Sunday, January 26, 2020
Home > News > ਦੇਖੋ ਪਾਕਿਸਤਾਨ ’ਚ ਨਨਕਾਣਾ ਸਾਹਿਬ ਨੇੜੇ ਗ੍ਰੰਥੀ ਸਿੰਘ ਦੀ ਧੀ ਦਾ ਧਰਮ ਕਰਵਾਇਆ !

ਦੇਖੋ ਪਾਕਿਸਤਾਨ ’ਚ ਨਨਕਾਣਾ ਸਾਹਿਬ ਨੇੜੇ ਗ੍ਰੰਥੀ ਸਿੰਘ ਦੀ ਧੀ ਦਾ ਧਰਮ ਕਰਵਾਇਆ !

ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਵਿਖੇ ਇਕ ਮੰਦਭਾਗੀ ਅਣਹੋਣੀ ਵਾਪਰੀ ਹੈ, ਉਥੇ ਇਕ 18 ਸਾਲਾ ਦੀ ਬੇਟੀ ਜਗਜੀਤ ਕੌਰ ਨੂੰ ਧਰਮ ਬਦਲਣ ਵਾਸਤੇ ਮਜ ਬੂਰ ਕੀਤਾ ਗਿਆ ਅਤੇ ਸਿੱਖੀ ਛੱਡ ਕੇ ਇਸਲਾਮ ਕਬੂਲ ਕਰਵਾਇਆ ਗਿਆ। ਇਹ ਲੜਕੀ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਭਗਵਾਨ ਸਿੰਘ ਦੀ ਧੀ ਹੈ। ਇਸ ਗੱਲ ਨੂੰ ਲੈ ਕੇ ਸਮੁੱਚੀ ਵਿਸ਼ਵ ਵਿਚ ਸਿੱਖਾਂਵਿਚ ਬਹੁਤ ਵੱਡਾ ਰੋ ਸ ਹੈ ਅਤੇ ਸਿੱਖ ਸੰਗਠਨਾਂ ਦੇ ਸ ਖ਼ਤ ਪ੍ਰਤੀਕਰਮ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਹੈ ਇਸਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਹਮੇਸ਼ਾ ਜ ਬਰੀ ਧਰਮ ਪਰਿਵਰਤਨ ਦੇ ਖਿਲਾ ਫ ਆਵਾਜ਼ ਬੁਲੰਦ ਰੱਖੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਸਿੱਖ ਘੱਟ ਗਿਣਤੀ ਵਿਚ ਹਨ ਜਿਥੇ ਉਹਨਾਂ ਨਾਲ ਜ ਬਰੀ ਧਰਮ ਪਰਿਵਰਤਨ ਵਰਗੀਆਂ ਅਣਹੋਣੀਆ ਵਾਪਰ ਰਹੀਆਂ ਹਨ। ਜਿਥੇ ਅਸੀਂ ਜੋਰਦਾਰ ਤਰੀਕੇ ਨਾਲ ਇਸਦੀ ਨਿੰਦਾ ਕਰਦੇ ਹਾਂ, ਉਥੇ ਹੀ ਅਸੀਂ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਰਾਹੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਖਿਆ ਕਿ ਉਹ ਤੁਰੰਤ ਦੋ ਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਅਤੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਨ। ਉਹਨਾਂ ਕਿਹਾ ਕਿ ਭਾਵੇਂ ਇਹ ਵਿਸ਼ਾ ਦੋ ਮੁਲਕਾਂ ਦੇ ਵਿਚ ਹੈ ਪਰ ਇਹ ਸਿੱਖੀ ਦਾ ਵਿਸ਼ਾ ਹੈ। ਸਿੱਖੀ ਦਾ ਧੁਰਾ ਇਸ ਦੇਸ਼ ਅੰਦਰ ਹੈ, ਇਸ ਲਈ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ਵਿਚ ਕਾਰਵਾਈ ਕਰੇ ਅਤੇ ਫੌਰੀ ਕਦਮ ਚੁੱਕੇ। ਉਥੇ ਦੇ ਸਿੱਖਾਂ ਦੀ ਸੁਰੱਖਿਆ ਵਾਸਤੇ ਸਰਕਾਰ ਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਹੋਣ ਦੇ ਨਾਅਤੇ ਉਹ ਦੁਨੀਆਂ ਭਰ ਵਿਚ ਜਿਥੇ ਵੀ ਕਿਸੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੰਮ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ।