Sunday, January 19, 2020
Home > News > ਆਹ ਚੱਕੋ ਸਤੰਬਰ ਚੜਦੇ ਹੀ ਕੇਂਦਰ ਸਰਕਾਰ ਨੇ ਲੋਕਾਂ ਨੂੰ ਦਿੱਤਾ ਵੱਡਾ ਝਟਕਾ ਹੁਣ ਇਹ ਮਹਿੰਗੀ!

ਆਹ ਚੱਕੋ ਸਤੰਬਰ ਚੜਦੇ ਹੀ ਕੇਂਦਰ ਸਰਕਾਰ ਨੇ ਲੋਕਾਂ ਨੂੰ ਦਿੱਤਾ ਵੱਡਾ ਝਟਕਾ ਹੁਣ ਇਹ ਮਹਿੰਗੀ!

ਨਵੀਂ ਪ੍ਰਾਪਤ ਜਾਣਕਾਰੀ ਅਨੁਸਾਰ ਸਤੰਬਰ ਚੜਦੇ ਹੀ ਲੋਕਾਂ ਨੂੰ ਵੱਡਾ ਝਟਕਾ ਲਗਾ ਹੈ ਦਰਅਸਲ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰਸੋਈ ਗੈਸ ਮਹਿੰਗੀ ਹੋ ਗਈ ਹੈ। ਕੀਮਤਾਂ ਸਬੰਧੀ ਜਾਰੀ ਤਾਜ਼ਾ ਮਹੀਨਾਵਾਰ ਨੋਟੀਫਿਕੇਸ਼ਨ ਅਨੁਸਾਰ ਗੈਰ ਸਬਸਿਡੀ ਵਾਲੀ ਕੁਕਿੰਗ ਗੈਸ ਵਿੱਚ ਸਾਢੇ ਪੰਦਰਾਂ ਰੁਪਏ ਵਾਧਾ ਹੋ ਗਿਆ ਹੈ। ਮੀਡੀਆ ਜਾਣਕਾਰੀ ਅਨੁਸਾਰ ਇਸ ਦੇ ਨਾਲ ਹੀ ਸਬਸਿਡੀ ਵਾਲਾ ਸਿਲੰਡਰ ਵੀ ਮਹਿੰਗਾ ਹੋ ਗਿਆ ਹੈ। ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦਾ ਭਾਅ 574.5 ਰੁਪਏ ਤੋਂ ਵਧ ਕੇ 590 ਰੁਪਏ ਹੋ ਗਿਆ ਹੈ। ਮਿੱਟੀ ਦਾ ਤੇਲ ਵੀ ਪ੍ਰਤੀ ਲਿਟਰ 25 ਪੈਸੇ ਵਧ ਗਿਆ ਹੈ।ਸਾਡਾ ਦੇਸ਼ ਜਿੱਥੇ ਬੇਰੁਜ਼ਗਾਰੀ ਨਾਲ ਦੱਬ ਰਿਹਾ ਹੈ ਉੱਥੇ ਹੀ ਅੱਜ ਦੇ ਸਮੇਂ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ । ਜਿਸ ਕਾਰਨ ਸਾਰਾ ਬੋਝ ਆਮ ਇਨਸਾਨ ਦੀ ਜੇਬ ‘ਤੇ ਪੈਂ ਗਿਆ ਹੈ । ਅੱਜ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ । ਜਿਸ ਵਿੱਚ ਹੁਣ ਰਸੋਈ ਗੈਸ 15.50 ਰੁਪਏ ਮਹਿੰਗੀ ਹੋ ਗਈ ਹੈ । ਦੱਸ ਦੇਈਏ ਕਿ ਸਰਕਾਰੀ ਤੇਲ ਫਰਮਾਂ ਵੱਲੋਂ ਦੋ ਮਹੀਨੇ ਕੀਮਤਾਂ ਵਿੱਚ ਲਗਾਤਾਰ ਕਮੀ ਤੋਂ ਬਾਅਦ ਇਹ ਵਾਧਾ ਕੀਤਾ ਗਿਆ ਹੈ । ਉੱਥੇ ਹੀ ਦੂਜੇ ਪਾਸੇ ਹੋਟਲ, ਰੈਸਟੋਰੈਂਟ ਜਾਂ ਹਲਵਾਈ ਦੀ ਦੁਕਾਨ ’ਤੇ ਇਸਤੇਮਾਲ ਕੀਤੇ ਜਾਂਦੇ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 50.50 ਰੁਪਏ ਵਧਾਈ ਗਈ ਹੈ । ਇਸ ਮਾਮਲੇ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਬਿਨ੍ਹਾ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ 15.50 ਰੁਪਏ ਦਾ ਵਾਧਾ ਕੀਤਾ ਗਿਆ ਹੈ । ਦਿੱਲੀ ਵਿੱਚ ਬਿਨ੍ਹਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 590 ਰੁਪਏ ਹੋ ਗਈ ਹੈ, ਜੋ ਪਹਿਲਾਂ 574.50 ਰੁਪਏ ਸੀ ।ਤੁਹਾਨੂੰ ਦੱਸ ਦੇਈਏ ਕਿ ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ ਵੱਧਣ ਘਟਣ ਅਤੇ ਡਾਲਰ-ਰੁਪਿਆ ਵਟਾਂਦਰਾ ਦਰ ਵਿਚ ਤਬਦੀਲੀ ਹੋਣ ਕਾਰਨ ਸਮੇਂ ਸਮੇਂ ਤੇ ਤੇਲ ਤੇ ਸਿਲੰਡਰ ਦੀਆਂ ਕੀਮਤਾਂ ਚ ਫੇਰਬਦਲ ਹੁੰਦਾ ਹੀ ਰਹਿੰਦਾ ਹੈ।