Sunday, January 26, 2020
Home > News > ਵੱਡੀ ਖੁਸ਼ਖ਼ਬਰੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਦਿੱਤਾ ਇੰਨੇਂ ਹਜ਼ਾਰ ਕਰੋੜ ਰੁਪਏ ਦਾ ਫੰਡ ਤੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਵੱਡੀ ਖੁਸ਼ਖ਼ਬਰੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਦਿੱਤਾ ਇੰਨੇਂ ਹਜ਼ਾਰ ਕਰੋੜ ਰੁਪਏ ਦਾ ਫੰਡ ਤੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਨੇ ਹਰਿਆ-ਭਰਿਆ ਪੰਜਾਬ ਬਣਾਉਣ ਲਈ CAMPA ਫੰਡ ਜਾਰੀ ਕਰ ਦਿੱਤੇ ਹਨ। ਇਹ ਵਿਕਾਸ ਕਾਰਜਾਂ ਦੀ ਬਲੀ ਚੜ੍ਹੇ ਦਰਖ਼ਤਾਂ ਦੀ ਕੰਪਨਸੇਟਰੀ ਏਫਾਰੈਸਟੇਸ਼ਨ ਫੰਡ ਮੈਨੇਜਮੈਂਟ ਐਂਡ ਪਲਾਨਿੰਗ ਅਥਾਰਟੀ ਤਹਿਤ ਭਰਪਾਈ ਲਈ 1040 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਕੈਪਟਨ ਨੇ ਗਰਾਂਟ ਜਾਰੀ ਹੋਣ ‘ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।ਬੀਤੇ ਦਿਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 1040 ਰੁਪਏ ਦਾ ਪ੍ਰਵਾਨਗੀ ਪੱਤਰ ਸੌਂਪਿਆ। ਇਸ ਮੌਕੇ ਜਾਵਡੇਕਰ ਨੇ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਪਿੰਡ 550 ਬੂਟੇ ਲਾਉਣ ਤੇ ਘਰ-ਘਰ ਹਰਿਆਲੀ ਵਰਗੀਆਂ ਸਕੀਮਾਂ ਦੀ ਸ਼ਲਾਘਾ ਕੀਤੀ। ਧਰਮਸੋਤ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਫੰਡਾਂ ਨੂੰ ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਪੰਜ ਸਾਲਾਂ ਵਿੱਚ ਯੋਜਨਾਵਾਂ ਚਲਾਉਣ ਲਈ ਪੜਾਅਵਾਰ ਵਰਤੋਂ ਵਿੱਚ ਲਿਆਉਣਗੇ। ਕੇਂਦਰ ਸਰਕਾਰ ਨੇ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਨੂੰ ਵੀ ਕੈਂਪਾ ਫੰਡ ਜਾਰੀ ਕੀਤੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਬਾਲਾ ਬੱਚਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਸਰਦਾਰ ਸਰੋਵਰ ਬੰਨ੍ਹ ਕੋਲ ਵੱਸਦੇ ਮੱਧ ਪ੍ਰਦੇਸ਼ ਦੇ ਬਡਵਾਨੀ ਜ਼ਿਲ੍ਹੇ ਦੇ ਕਈ ਪਿੰਡਾਂ ‘ਚ ਪਿਛਲੇ 20 ਦਿਨਾਂ ਤੋਂ ਜ਼ਮੀਨ ਅੰਦਰ ਹਲਚਲ ਹੋ ਰਹੀ ਹੈ। ਇੱਥੇ ਧਮਾਕਿਆਂ ਨਾਲ ਵਾਰ-ਵਾਰ ਭੂਚਾਲ ਦੇ ਹਲਕੇ ਝਟਕੇ ਆ ਰਹੇ ਹਨ। ਸਰਦਾਰ ਸਰੋਵਰ ਬੰਨ੍ਹ ਨੇੜੇ ਕਈ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਬੱਚਨ ਨੇ ਇੱਕ ਗੱਲ ਦੀ ਜਾਣਕਾਰੀ ਦਿੱਤੀ।ਸਰਦਾਰ ਸਰੋਵਰ ਬੰਨ੍ਹ ‘ਚ ਲਗਪਗ 134 ਮੀਟਰ ਪਾਣੀ ਭਰਨ ਨਾਲ ਇਸ ਦੇ ਬੈਕ ਵਾਟਰ ਨਾਲ ਮੱਧ ਪ੍ਰਦੇਸ਼ ਦੇ ਬਡਵਾਨੀ, ਝਾਬੂਆ, ਧਾਰ, ਅਲੀਰਾਜਪਰ ਤੇ ਖਰਗੋਨ ਜ਼ਿਲ੍ਹੇ ਤਕ ਪਿੰਡਾਂ ‘ਚ ਦਿੱਕਤ ਪੈਦਾ ਹੋ ਰਹੀ ਹੈ। ਇਸ ਲਈ ਇਸ ਬੰਨ੍ਹ ਦੇ ਗੇਟ ਜਲਦੀ ਹੀ ਖੋਲ੍ਹ ਦੇਣੇ ਚਾਹੀਦੇ ਹਨ।ਉਨ੍ਹਾਂ ਨੇ ਕਿਹਾ, “ਅਜੇ ਮੈਂ ਬਡਵਾਨੀ ਜ਼ਿਲ੍ਹੇ ਦੇ ਭਮੋਰੀ ਪਿੰਡ ਤੋਂ ਬੋਲ ਰਿਹਾ ਹਾਂ। ਕਈ ਪਿੰਡਾਂ ‘ਚ ਜਾ ਕੇ ਪਿੰਡ ਵਾਸੀਆਂ ਦੀ ਗੱਲ ਸੁਣੀ।ਗੱਲ ਕਰਦੇ-ਕਰਦੇ ਜ਼ੋਰ ਦਾ ਧਮਾਕਾ ਆਇਆ। ਪੂਰਾ ਸਰਕਾਰੀ ਤੰਤਰ ਸਾਡੇ ਕੋਲ ਸੀ। ਸਭ ਨੇ ਉਨ੍ਹਾਂ ਨੂੰ ਰਿਕਾਰਡ ਕੀਤਾ ਹੈ।”ਬੱਚਨ ਨੇ ਅੱਗੇ ਕਿਹਾ, “ਨੌਂ ਅਗਸਤ ਤੋਂ ਬਡਵਾਨੀ ਜ਼ਿਲ੍ਹੇ ਦੇ ਇੱਕ ਦਰਜਨ ਤੋਂ ਜ਼ਿਆਦਾ ਪਿੰਡਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਕੰਧਾਂ ‘ਚ ਤਰੇੜਾਂ ਆ ਰਹੀਆਂ ਹਨ। ਕੰਧਾਂ ਦੇ ਪਲੱਸਤਰ ਡਿੱਗ ਗਏ ਹਨ। ਕਿਤੇ-ਕਿਤੇ ਤਾਂ ਕੰਧਾਂ ਹੇਠ ਧੱਸ ਵੀ ਗਈਆਂ ਹਨ।”