Sunday, January 19, 2020
Home > News > ਦੇਖੋ ਜਲਦੀ ਨਾਲ ਹੁਣੇ ਪਹਿਲਾਂ ਕਰੋ ਇਹ ਕੰਮ ਨਹੀ ਤਾ ਕੱਲ੍ਹ ਤੋਂ ਰਗੜੇ ਜਾਵੋਂਗੇ -ਕੁਝ ਘੰਟੇ ਹੀ ਬਾਕੀ

ਦੇਖੋ ਜਲਦੀ ਨਾਲ ਹੁਣੇ ਪਹਿਲਾਂ ਕਰੋ ਇਹ ਕੰਮ ਨਹੀ ਤਾ ਕੱਲ੍ਹ ਤੋਂ ਰਗੜੇ ਜਾਵੋਂਗੇ -ਕੁਝ ਘੰਟੇ ਹੀ ਬਾਕੀ

ਜੇਕਰ ਤੁਸੀਂ ਅਜੇ ਤੱਕ ਆਮਦਨ ਟੈਕਸ ਰਿਟਰਨ ਨਹੀਂ ਭਰੀ ਤਾਂ ਜਲਦੀ ਕਰੋ ਕਿਉਂਕਿ ਰਿਟਰਨ ਦਾਖਲ ਕਰਨ ਦਾ ਅੱਜ ਆਖਰੀ ਮੌਕਾ ਹੈ। ਤੈਅ ਤਾਰੀਖ ਤੱਕ ਰਿਟਰਨ ਨਾ ਭਰਨ ’ਤੇ ਤੁਹਾਨੂੰ ਭਾਰੀ ਜੁਰਮਾਨਾ ਦੇਣਾ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨÄ ਰਿਟਰਨ ਦਾਖਲ ਕਰਨ ਦੀ 31 ਜੁਲਾਈ ਦੀ ਡੈਡਲਾਈਨ ਨੂੰ ਵਧਾ ਕੇ 31 ਅਗਸਤ ਤੱਕ ਕਰ ਦਿੱਤਾ ਗਿਆ ਸੀ। ਲੱਗੇਗਾ ਜੁਰਮਾਨਾ ਜੇਕਰ ਤੁਸੀਂ 31 ਅਗਸਤ ਤੱਕ ਰਿਟਰਨ ਦਾਖਲ ਨਹੀਂ ਕੀਤੀ ਤਾਂ ਤੁਹਾਨੂੰ 5,000 ਰੁਪਏ ਜੁਰਮਾਨਾ ਭਰਨਾ ਪੈ ਸਕਦਾ ਹੈ। ਹਾਲਾਂਕਿ 5,000 ਰੁਪਏ ਜੁਰਮਾਨਾ ਸਿਰਫ ਉਨ੍ਹਾਂ ਟੈਕਸਦਾਤਿਆਂ ਨੂੰ ਹੀ ਭਰਨਾ ਪਵੇਗਾ ਜਿੰਨਾ ਦੀ ਆਮਦਨ ਵਿੱਤੀ ਸਾਲ 2018-19 ਦੇ ਦੌਰਾਨ 5 ਲੱਖ ਰੁਪਏ ਤੋਂ ਜ਼ਿਆਦਾ ਰਹੀ ਹੈ। ਜਿਹੜੇ ਟੈਕਸ ਦਾਤਿਆਂ ਦੀ ਆਮਦਨ ਦਿੱਤੇ ਵਿੱਤੀ ਸਾਲ ਦੇ ਦੌਰਾਨ ਪੰਜ ਲੱਖ ਰੁਪਏ ਤੋਂ ਘੱਟ ਹੈ,ਉਨ੍ਹਾਂ ਨੂੰ 31 ਅਗਸਤ ਦੇ ਬਾਅਦ ਸਿਰਫ 1,000 ਰੁਪਏ ਜੁਰਮਾਨਾ ਭਰਨਾ ਪਵੇਗਾ। ITR ਭਰਨ ਦੇ ਲਾਭ – ਤਿੰਨ ਸਾਲ ਦਾ ਰਿਟਰਨ ਫਾਰਮ ਹੋਵੇ ਤਾਂ ਬੈਂਕ ਤੋਂ ਕਰਜ਼ਾ ਲੈਣਾ ਅਤੇ ¬ਕ੍ਰੈਡਿਟ ਕਾਰਡ ਬਣਵਾਉਣਾ ਅਸਾਨ ਹੋ ਜਾਂਦਾ ਹੈ। – ਵੱਡੇ ਲੈਣ-ਦੇਣ, ਜਾਇਦਾਦ ਖਰੀਦਣ ਅਤੇ ਮਿਊਚੁਅਲ ਫੰਡ ’ਚ ਜ਼ਿਆਦਾ ਨਿਵੇਸ਼ ਲਈ ITR ਦੀ ਜ਼ਰੂਰਤ ਪੈਂਦੀ ਹੈ।- ਜੇਕਰ ਟੀ.ਡੀ.ਐਸ. ਕੱਟਿਆ ਹੈ ਤਾਂ ਇਸ ਨੂੰ ਕਲੇਮ ਕਰਨ ਲਈ ਵੀ ITR ਭਰਨਾ ਜ਼ਰੂਰੀ ਹੁੰਦਾ ਹੈ।- ਵੀਜ਼ਾ ਬਣਵਾਉਣ ਲਈ ਐਂਮਬੈਸੀ ਦੋ ਸਾਲ ਦਾ ਰਿਟਰਨ ਫਾਰਮ ਮੰਗਦੇ ਹਨ।- ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵੀ ITR ਫਾਰਮ ਦੀ ਜ਼ਰੂਰਤ ਹੁੰਦੀ ਹੈ। ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਜਿੱਥੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਇਮਦਾਦ ਭੇਜੀ ਗਈ ਹੈ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ Compensatory Afforestation Fund Management and Planning Authority ਫੰਡ ਜਾਰੀ ਕਰ ਦਿੱਤੇ ਹਨ ਇਹ ਵਿਕਾਸ ਕਾਰਜਾਂ ਲਈ ਤੋੜੇ ਅਤੇ ਪੱਟੇ ਗਏ ਦਰਖ਼ਤਾਂ ਦੀ CAMPA ਤਹਿਤ ਭਰਪਾਈ ਲਈ 1040 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਗਰਾਂਟ ਜਾਰੀ ਹੋਣ ‘ਤੇ ਟਵੀਟ ਕਰ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਬੀਤੇ ਦਿਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 1040 ਰੁਪਏ ਦਾ ਪ੍ਰਵਾਨਗੀ ਪੱਤਰ ਸੌਂਪਿਆ ਸੀ । ਉਧਰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਪਿੰਡ 550 ਬੂਟੇ ਲਾਉਣ ਤੇ ਘਰ-ਘਰ ਹਰਿਆਲੀ ਵਰਗੀਆਂ ਸਕੀਮਾਂ ਦੀ ਸ਼ਲਾਘਾ ਕੀਤੀ। ਉਧਰ ਅਪ੍ਰੈਲ ਵਿੱਚ ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਦੇ ਜੰਗਲਾਤ ਖੇਤਰ ‘ਚ ਗ਼ੈਰਕਾਨੂੰਨੀ ਮਾਈਨਿੰਗ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ. ਧਰਮਸੋਤ ਨੇ ਅੱਜ ਇੱਥੇ ਪੰਜਾਬ ਦੇ ਸਮੂਹ ਡੀ.ਐਫ਼.ਓਜ਼ ਨਾਲ ਮੀਟਿੰਗ ਦੌਰਾਨ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਜੰਗਲਾਤ ਅਧੀਨ ਆਉਂਦੇ ਇਲਾਕੇ ਅੰਦਰ ਗ਼ੈਰਕਾਨੂੰਨੀ ਮਾਇੰਨਿੰਗ ਦੀ ਸੂਚਨਾ ਮਿਲੀ ਤਾਂ ਜ਼ਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਜ਼ਿਲਾ ਮੁਹਾਲੀ ਅਧੀਨ ਪੈਂਦੇ ਕੰਢੀ ਖੇਤਰ ਦੇ ਪਿੰਡਾਂ ਮੁੱਲਾਂਪੁਰ, ਪੜੌਲ, ਮਾਜਰੀ ਅਤੇ ਖਰੜ ਆਦਿ ਖੇਤਰਾਂ ‘ਚ ਗੈਰਕਾਨੂੰਨੀ ਮਾਇਨਿੰਗ ਸਬੰਧੀ ਮੁਕੰਮਲ ਰਿਪੋਰਟ ਤਿਆਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਸ. ਧਰਮਸੋਤ ਨੇ ਜੰਗਲਾਤ ਤੇ ਜ਼ਿਲਾਂ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ‘ਚ ਕਿਹਾ ਕਿ ਜੰਗਲਾਤ ਦੀ ਜਿਹੜੀ ਵੀ ਜ਼ਮੀਨ ਨਾਜਾਇਜ਼ ਕਬਜ਼ੇ ਹੇਠ ਹੈ, ਉਸਨੂੰ ਨੂੰ ਜਲਦ ਤੋਂ ਜਲਦ ਕਬਜ਼ਾ ਮੁਕਤ ਕਰਵਾਇਆ ਜਾਵੇ। ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਵਿਭਾਗ ਦੀ ਜ਼ਮੀਨ ਖ਼ਾਲੀ ਕਰਾਉਣ ‘ਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਰੰਤ ਉਨਾਂ ਦੇ ਧਿਆਨ ‘ਚ ਲਿਆਂਦਾ ਜਾਵੇ। ਵਿਭਾਗ ਦੀਆਂ ਜ਼ਮੀਨਾਂ ਨੂੰ ਕਬਜ਼ਾਮੁਕਤ ਕਰਨ ਦਾ ਸੱਦਾ ਦਿੰਦਿਆਂ ਉਨਾਂ ਕਿਹਾ ਕਿ ਅਧਿਕਾਰੀਆਂ ਨੂੰ ਇਸ ਸਬੰਧੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। ਸ. ਧਰਮਸੋਤ ਨੇ ਲੱਕੜ ਉਦਯੋਗਾਂ ਨਾਲ ਸਬੰਧਤ ਲਾਇਸੰਸ ਧਾਰਕਾਂ ਸਬੰਧੀ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਕੋਈ ਲਾਈਸੰਸ ਧਾਰਕ 3 ਤੋਂ 6 ਮਹੀਨਿਆਂ ‘ਚ ਆਪਣਾ ਕਾਰੋਬਾਰ ਸ਼ੁਰੂ ਨਹੀਂ ਕਰਦਾ ਤਾਂ ਸਬੰਧਤ ਦਾ ਲਾਈਸੰਸ ਰੱਦ ਕਰ ਦਿੱਤਾ ਜਾਵੇਗਾ। ਉਨਾਂ ਨੇ ਰੂਪਨਗਰ ਜ਼ਿਲੇ ਦੇ ਪਿੰਡ ਖਰੋੜਾ ਵਿਖੇ ਪੀ.ਐਲ.ਪੀ.ਏ. ਐਕਟ ਤਹਿਤ ਗ਼ੈਰਕਾਨੂੰਨੀ ਉਸਾਰੇ ਜਾ ਰਹੇ ਰਿਜ਼ੌਰਟ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਦੇ ਨਿਰਦੇਸ਼ ਵੀ ਦਿੱਤੇ ਸ. ਧਰਮਸੋਤ ਨੇ ਇਸ ਮੌਕੇ ਅਧਿਕਾਰੀਆਂ ਨੂੰ ਦਰਖ਼ਤਾਂ ਦੀ ਗ਼ੈਰਕਾਨੂੰਨੀ ਕਟਾਈ ਨੂੰ ਰੋਕਣ, ਮੈਡੀਸਨਲ ਪਲਾਂਟ ਲਗਾਉਣ ਤੇ ਗਰੀਨ ਇੰਡੀਆ ਮਿਸ਼ਨ ਅਤੇ ਐਗਰੋ ਫਾਰੈਸਟਰੀ ਸਕੀਮਾਂ ਨੂੰ ਲਾਗੂ ਕਰਨ ਸਬੰਧੀ ਵੀ ਹਦਾਇਤਾਂ ਦਿੱਤੀਆਂ।