Sunday, January 19, 2020
Home > News > ਕੀ ਤੁਹਾਨੂੰ ਪਤਾ ਹੈ ਖਾਲਸਾ ਏਡ ਸਿੱਖ ਹੜ ਪੀੜਤਾਂ ਨੂੰ ਮੱਝਾਂ ਕਿਉਂ ਵੰਡ ਰਹੇ ਨੇ ? (ਸ਼ੇਅਰ ਕਰੋ ਜੀ)

ਕੀ ਤੁਹਾਨੂੰ ਪਤਾ ਹੈ ਖਾਲਸਾ ਏਡ ਸਿੱਖ ਹੜ ਪੀੜਤਾਂ ਨੂੰ ਮੱਝਾਂ ਕਿਉਂ ਵੰਡ ਰਹੇ ਨੇ ? (ਸ਼ੇਅਰ ਕਰੋ ਜੀ)

ਸਿੱਖ ਹੜ ਪੀੜਤਾਂ ਨੂੰ ਮੱਝਾਂ ਕਿਉਂ ਵੰਡ ਰਹੇ ਨੇ ? ਅੱਜ ਜਦੋਂ ਸਰਕਾਰ ਵੱਲੋਂ ਭਾਖੜਾ ਦਾ ਪਾਣੀ ਖੋਲ ਕੇ ਪੰਜਾਬ ਵਿੱਚ ਹਜਾਰਾਂ ਦੁਧਾਰੂ ਪਸ਼ੂ ਮਾਰ ਦਿਤੇ ਗਏ ਤਾਂ ਖਾਲਸਾ ਏਡ ਨੇ ਪੀੜਤਾਂ ਨੂੰ ਦੁਧਾਰੂ ਮੱਝਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ । ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਆਪਣੀ ਪੰਜਾਬ ਟੀਮ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਹ ਬਹੁਤ ਸੋਹਣਾ ਤੇ ਨਵਾਂ ਵਿਚਾਰ ਹੈ । ਪਰ ਮੱਝਾਂ ਗਾਵਾਂ ਵੰਡਣ ਦਾ ਇਹ ਵਰਤਾਰਾ ਸਿੱਖਾਂ ਦੇ ਖੂਨ ਵਿੱਚ ਪਿਆ ਹੋਇਆ ਹੈ । ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਮਾਲਵਾ ਦੇਸ਼ ਨੂੰ ਭਾਗ ਲਾਏ ਤਾਂ ਉਨ੍ਹਾਂ ਦਿਨਾਂ ਵਿੱਚ ਇੱਥੇ ਕਾਲ ਪਿਆ ਹੋਇਆ ਸੀ । ਸਾਧੂ ਦਿਆਲ ਦਾਸ ਦੀ ਲਿਖਤ ਸਾਖੀ “ਮਾਲਵਾ ਦੇਸ਼ ਰਟਨ ” ਜੋ ਕਿ ਭਾਈ ਵੀਰ ਸਿੰਘ ਨੇ ਪ੍ਰਕਾਸ਼ਤ ਕੀਤੀ ਉਸ ਵਿੱਚ ਲਿਖਿਆ ਮਿਲਦਾ ਹੈ ਤੇ ਕਾਲ ਨਾਲ ਝੰਬੇ ਹੋਏ ਮਾਲਵੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਪਿੰਡੋਂ ਪਿੰਡ ਜਾਂਦੇ, ਲੰਗਰ ਲਾਉਂਦੇ, ਲੋਕਾਂ ਨੂੰ ਮੱਝਾਂ ਗਾਵਾਂ ਤੇ ਬਲਦ ਲੈਣ ਲਈ ਮਾਇਆ ਬਖਸ਼ਦੇ । ਪਾਤਸ਼ਾਹ ਨੇ ਮਾਲਵੇ ਵਿੱਚ ਬਹੁਤ ਸਾਰੇ ਖੂਹ ਅਤੇ ਰੁੱਖ ਲਵਾਏ ।ਇਉਂ ਮਾਲਵਾਂ ਦੇਸ਼ ਤੇ ਲੱਖੀ ਜੰਗਲ ਵਿੱਚ ਗੁਰਾਂ ਕੀ ਸਿੱਖੀ ਦਾ ਬੋਲਬਾਲਾ ਹੋਇਆ । ਸੋ ਇਹ ਨੇਕ ਕਮਾਈਆਂ ਤੇ ਖਿਆਲ ਸਿੱਖਾਂ ਦੇ ਅਚੇਤ ਮਨ ‘ਚ ਪਏ ਹਨ ਜਿਨ੍ਹਾਂ ਉਤੇ ਅਧੁਨਿਕ ਦੌਰ ਵਿਚਲੇ ਮਾਇਆ ਦੇ ਪਸਾਰੇ ਦਾ ਵੀ ਅਸਰ ਨਹੀਂ ।ਤੁਹਾਨੂੰ ਦੱਸ ਦੇਈਏ ਕਿ ਪੰਜਾਬੀਆਂ ‘ਤੇ ਭੀੜ ਪਈ ਤਾਂ ਪੰਜਾਬੀ ਹੀ ਅੱਗੇ ਹਨ। ਜਿੱਥੇ ਆਮ ਲੋਕ ਅੱਗੇ ਆਏ ਉੱਥੇ ਹੀ ਹਰ ਛੋਟੀ ਵੱਡੀ ਸੰਸਥਾ ਨੇ ਪੰਜਾਬ ਦੀ ਬਾਂਹ ਫੜੀ। ਇਹਨਾਂ ਵਿੱਚੋਂ ਇੱਕ ਨਾਮੀ ਸੰਸਥਾ ਖਾਲਸਾ ਏਡ ਨੇ ਵੀ ਪੰਜਾਬ ਦੇ ਪੀੜਤਾਂ ਲੋਕਾਂ ਦੀ ਡੱਟ ਕੇ ਇਮਦਾਦ ਕੀਤੀ। ਵੈਸੇ ਵੀ ਖਾਲਸਾ ਏਡ ਜਿਸ ਦਾ ਨਾਮ ਸੁਣਦੇ ਹੀ ਮੁਸ਼ਿਕਲਾਂ ਵਿਚ ਫਸੇ ਲੋਕਾਂ ਦੇ ਸਾਹਾਂ ‘ਚ ਸਾਹ ਆ ਜਾਂਦੇ ਕਿਉਂਕਿ ਇਹ ਉਹ ਸਿੱਖ ਜਥੇਬੰਦੀ ਹੈ ਜੋ ਕਿਸੇ ਵੀ ਮੁਸੀਬਤ ਵਿਚ ਫਸੇ ਲੋਕਾਂ ਦੀ ਬਾਂਹ ਫੜ੍ਹਦੀ ਹੈ ਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੀ ਹੈ। ਜਿਸ ਦੀਆਂ ਅੱਜ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਵੇਗੇ ਜਿਸ ਨੂੰ ਦੇਖ ਤੁਸੀਂ ਵੀ ਇੰਨ੍ਹਾਂ ਲਈ ਦੁਆਵਾਂ ਕਰਦੇ ਨਹੀਂ ਥੱਕੋਗੇ ਅਤੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਖਾਲਸਾ ਏਡ ਵਾਲੇ ਮੱਝਾਂ ਨਾਲ ਭਰਿਆ ਟਰੱਕ ਲਈ ਖੜ੍ਹੇ ਹਨ ਤੇ ਕੁਝ ਮੱਝਾਂ ਹੇਠਾਂ ਖੜ੍ਹੀਆਂ ਹਨ ਜੋ ਖਾਲਸਾ ਏਡ ਵੱਲੋਂ ਹੜ੍ਹ ਦੀ ਮਾਰ ਕਾਰਨ ਜਿਨ੍ਹਾਂ ਲੋਕਾਂ ਦੀ ਮੱਝਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਸ ਨੂੰ ਦੇਖ ਕਈ ਲੋਕ ਭਾਵੁੱਕ ਵੀ ਹੋ ਗਏ ਕਿਉਂਕਿ ਜੋ ਮੱਦਦ ਉਨ੍ਹਾਂ ਲਈ ਖਾਲਸਾ ਏਡ ਦੇ ਸਮਾਜਿਕ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਉਹ ਸ਼ਾਇਦ ਕੋਈ ਹੋਰ ਨਹੀਂ ਕਰ ਪਾਉਂਦਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਚ ਹੜ੍ਹਾਂ ਕਾਰਨ ਪੰਜਾਬੀਆਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹਨਾਂ ਦੀ ਸਾਰ ਲੈਣ ਲਈ ਸਰਕਾਰਾਂ ਵੱਲੋਂ ਵੀ ਪੂਰੀ ਵਾਅ ਲਾਈ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਕੁਝ ਲੋਕ ਸਰਕਾਰੀ ਸਹਾਇਤਾ ਤੋਂ ਵਾਂਝੇ ਰਹੇ ਗਏ ਹਨ ਜਿਹਨਾਂ ਦੀ ਬਾਂਹ ਖਾਲਸਾ ਏਡ ਨੇ ਫੜੀ ਹੈ। ਉਹਨਾਂ ਨੇ ਅੱਗੇ ਆ ਕੇ ਪੀੜਤਾਂ ਦੀ ਜੀ ਜਾਨ ਤੋਂ ਸਹਾਇਤਾ ਕੀਤੀ ਹੈ। ਪੀੜਤਾਂ ਨੂੰ ਹਰ ਮੁਸ਼ਕਿਲ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਖਾਲਸਾ ਏਡ ਅਵੇਅਰਨੈਸ ਫਾਊਂਡਨੇਸ਼ਨ ਸਣੇ ਕਈ ਹੋਰ ਸਿੱਖ ਸੰਸਥਾਵਾਂ ਨੇ ਪੀੜਤਾਂ ਦੀ ਮਦਦ ਵਾਸਤੇ ਸ਼ਲਾਘਾਯੋਗ ਕੰਮ ਕੀਤੇ ਹਨ। ਪੰਜਾਬ ਵਿਚ ਆਏ ਹੜ੍ਹ ਕਾਰਨ ਪੰਜਾਬੇ ਦੇ ਲੋਕਾਂ ਤੇ ਪਏ ਇਸ ਸੰਕਟ ਵਿਚ ਖਾਲਸਾ ਏਡ ਨਾਲ ਜੁੜੇ ਲੋਕ ਪੀੜਤ ਲੋਕਾਂ ਦੀ ਸੇਵਾ ਕਰ ਰਹੇ ਹਨ