Sunday, January 19, 2020
Home > News > ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਵੀ ਮੁੰਡੇ ਨਾਲ ਇਹ ਹੋਣੀ ਹੋਵੇਗੀ, ਮਾਂ ਬਾਪ ਦਾ ਰੋ ਰੋ ਬੁਰਾ ਹਾਲ (ਦੇਖੋ)

ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਵੀ ਮੁੰਡੇ ਨਾਲ ਇਹ ਹੋਣੀ ਹੋਵੇਗੀ, ਮਾਂ ਬਾਪ ਦਾ ਰੋ ਰੋ ਬੁਰਾ ਹਾਲ (ਦੇਖੋ)

ਨਾਭਾ ਦੇ ਬੌੜਾਂ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਸੁਖਦੇਵ ਸਿੰਘ ਦੇ ਇਕਲੌਤੇ ਪੁੱਤਰ ਦੀ ਸੱਪ ਦੁਆਰਾ ਡੰਗੇ ਜਾਣ ਤੇ ਜਾਨ ਚਲੀ ਗਈ। ਉਸ ਦੇ ਇਲਾਜ ਲਈ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਲਿਜਾhਇਆ ਗਿਆ ਕਿ ਉਹ ਜਾਂਦੇ ਸਮੇਂ ਰਸਤੇ ਵਿੱਚ ਹੀ ਦ ਤੋੜ ਗਿਆ। ਜੁਲਾਈ ਅਗਸਤ ਦੇ ਮਹੀਨੇ ਬਰਸਾਤ ਹੋਣ ਕਾਰਨ ਖੁੱਡਾਂ ਵਿੱਚ ਪਾਣੀ ਭਰ ਜਾਂਦਾ ਹੈ। ਜਿਸ ਕਰਕੇ ਸੱਪ ਬਾਹਰ ਆ ਜਾਂਦੇ ਹਨ। ਇਨ੍ਹਾਂ ਦਿਨਾਂ ਵਿੱਚ ਸੱਪ ਜ਼ਿਆਦਾ ਦੱਸਦੇ ਹਨ। ਕਿਉਂਕਿ ਖੁੱਡਾਂ ਵਿੱਚ ਪਾਣੀ ਪੈਣ ਕਾਰਨ ਉਹ ਪ੍ਰੇਸ਼ਾਨ ਅਤੇ ਗੁੱਸੇ ਵਿੱਚ ਹੁੰਦੇ ਹਨ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਲੜਕੇ ਦੀ ਉਮਰ ਅਠਾਰਾਂ ਉੱਨੀ ਸਾਲ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਦਾ ਪਿਤਾ ਮਜ਼ਦੂਰੀ ਕਰਦਾ ਹੈ। ਲੜਕਾ ਰਾਤ ਨੂੰ ਸੌਂ ਰਿਹਾ ਸੀ ਕਿ ਰਾਤ ਦੇ ਡੇਢ ਵਜੇ ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ। ਪਰਿਵਾਰ ਦੇ ਮੈਂਬਰ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਰਸਤੇ ਵਿੱਚ ਹੀ ਉਹ ਦਮ ਤੋੜ ਗਿਆ। ਪਰਿਵਾਰ ਨੂੰ ਲੜਕੇ ਤੋਂ ਬਹੁਤ ਉਮੀਦਾਂ ਸਨ। ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ। ਇਸ ਕਰਕੇ ਉਹ ਗਰਾਊਂਡ ਵਿੱਚ ਰੇਸ ਲਗਾਇਆ ਕਰਦਾ ਸੀ ਅਤੇ ਹੋਰ ਤਿਆਰੀ ਕਰਦਾ ਸੀ। ਉਸ ਦੇ ਤੁਰ ਜਾਣ ਨਾਲ ਮਾਪਿਆਂ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੇ ਘਰ ਦਾ ਇੱਕੋ ਇੱਕ ਚਿਰਾਗ਼ ਬੁਝ ਗਿਆ ਹੈ। ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਸਤਾ ਹੈ। ਇਸ ਲਈ ਪਿੰਡ ਵਾਸੀਆਂ ਦੀ ਮੰਗ ਹੈ ਕਿ ਇਸ ਗ਼ਰੀਬ ਪਰਿਵਾਰ ਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ। ਲੜਕੇ ਦੀ ਜਾਨ ਜਾਣ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਹਰ ਕਿਸੇ ਨੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕਾ ਬਹੁਤ ਚੰਗੇ ਸੁਭਾਅ ਦਾ ਮਾਲਕ ਸੀ। ਉਸ ਦੇ ਜਾਣ ਦੀ ਪੀੜ ਮਾਂ ਬਾਪ ਲਈ ਅਸਹਿ ਹੈ। ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਲੜਕੇ ਦੇ ਮਰਨ ਦੀ ਖ਼ਬਰ ਮਿਲੀ ਸੀ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਸੱਪ ਵੀ ਵੱਡਾ ਸੀ। ਸਵੇਰ ਸਮੇਂ ਉਸ ਸੱਪ ਨੂੰ ਮਾਰ ਮੁਕਾਇਆ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ