Sunday, January 26, 2020
Home > News > ਹੁਣੇ ਹੁਣੇ ਆਈ ਵੱਡੀ ਖਬਰ ਪੰਜਾਬ ਚ ਕੱਲ੍ਹ ਛੁੱਟੀ!…

ਹੁਣੇ ਹੁਣੇ ਆਈ ਵੱਡੀ ਖਬਰ ਪੰਜਾਬ ਚ ਕੱਲ੍ਹ ਛੁੱਟੀ!…

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਇਸ ਮਹੀਨੇ ਦੇ ਆਖਰੀ ਦਿਨ ਭਾਵ 31 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਵਸ ਮੌਕੇ ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਣ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ 31 ਅਗਸਤ ਨੂੰ ਗਜਟਿਡ ਛੁੱਟੀ ਦਾ ਐਲਾਨ ਕਰਦਿਆ ਕਿਹਾ ਕਿ ਇਸ ਦਿਨ ਸਰਕਾਰ ਦੇ ਸਾਰੇ ਸਕੂਲ , ਕਾਲਜ ,ਬੈਕ ਬੰਦ ਰਹਿਣਗੇ। ਏਥੇ ਪਾਠਕਾਂ ਨੂੰ ਦੱਸਣਾ ਬਣਦਾ ਹੈ ਕਿ ਇਸ ਸ਼ਨੀਵਾਰ ਦੇ ਦਿਨ ਪੂਰੇ ਪੰਜਾਬ ‘ਚ ਸਿੱਖ ਭਾਈਚਾਰੇ ਵੱਲੋਂ ਇਸ ਤਿਉਹਾਰ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਦਿਨ ਪੰਜਾਬ ਦੇ ਸਾਰੇ ਸਕੂਲ, ਕਾਲਜ, ਬੈਂਕ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ। ਦੂਜੇ ਪਾਸੇ ਹੜ੍ਹਾਂ ਨਾਲ ਪ੍ਰਭਾਵਿਤ ਵਿਦਿਅਕ ਅਦਾਰੇ ਜ਼ਿਆਦਾ ਦਿਨ੍ਹਾਂ ਤੱਕ ਬੰਦ ਰਹਿ ਸਕਦੇ ਹਨ। ਪਾਠਕਾਂ ਨੂੰ ਇਹ ਦੱਸਣਾ ਵੀ ਲਾਜਮੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਅਗਸਤ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਇਸ ਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਮੁੱਖ ਇਮਾਰਤ ਅਤੇ ਪਰਿਕਰਮਾ ਨੂੰ ਮੁੜ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਫੁੱਲਾਂ ਨਾਲ ਸਜਾਵਟ ਦੀ ਇਹ ਸੇਵਾ ਦਿੱਲੀ ਵਾਸੀ ਕੇ.ਕੇ. ਸ਼ਰਮਾ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਪਿਛਲੀ ਵਾਰ ਵੀ ਹਰਿਮੰਦਰ ਸਾਹਿਬ ’ਚ ਫੁੱਲਾਂ ਦੀ ਸਜਾਵਟ ਕਰਾਈ ਸੀ। ਹਰਿਮੰਦਰ ਸਾਹਿਬ ਨੂੰ ਸਜਾਉਣ ਅਤੇ ਸੁੰਦਰ ਦਿੱਖ ਦੇਣ ਵਾਸਤੇ ਇਹ ਫੁੱਲ ਵੱਖ-ਵੱਖ ਮੁਲਕਾਂ ਅਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਮੰਗਵਾਏ ਗਏ ਹਨ। ਪ੍ਰਬੰਧਕਾਂ ਦੇ ਸਹਿਯੋਗੀਆਂ ਨੇ ਦੱਸਿਆ ਕਿ ਲਗਪਗ 12 ਟਰੱਕ ਫੁੱਲ ਮੰਗਵਾਏ ਗਏ ਹਨ ਅਤੇ ਸਜਾਵਟ ਵਾਸਤੇ ਲਗਪਗ 200 ਕਾਰੀਗਰ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਸੰਗਤ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਫੁੱਲ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ ਆਦਿ ਤੋਂ ਮੰਗਵਾਏ ਗਏ ਹਨ ਜਦੋਂਕਿ ਭਾਰਤ ਵਿਚੋਂ ਦਿੱਲੀ, ਕਲਕੱਤਾ ਅਤੇ ਮੁੰਬਈ ਆਦਿ ਸ਼ਹਿਰਾਂ ਵਿਚੋਂ ਫੁੱਲ ਮੰਗਵਾਏ ਹਨ। ਅੱਜ ਵੀ ਕੁਝ ਫੁੱਲ ਹਵਾਈ ਜਹਾਜ਼ ਰਾਹੀਂ ਪੁੱਜ ਰਹੇ ਹਨ। ਕਾਰੀਗਰਾਂ ਵੱਲੋਂ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ।