Sunday, January 26, 2020
Home > News > ਹੁਣੇ ਹੁਣੇ ਛੱਤ ਤੋਂ ਛਾਲ ਮਾਰ ਕੇ ਇਸ ਅਦਾਕਾਰਾ ਨੇ ਕੀਤੀ ਤੇ!

ਹੁਣੇ ਹੁਣੇ ਛੱਤ ਤੋਂ ਛਾਲ ਮਾਰ ਕੇ ਇਸ ਅਦਾਕਾਰਾ ਨੇ ਕੀਤੀ ਤੇ!

ਮੁੰਬਈ ’ਚ ਰਹਿਣ ਵਾਲੀ ਇਕ ਮਾਡਲ ਅਦਾਕਾਰਾ ਨੇ ਵੀਰਵਾਰ ਰਾਤ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮਾਡਲ ਅਤੇ ਅਦਾਕਾਰਾ ਦਾ ਨਾਂ ਪਰਲ ਪੰਜਾਬੀ ਹੈ। ਇਸ ਤੋਂ ਪਹਿਲਾਂ ਵੀ ਪਰਲ 2 ਵਾਰ ਇਸ ਤਰਾਂ ਕਰਨ ਦੀ ਕੋਸ਼ਿਸ਼ ਕਰ ਚੁਕੀ ਹੈ। ਦੋਹਾਂ ਵਾਰ ਉਸ ਨੂੰ ਬਚਾ ਲਿਆ ਗਿਆ ਪਰ ਤੀਜੀ ਵਾਰ ਦੀ ਕੋਸ਼ਿਸ਼ ਜਾਨ ਲੇਵਾ ਸਾਬਤ ਹੋਈ। ਨਾਕਾਮਯਾਬੀ ਤੋਂ ਪਰੇਸ਼ਾਨ ਦੱਸੀ ਜਾ ਰਹੀ ਪਰਲ ਨੇ ਆਪਣੀ ਜ਼ਿੰਦਗੀ ਨੂੰ ਹੀ ਖਤਮ ਕਰ ਲਿਆ। ਪੁਲਸ ਅਨੁਸਾਰ, ਪਰਲ ਮਾਨਸਿਕ ਰੂਪ ਨਾਲ ਪਰੇਸ਼ਾਨ ਸੀ। ਪਰਲ ਦੀ ਆਪਣੀ ਮਾਂ ਨਾਲ ਵੀ ਨਹੀਂ ਬਣਦੀ ਸੀ। ਪਰਲ ਕਾਫ਼ੀ ਸਮੇਂ ਤੋਂ ਇੰਡੀਸਟਰੀ ’ਚ ਪੈਰ ਜ਼ਮਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ। ਪਰਲ ਦੀ ਪਰਸਨਲ ਲਾਈਫ਼ ’ਚ ਵੀ ਪਰੇਸ਼ਾਨੀਆਂ ਚੱਲ ਰਹੀਆਂ ਸਨ। ਨਾਕਾਮਯਾਬੀ ਦੇ ਬੋਝ ਹੇਠ ਦੱਬ ਕੇ ਪਰਲ ਨੇ ਇਸ ਤਰਾਂ ਕਰ ਲਿਆ । ਘਟਨਾ ਨੂੰ ਲੈ ਕੇ ਬਿਲਡਿੰਗ ਦੇ ਸਕਿਓਰਿਟੀ ਗਾਰਡ ਬਿਪਿਨ ਕੁਮਾਰ ਨੇ ਦੱਸਿਆ,‘‘ਪਰਲ ਨੂੰ ਆਦਤ ਸੀ ਕਿ ਮੰਮੀ ਨੂੰ ਦਿਖਾਉਣ ਲਈ ਉਹ ਅਜਿਹਾ ਕਰਦੀ ਸੀ ਕਿ ਇੱਥੋਂ ਛਾ ਲ ਮਾਰ ਦੇਵਾਂਗੀ, ਖਿੜਕੀ ਤੋਂ ਛਾ ਲ ਮਰਾ ਦੇਵਾਂਗੀ। ਅੱਜ ਪਤਾ ਨਹੀਂ ਕੀ ਹੋਇਆ, ਮੈਂ ਜਿਵੇਂ ਹੀ ਉੱਪਰ ਗਿਆ ਦੇਖਿਆ ਕਿ ਟੈਰੇਸ ਦਾ ਗੇਟ ਖੁੱਲਿ੍ਆ ਹੋਇਆ ਹੈ। ਕੁਝ ਰੌਲੇ ਦੀ ਆਵਾਜ਼ ਵੀ ਆ ਰਹੀ ਸੀ। ਮੈਨੂੰ ਲੱਗਾ ਕਿ ਰੋਡ ’ਤੇ ਕੋਈ ਚੀਕ ਰਿਹਾ ਹੋਵੇਗਾ।’’ ਗਾਰਡ ਅਨੁਸਾਰ,‘‘ਮੈਂ ਜਿਵੇਂ ਹੀ ਹੇਠਾਂ ਆਇਆ। ਤੀਜੇ ਮੰਜ਼ਲ ’ਤੇ ਉਸ ਦੀ ਮੰਮੀ ਮਿਲੀ। ਅਸੀਂ ਹੇਠਾਂ ਆਏ ਤਾਂ ਦੇਖਿਆ ਕਿ ਉਹ ਡਿੱਗੀ ਪਈ ਹੈ। ਘਟਨਾ ਰਾਤ 12.15 ਤੋਂ 12.30 ਦਰਮਿਆਨ ਹੋਈ।’’ ਇਲਾਜ ਦੌਰਾਨ ਹੋਈ ਮੌਤਜ਼ਿਕਰਯੋਗ ਹੈ ਕਿ ਪਰਲ ਨੂੰ ਤੁਰੰਤ ਕੋਕੀਲਾਬੇਨ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ mout ਹੋ ਗਈ। ਮਾਮਲੇ ਦੀ ਜਾਂਚ ਔਸ਼ਿਵਾਰਾ ਪੁਲਸ ਕਰ ਰਹੀ ਹੈ। ਪਰਲ ਦੀ ਉਮਰ 22 ਤੋਂ 25 ਸਾਲ ਦਰਮਿਆਨ ਹੈ।