Sunday, January 19, 2020
Home > News > ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਵਿਆਹ ਦਾ ਅਸਲ ਸੱਚ ਆ ਗਿਆ ਸਾਹਮਣੇ,ਦੇਖੋ ਲਾਇਵ ਵੀਡੀਓ ਤੇ ਸ਼ੇਅਰ ਕਰੋ

ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਵਿਆਹ ਦਾ ਅਸਲ ਸੱਚ ਆ ਗਿਆ ਸਾਹਮਣੇ,ਦੇਖੋ ਲਾਇਵ ਵੀਡੀਓ ਤੇ ਸ਼ੇਅਰ ਕਰੋ

ਪੰਜਾਬੀ ਇੰਡਸਟਰੀ ‘ਚ ਥੋੜੇ ਸਮੇਂ ‘ਚ ਵੱਡੇ ਪੱਧਰ ‘ਤੇ ਨਾਮ ਕਮਾਉਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਸ਼ੋਸ਼ਲ ਮੀਡੀਆ ਸ਼ੈਨਸ਼ੇਸ਼ਨ ਬਣ ਚੁੱਕੇ ਹਨ। ਉਨ੍ਹਾਂ ਦੀਆਂ ਫ਼ੋਟੋਆਂ ਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡਿਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ਪਰ ਇਸ ਵਾਰ ਸਿੱਧੂ ਮੂਸੇਵਾਲਾ ਦੀ ਇੱਕ ਅਜਿਹੀ ਤਸਵੀਰ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਸਿੱਧੂ ਮੂਸੇਵਾਲਾ ਵਿਆਹ ਦੇ ਬੰਧਨ ‘ਚ ਬੱਝੇ ਨਜ਼ਰ ਆ ਰਹੇ ਹਨ। ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਅੱਜ ਇੱਕ ਵੀਡੀਓ ਸਾਹਮਣੇ ਆਈ ਹੈ ,ਜਿਸ ਵਿੱਚ ਗਾਇਕ ਸਿੱਧੂ ਮੂਸੇ ਵਾਲਾ ਵਾਇਰਲ ਰੋ ਰਹੀ ਵਿਆਹ ਦੀ ਤਸਵੀਰ ਬਾਰੇ ਅਸਲ ਸਚਾਈ ਦੱਸ ਰਹੇ ਹਨ। ਇਸ ਵਿਆਹ ਨੂੰ ਸਿਰੇ ਤੋਂ ਨਕਾਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਗਾਇਕ ਸਿੱਧੂ ਮੂਸੇ ਵਾਲਾ ਨੇ ਕਿਹਾ ਹੈ ਕਿ ਮੈਨੂੰ ਕਿਸੇ ਨੇ ਫ਼ੋਟੋ ਭੇਜੀ ਹੈ ਅਤੇ ਲੋਕ ਵਧਾਈਆਂ ਦੇ ਰਹੇ ਹਨ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਉਨ੍ਹਾਂ ਕਿਹਾ ਕਿ ਇਸ ਫ਼ੋਟੋ ਕਿਸੇ ਗਾਣੇ ਦੀ ਸ਼ੂਟਿੰਗ ਦੌਰਾਨ ਦੀ ਹੈ ,ਜਿਸ ਦਾ ਗੀਤ ਵੀ ਜਲਦੀ ਸਾਹਮਣੇ ਆਵੇਗਾ। ਸਿੱਧੂ ਮੂਸੇ ਵਾਲਾ ਜਾਂ ਸ਼ੁਭਦੀਪ ਸਿੰਘ ਸਿੱਧੂ, ਇੱਕ ਪੰਜਾਬੀ ਗਾਇਕ ਅਤੇ ਲੇਖਕ ਹੈ। ਉਸਨੇ 2017 ਵਿੱਚ ਆਪਣੇ ਸੰਗੀਤਕ ਕੈਰੀਅਰ ਨੂੰ ਗੀਤ “ਲਾਇਸੰਸ”, “ਉੱਚੀਆਂ ਗੱਲਾਂ”, “ਜੀ ਵੈਗਨ” ਤੇ “ਲਾਈਫਸਟਾਇਲ” ਆਦਿ ਗੀਤਾਂ ਨਾਲ ਸ਼ੁਰੂ ਕੀਤਾ ਤੇ ਸੋਸ਼ਲ ਮੀਡੀਆ ਉੱਪਰ ਨੌਜਵਾਨ ਪੀੜ੍ਹੀ ਵਿੱਚ ਕਾਫੀ ਮਕਬੂਲ ਹੋਇਆ।ਕਰੀਅਰ ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇ ਵਾਲਾ ਫਿਰ ਕੈਨੇਡਾ ਗਿਆ ਅਤੇ ਆਪਣਾ ਪਹਿਲਾ ਗਾਣਾ “ਜੀ ਵੈਗਨ” ਜਾਰੀ ਕੀਤਾ। ਉਸ ਨੇ 2018 ਵਿਚ ਭਾਰਤ ਵਿਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸਨੇ ਕੈਨੇਡਾ ਵਿੱਚ ਵੀ ਸਫਲ ਲਾਈਵ ਸ਼ੋਅ ਕੀਤੇ। ਅਗਸਤ 2018 ਵਿਚ ਉਸਨੇ ਫ਼ਿਲਮ ਡਾਕੂਆਂ ਦਾ ਮੁੰਡਾ ਲਈ ਆਪਣਾ ਪਹਿਲਾ ਫ਼ਿਲਮੀ ਗੀਤ “ਡਾਲਰ” ਲਾਂਚ ਕੀਤਾ।