Sunday, January 19, 2020
Home > News > ਜਰੂਰੀ ਪੋਸਟ ਗੱਡੀਆਂ ਚਲਾਉਣ ਵਾਲੇ ਸਾਵਧਾਨ ਅੱਜ ਤੋਂ ਬਦਲ ਗਏ ਹਨ ਟ੍ਰੈਫਿਕ ਨਿਯਮ ‘ਪੈ ਸਕਦਾ ਨਵਾਂ ਪੰਗਾ!

ਜਰੂਰੀ ਪੋਸਟ ਗੱਡੀਆਂ ਚਲਾਉਣ ਵਾਲੇ ਸਾਵਧਾਨ ਅੱਜ ਤੋਂ ਬਦਲ ਗਏ ਹਨ ਟ੍ਰੈਫਿਕ ਨਿਯਮ ‘ਪੈ ਸਕਦਾ ਨਵਾਂ ਪੰਗਾ!

ਦੇਸ਼ ‘ਚ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਚੱਲਦੇ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ | ਆਏ ਦਿਨੀਂ ਦੇਸ਼ ‘ਚ ਵੱਖ-ਵੱਖ ਹਿੱਸਿਆਂ ਤੋਂ ਸੜਕ ਹਾਦਸਿਆਂ ਦੇ ਖੌਫਨਾਕ ਵੀਡੀਓ ਸਾਹਮਣੇ ਆ ਰਹੇ ਹਨ | ਇਨ੍ਹਾਂ ‘ਚੋਂ ਹਰ ਸਾਲ ਹਜ਼ਾਰਾਂ ਲੋਕ ਸਮੇਂ ਤੋਂ ਪਹਿਲਾਂ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ | ਹਾਦਸਿਆਂ ‘ਤੇ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਨੇ ਆਵਾਜਾਈ ਦੇ ਨਿਯਮਾਂ ਨੂੰ ਹੋਰ ਸਖਤ ਕਰਨ ਦਾ ਫੈਸਲਾ ਕੀਤਾ ਹੈ | ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਮੋਟਰ ਵ੍ਹੀਕਲ ਐਕਟ (ਸੰਸ਼ੋਧਨ) 2019 ਪੇਸ਼ ਕੀਤਾ ਸੀ ਜਿਸ ਨੂੰ ਸੰਸਦ ਦੀ ਮਨਜ਼ੂਰੀ ਮਿਲ ਚੁੱਕੀ ਹੈ | ਇਸ ਸੰਸ਼ੋਧਨ ਪ੍ਰਸਤਾਵ ਨੂੰ 2017 ‘ਚ ਵੀ ਪੇਸ਼ ਕੀਤਾ ਗਿਆ ਸੀ ਪਰ ਹੁਣ ਪਾਸ ਨਹੀਂ ਹੋ ਪਾਇਆ | ਨਵੇਂ ਨਿਯਮ ਐਤਵਾਰ (1 ਸਤੰਬਰ) ਭਾਵ ਅੱਜ ਤੋਂ ਲਾਗੂ ਹੋ ਗਏ ਹਨ| ਹਰ ਗਲਤੀ ‘ਤੇ ਪਹਿਲਾਂ ਤੋਂ ਕਈ ਗੁਣਾ ਜ਼ੁਰਮਾਨਾ ਸਰਕਾਰ ਨੇ ਕਾਨੂੰਨ ‘ਚ ਬਦਲਾਅ ਕਰਦੇ ਹੋਏ ਨਸ਼ੇ ਦੀ ਹਾਲਤ ‘ਚ ਗੱਡੀ ਚਲਾਉਣ, ਬਿਨ੍ਹਾਂ ਹੈਲਮੇਟ ਡਰਾਈਵਿੰਗ, ਸੀਟ ਬੈਲਟ ਦੀ ਵਰਤੋਂ ਨਾ ਕਰਨ, ਬਿਨ੍ਹਾਂ ਵੈਧ ਡਰਾਈਵਿੰਗ ਲਾਈਸੈਂਸ ਦੇ ਡਰਾਈਵਿੰਗ ਕਰਨ, ਤੇਜ਼ ਰਫਤਾਰ, ਸਿਗਨਲ ਦੀ ਅਣਦੇਖੀ ਸਮੇਤ ਹਰ ਗਲਤੀ ਦੇ ਲਈ ਜ਼ੁਰਮਾਨੇ ਅਤੇ ਸਜ਼ਾ ਨੂੰ ਸਖਤ ਬਣਾ ਦਿੱਤਾ ਹੈ |ਜਾਣੋ ਕਿਸ ਗਲਤੀ ਲਈ ਹੁਣ ਕਿੰਨਾ ਜ਼ੁਰਮਾਨਾ…ਮੀਡੀਆ ਰਿਪੋਰਟ ਮੁਤਾਬਕ ਬਦਲਾਅ ਦੇ ਬਾਅਦ ਫੜ੍ਹੇ ਜਾਣ ‘ਤੇ ਕਾਰਵਾਈ ‘ਚ ਇਸ ਤਰ੍ਹਾਂ ਬਦਲਾਅ ਹੋਇਆ | ਮੋਟਰ ਵ੍ਹੀਕਲ ਵੱਖ-ਵੱਖ ਧਾਰਾਵਾਂ ਦੇ ਹਿਸਾਬ ਨਾਲ ਜ਼ੁਰਮਾਨੇ ਦੀ ਰਾਸ਼ੀ ਵਧਾਈ ਗਈ ਹੈ | ਇਹ ਹਨ ਕੁਝ ਮੁੱਖ ਬਦਲਾਅ—ਬਿਨ੍ਹਾਂ ਲਈਸੈਂਸ ਡਰਾਈਵਿੰਗ-1000 ਰੁਪਏ ਤੋਂ ਵਧਾ ਕੇ 5 ਹਜ਼ਾਰ ਰੁਪਏ —ਬਿਨ੍ਹਾਂ ਟਿਕਟ ਯਾਤਰਾ-200 ਰੁਪਏ ਤੋਂ ਵਧਾ ਕੇ 500 ਰੁਪ —ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ-2 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ —ਓਵਰ ਸਪੀਡ ਜਾਂ ਰੇਸ ਲਗਾਉਣਾ-500 ਤੋਂ ਵਧਾ 5 ਹਜ਼ਾਰ ਰੁਪਏ —ਬਿਨ੍ਹਾਂ ਪਰਮਿਟ ਦਾ ਵਾਹਨ-5 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ —ਸੀਟ ਬੈਲਟ-100 ਤੋਂ ਵਧਾ ਕੇ 1 ਹਜ਼ਾਰ ਰੁਪਏ —ਬਿਨ੍ਹਾਂ ਇੰਸ਼ੋਰੈਂਸ ਡਰਾਈਵਿੰਗ-1000 ਤੋਂ ਵਧਾ ਕੇ 2 ਹਜ਼ਾਰ ਰੁਪਏ ਇਹ ਹਨ ਨਵੇਂ ਨਿਯਮ… ਕੇਂਦਰ ਸਰਕਾਰ ਨੇ ਪੁਰਾਣੇ ਕਾਨੂੰਨ ਨੂੰ ਸਖਤ ਬਣਾਉਣ ਦੇ ਨਾਲ-ਨਾਲ ਇਸ ‘ਚ ਕੁਝ ਨਿਯਮ ਵੀ ਜੋੜੇ ਹਨ… —ਓਵਰ ਸਾਈਜ਼ ਵ੍ਹੀਕਲ-5 ਹਜ਼ਾਰ ਰੁਪਏ —ਐਮਰਜੈਂਸੀ ਵਾਹਨਾਂ ਨੂੰ ਜਗ੍ਹਾ ਨਾ ਦੇਣਾ-10 ਹਜ਼ਾਰ ਰੁਪਏ —ਨਾਬਾਲਗਾਂ ਦੇ ਅਪਰਾਧ-25 ਹਜ਼ਾਰ ਜ਼ੁਰਮਾਨੇ ਦੇ ਨਾਲ 3 ਸਾਲ ਦੀ ਸਜ਼ਾ