਵੀ ਸਹੂਲਤ ਦੇ ਰਹੇ ਹਾਂ। ਇਹ ਰੋਜ਼ਗਾਰ ਮੇਲਾ ਪੰਜਾਬ ਭਰ ਦੇ 22 ਜ਼ਿਲ੍ਹਿਆਂ ਦੀਆਂ 80 ਥਾਵਾਂ ‘ਤੇ ਲਗਾਇਆ ਜਾਵੇਗਾ। ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਕੀਤਾ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਇੱਕ ਸਪੈਸ਼ਲ ਕਾਲ ਸੈਂਟਰ ਦਾ ਸੈਟਅੱਪ ਕੀਤਾ ਗਿਆ ਹੈ ਤਾਂ ਕਿ ਪੰਜਾਬ ਵਿੱਚ ਹਰ ਬੇਰੁਜ਼ਗਾਰ ਤੱਕ ਟੈਲੀਫੋਨ ਕਰਕੇ ਉਸ ਦੀ ਜਾਣਕਾਰੀ ਲਈ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਸਰਕਾਰ 1 ਲੱਖ ਸਰਕਾਰੀ ਨੌਕਰੀਆਂ ਦਾ ਐਲਾਨ ਕਰਨ ਜਾ ਰਹੀ ਹੈ। ਆਪਣੀ ਮਰਜ਼ੀ ਮੁਤਾਬਿਕ ਬਾਹਰੀ ਮੁਲਕਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਸਰਕਾਰ ਸਪੈਸ਼ਲ ਸੈੱਲ ਬਣਾਏਗੀ ਤਾਂ ਕਿ ਵਿਦਿਆਰਥੀਆਂ ਨੂੰ ਫ਼ਰਜ਼ੀ ਏਜੰਟਾਂ ਤੋਂ ਬਚਾਇਆ ਜਾ ਸਕੇ। ਜਿਸ ਦੇਖਦੇ ਹੋਏ ਸਰਕਾਰ ਬਾਹਰ ਪੜਨ ਵਾਲੇ ਬੱਚਿਆਂ ਬਾਰੇ ਵੀ ਨਵਾਂ ਉਪਰਾਲਾ ਕਰਨ ਜਾ ਰਹੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।