Sunday, January 19, 2020
Home > News > ਖਾਲਸਾ ਏਡ ਵਾਲਿਆਂ ਨੇ ਕਰਤੀ ਕਮਾਲ ਹੁਣ ਮੱਝਾਂ ਦਾ ਲਗਾਇਆ ਲੰਗਰ “ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਮੱਦਦ ਵੀ ਹੋਏ ! (Video

ਖਾਲਸਾ ਏਡ ਵਾਲਿਆਂ ਨੇ ਕਰਤੀ ਕਮਾਲ ਹੁਣ ਮੱਝਾਂ ਦਾ ਲਗਾਇਆ ਲੰਗਰ “ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਮੱਦਦ ਵੀ ਹੋਏ ! (Video

ਇਸ ਵੇਲੇ ਇੱਕ ਵੱਡੀ ਤੇ ਚੰਗੀ ਖ਼ਬਰ ਪੰਜਾਬ ਨਾਲ ਜੁੜੀ ਸਾਹਮਣੇ ਆ ਰਹੀ ਹੈ। ਵੈਸੇ ਤਾਂ ਅਕਸਰ ਆਖਿਆ ਜਾਂਦਾ ਕਿ ਪੰਜਾਬ ਦਾ ਕੋਈ ਦਰਦੀ ਨਹੀਂ। ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਸੱਤਾਧਾਰੀਆਂ ਨੇ ਕਦੇ ਵੀ ਪੰਜਾਬ ਦੀ ਬਾਂਹ ਨਹੀ ਫੜੀ। ਪਰ ਜਦ ਵੀ ਵਕਤ ਪਿਆ ਤਾਂ ਪੰਜਾਬੀ ਜਰੂਰ ਨਾਲ ਖੜ੍ਹੇ ਨੇ ਇਸ ਵੇਲੇ ਜਦ ਪੰਜਾਬੀਆਂ ‘ਤੇ ਭੀੜ ਪਈ ਤਾਂ ਪੰਜਾਬੀ ਹੀ ਅੱਗੇ ਹਨ। ਜਿੱਥੇ ਆਮ ਲੋਕ ਅੱਗੇ ਆਏ ਉੱਥੇ ਹੀ ਹਰ ਛੋਟੀ ਵੱਡੀ ਸੰਸਥਾ ਨੇ ਪੰਜਾਬ ਦੀ ਬਾਂਹ ਫੜੀ। ਇਹਨਾਂ ਵਿੱਚੋਂ ਇੱਕ ਨਾਮੀ ਸੰਸਥਾ ਖਾਲਸਾ ਏਡ ਨੇ ਵੀ ਪੰਜਾਬ ਦੇ ਪੀੜਤਾਂ ਲੋਕਾਂ ਦੀ ਡੱਟ ਕੇ ਇਮਦਾਦ ਕੀਤੀ। ਵੈਸੇ ਵੀ ਖਾਲਸਾ ਏਡ ਜਿਸ ਦਾ ਨਾਮ ਸੁਣਦੇ ਹੀ ਮੁਸ਼ਿਕਲਾਂ ਵਿਚ ਫਸੇ ਲੋਕਾਂ ਦੇ ਸਾਹਾਂ ‘ਚ ਸਾਹ ਆ ਜਾਂਦੇ ਕਿਉਂਕਿ ਇਹ ਉਹ ਸਿੱਖ ਜਥੇਬੰਦੀ ਹੈ ਜੋ ਕਿਸੇ ਵੀ ਮੁਸੀਬਤ ਵਿਚ ਫਸੇ ਲੋਕਾਂ ਦੀ ਬਾਂਹ ਫੜ੍ਹਦੀ ਹੈ ਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੀ ਹੈ। ਜਿਸ ਦੀਆਂ ਅੱਜ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਵੇਗੇ ਜਿਸ ਨੂੰ ਦੇਖ ਤੁਸੀਂ ਵੀ ਇੰਨ੍ਹਾਂ ਲਈ ਦੁਆਵਾਂ ਕਰਦੇ ਨਹੀਂ ਥੱਕੋਗੇ ਅਤੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਖਾਲਸਾ ਏਡ ਵਾਲੇ ਮੱਝਾਂ ਨਾਲ ਭਰਿਆ ਟਰੱਕ ਲਈ ਖੜ੍ਹੇ ਹਨ ਤੇ ਕੁਝ ਮੱਝਾਂ ਹੇਠਾਂ ਖੜ੍ਹੀਆਂ ਹਨ ਜੋ ਖਾਲਸਾ ਏਡ ਵੱਲੋਂ ਹੜ੍ਹ ਦੀ ਮਾਰ ਕਾਰਨ ਜਿਨ੍ਹਾਂ ਲੋਕਾਂ ਦੀ ਮੱਝਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਸ ਨੂੰ ਦੇਖ ਕਈ ਲੋਕ ਭਾਵੁੱਕ ਵੀ ਹੋ ਗਏ ਕਿਉਂਕਿ ਜੋ ਮੱਦਦ ਉਨ੍ਹਾਂ ਲਈ ਖਾਲਸਾ ਏਡ ਦੇ ਸਮਾਜਿਕ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਉਹ ਸ਼ਾਇਦ ਕੋਈ ਹੋਰ ਨਹੀਂ ਕਰ ਪਾਉਂਦਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਚ ਹੜ੍ਹਾਂ ਕਾਰਨ ਪੰਜਾਬੀਆਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹਨਾਂ ਦੀ ਸਾਰ ਲੈਣ ਲਈ ਸਰਕਾਰਾਂ ਵੱਲੋਂ ਵੀ ਪੂਰੀ ਵਾਅ ਲਾਈ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਕੁਝ ਲੋਕ ਸਰਕਾਰੀ ਸਹਾਇਤਾ ਤੋਂ ਵਾਂਝੇ ਰਹੇ ਗਏ ਹਨ ਜਿਹਨਾਂ ਦੀ ਬਾਂਹ ਖਾਲਸਾ ਏਡ ਨੇ ਫੜੀ ਹੈ। ਉਹਨਾਂ ਨੇ ਅੱਗੇ ਆ ਕੇ ਪੀੜਤਾਂ ਦੀ ਜੀ ਜਾਨ ਤੋਂ ਸਹਾਇਤਾ ਕੀਤੀ ਹੈ। ਪੀੜਤਾਂ ਨੂੰ ਹਰ ਮੁਸ਼ਕਿਲ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਖਾਲਸਾ ਏਡ ਅਵੇਅਰਨੈਸ ਫਾਊਂਡਨੇਸ਼ਨ ਸਣੇ ਕਈ ਹੋਰ ਸਿੱਖ ਸੰਸਥਾਵਾਂ ਨੇ ਪੀੜਤਾਂ ਦੀ ਮਦਦ ਵਾਸਤੇ ਸ਼ਲਾਘਾਯੋਗ ਕੰਮ ਕੀਤੇ ਹਨ। ਪੰਜਾਬ ਵਿਚ ਆਏ ਹੜ੍ਹ ਕਾਰਨ ਪੰਜਾਬੇ ਦੇ ਲੋਕਾਂ ਤੇ ਪਏ ਇਸ ਸੰਕਟ ਵਿਚ ਖਾਲਸਾ ਏਡ ਨਾਲ ਜੁੜੇ ਲੋਕ ਪੀੜਤ ਲੋਕਾਂ ਦੀ ਸੇਵਾ ਕਰ ਰਹੇ ਹਨ ਸਾਡੀ ਹੋਰ ਵੀ ਸੰਸਥਾਵਾਂ ਅਤੇ ਸਮਾਜ ਸੇਵੀ ਲੋਕਾਂ ਨੂੰ ਇਹ ਗੁਜਾਰਿਸ਼ ਹੈ ਕਿ ਉਹ ਪੰਜਾਬ ਦੇ ਇਹਨਾਂ ਲੋਕਾਂ ਦੀ ਮੱਦਦ ਕਰਨ ਜੋ ਇਸ ਵੇਲੇ ਬੁਰੀ ਤਰਾਂ ਨਾਲ ਹੜ੍ਹਾਂ ਕਰਕੇ ਬਰਬਾਦ ਹੋ ਚੁੱਕੇ ਹਨ ਅਤੇ ਆਪਣੇ ਆਪ ਨੂੰ ਮਾਯੂਸ ਮਹਿਸੂਸ ਕਰਦੇ ਹਨ।