Sunday, January 26, 2020
Home > News > ਹੁਣੇ ਹੁਣੇ ਸਤਿੰਦਰ ਸਰਤਾਜ ਨੇ ਹੜ ਪੀੜਤਾਂ ਲਈ ਦਿਤੇ ਏਨੇ ਲੱਖ ਰੁਪਏ ਕੇ ਹੋ ਗਈ ਵਾਹ ਵਾਹ

ਹੁਣੇ ਹੁਣੇ ਸਤਿੰਦਰ ਸਰਤਾਜ ਨੇ ਹੜ ਪੀੜਤਾਂ ਲਈ ਦਿਤੇ ਏਨੇ ਲੱਖ ਰੁਪਏ ਕੇ ਹੋ ਗਈ ਵਾਹ ਵਾਹ

ਸੂਫੀ ਗਾਇਕ ਤੇ ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ ’ਚ ਖਾਸ ਸ਼ੌਹਰਤ ਖੱਟਣ ਵਾਲੇ ਪੰਜਾਬੀ ਗਾਇਕ-ਅਦਾਕਾਰ ਸਤਿੰਦਰ ਸਰਤਾਜ ਨੇ ਅੱਜ ਆਪਣੇ ਜਨਮਦਿਨ ਮੌਕੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਵੱਡਾ ਐਲਾਨ ਕੀਤਾ ਹੈ। ਜੀ ਹਾਂ, ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਹੜ੍ਹਾਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਸਤਿੰਦਰ ਸਰਤਾਜ ਨੇ 11 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਹਮਾਯਤ’ ਵੀ ਆ ਰਿਹਾ ਹੈ, ਜੋ ਕਿ ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਡੈਡੀਕੇਟ ਕੀਤਾ ਹੈ। ਦੱਸਣਯੋਗ ਹੈ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਅੱਗੇ ਆ ਚੁੱਕੇ, ਜਿਨ੍ਹਾਂ ’ਚ ਗਿੱਪੀ ਗਰੇਵਾਲ, ਰੇਸ਼ਮ ਸਿੰਘ ਅਨਮੋਲ, ਹਿਮਾਂਸ਼ੀ ਖੁਰਾਨਾ, ਤਰਸੇਮ ਜੱਸੜ, ਕੁਲਬੀਰ ਝਿੰਜਰ, ਫਿਰੋਜ਼ ਖਾਨ ਤੇ ਕੰਠ ਕਲੇਰ ਵਰਗੀਆਂ ਫਨਕਾਰਾਂ ਸ਼ਾਮਲ ਹਨ। ਮੀਕਾ ਸਿੰਘ ਆਇਆ ਪੰਜਾਬ ਦੇ ਹੜ ਪੀੜਤਾਂ ਲਈ ਅੱਗੇ ਖਾਲਸਾ ਏਡ ਨੂੰ 25 ਲੱਖ ਦੇਣ ਦਾ ਕੀਤਾ ਐਲਾਨ”ਉਨ੍ਹਾਂ ਨੇ ਵੀਡੀਓ ਜਰੀਆ ਕਿਹਾ ਹੈ ਕਿ ਅਮਰੀਕਾ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਸ਼ੋਅ ਹੋ ਰਿਹਾ Washington, D.C. (Capital of the United States of America) ਜਿਸ ਦਾ ਸਾਰਾ ਪੈਸਾ ਦੁਨੀਆ ਦੀ ਸਭ ਤੋਂ ਵਧੀਆ ਸੰਸਥਾ ਖਾਲਸਾ ਏਡ ਨੂੰ ਹੜ੍ਹ ਪੀੜਤਾਂ ਦੀ ਮੱਦਦ ਲਈ ਦੇਵੇਗਾ ਜੋ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਚ ਤਨ ਮਨ ਨਾਲ ਸੇਵਾ ਨਿਭਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਚ ਇਸ ਸਮੇਂ ਖਾਲਸਾ ਏਡ ਵੱਡੇ ਪੱਧਰ ਤੇ ਮਸੀਹਾ ਬਣ ਕੇ ਕੰਮ ਕਰੀ ਹੈ ਜਿਸ ਨੂੰ ਵੱਖ ਵੱਖ ਲੋਕਾਂ ਤੇ ਦੇਸਾ ਵਿੱਚੋਂ ਪੈਸੇ ਲੰਗਰ ਜਰੂਰੀ ਸਾਮਾਨ ਭੇਜ ਰਹੇ ਹਨ।ਜਿੱਥੇ ਵੀ ਕੋਈ ਮੁਸੀਬਤ ‘ਚ ਹੁੰਦਾ ਹੈ ਤਾਂ ਪੰਜਾਬੀ ਉੱਥੇ ਜ਼ਰੂਰ ਪਹੁੰਚਦੇ ਹਨ। ਪਰ ਹੁਣ ਪੰਜਾਬ ਖੁਦ ਆਪ ਪਾਣੀ ਦੀ ਮਾਰ ਝੱਲ ਰਿਹਾ ਹੈ ਤਾਂ ਹਰ ਕੋਈ ਵੱਧ ਚੜ੍ਹ ਕੇ ਅੱਗੇ ਆ ਰਿਹਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮਦਦ ਭੇਜੀ ਜਾ ਰਹੀ ਹੈ। ਪੰਜਾਬੀ ਇੰਡਸਟਰੀ ਵੀ ਪਿੱਛੇ ਨਹੀਂ ਹੈ। ਹਰ ਰੋਜ਼ ਹੀ ਕਿਸੇ ਨਾ ਕਿਸੇ ਗਾਇਕ ਅਤੇ ਕਲਾਕਾਰ ਦੀਆਂ ਤਸਵੀਰਾਂ ਹੜ੍ਹ ਪੀੜ੍ਹਤਾਂ ਦੀ ਮਦਦ ਕਰਦੇ ਸਾਹਮਣੇ ਆ ਰਹੀਆਂ ਹਨ। ਸਭ ਤੋਂ ਪਹਿਲਾਂ ਹਮਾਸ਼ੀ ਖੁਰਾਣਾ ਗਿੱਪੀ ਗਰੇਵਾਲ ਦੀ ਸਾਰੀ ਟੀਮ ਤੇ ਫਿਰ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਫਿਰੋਜਖਾਨ ਕਲੇਰ ਕੰਠ ਆਦਿ ਸਿੰਗਰ ਪਹੁੰਚੇ ਸਨ ਤੇ ਕੱਲ੍ਹ ਰੇਸ਼ਮ ਸਿੰਘ ਅਨਮੋਲ ਵੀ ਆਪਣੀ ਸੇਵਾ ਨਿਭਾ ਕੇ ਗਏ ਹਨ। ਇਸ ਦਿਨ ਨਾਲ ਹੀ ਢਾਡੀ ਕੀਰਤਨੀਏ ਵੀ ਸੇਵਾ ਨਿਭਾ ਰਹੇ ਹਨ।ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਮੁਸੀਬਤ ਦੀ ਘੜੀ ‘ਚ ਆਖਿਰ ਕੁਦਰਤ ਦਾ ਬਣਾਇਆ ਬੰਦਾ ਹੀ ਬੰਦੇ ਦੇ ਕੰਮ ਆਂਉਦਾ ਹੈ।