Sunday, January 26, 2020
Home > News > 17 ਤੇ 22 ਸਾਲ ਦੇ ਅੰਨ੍ਹੇ ਭਰਾਵਾਂ ਲਈ ਰੌਸ਼ਨੀ ਲੈ ਕੇ ਆਇਆ ਬੱਬੂ ਮਾਨ! (ਵੀਡੀਓ ਦੇਖਕੇ ਰੌਣਾ ਆ ਜਾਣਾ)

17 ਤੇ 22 ਸਾਲ ਦੇ ਅੰਨ੍ਹੇ ਭਰਾਵਾਂ ਲਈ ਰੌਸ਼ਨੀ ਲੈ ਕੇ ਆਇਆ ਬੱਬੂ ਮਾਨ! (ਵੀਡੀਓ ਦੇਖਕੇ ਰੌਣਾ ਆ ਜਾਣਾ)

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ‘ਚ ਆਏ ਹੜ੍ਹ ਦੌਰਾਨ ਰੂਪਨਗਰ ਦੇ ਪਿੰਡ ਫੂਲ ਖੁਰਦ ਦੇ ਇਕ ਪਰਿਵਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ ਜਿਸ ‘ਚ ਇਕ ਵਿਧਵਾ ਮਹਿਲਾ ਆਪਣੇ ਦੋ ਬੱਚਿਆਂ ਦੇ ਇਲਾਜ ਲਈ ਸਹਾਇਤਾ ਦੀ ਗੁਹਾਰ ਲਾਉਂਦੀ ਵਿਖਾਈ ਦੇ ਰਹੀ ਸੀ। ਹ ੜ੍ਹ ਨਾਲੋਂ ਜ਼ਿਆਦਾ ਨੁਕ ਸਾਨ ਕੁਦਰਤ ਨੇ ਵਿਧਵਾ ਮਹਿਲਾ ਦੇ ਦੋਵਾਂ ਬੱਚਿਆਂ ਨਾਲ ਕੀਤਾ ਹੈ। ਅਸਲ ‘ਚ ਵਿਧਵਾ ਮਹਿਲਾ ਦੇ ਦੋਵੇਂ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਕੁਦਰਤ ਨੇ ਪਹਿਲਾਂ ਹੀ ਖੋਹ ਕੇ ਉਨ੍ਹਾਂ ‘ਤੇ ਬਹੁਤ ਵੱਡਾ ਕਹਿਰ ਢਾਹਿਆ। ਜਦੋਂ ਇਹ ਵਾਇਰਲ ਵੀਡੀਓ ਪੰਜਾਬੀ ਇੰਡਸਟਰੀ ਦੇ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਦੇਖੀ ਤਾਂ ਉਹ ਇਨ੍ਹਾਂ ਬੱਚਿਆਂ ਦੀ ਇਮਦਾਦ ਲਈ ਅੱਗੇ ਆਏ। ਦੱਸਣਯੋਗ ਹੈ ਕਿ ਬੱਬੂ ਮਾਨ ਨੇ ਵਿਧਵਾ ਮਹਿਲਾ ਦੇ ਦੋ ਅੰਨ੍ਹੇ ਬੱਚਿਆਂ ਦੇ ਇਲਾਜ ਦਾ ਬੀੜਾ ਚੁੱਕਿਆ ਹੈ। ਬੱਬੂ ਮਾਨ ਦੇ ਇਸ ਉਪਰਾਲੇ ਕਾਰਨ ਇਨ੍ਹਾਂ ਬੱਚਿਆਂ ਲਈ ਨਵੀਂ ਉਮੀਦ ਜਾਗੀ ਹੈ ਕਿ ਉਹ ਮੁੜ ਤੋਂ ਰੰਗਲੀ ਦੁਨੀਆ ਨੂੰ ਦੇਖ ਸਕਣਗੇ ਤੇ ਆਪਣੇ ਸੁਪਨਿਆਂ ਦੀ ਲੰਬੀ ਉਡਾਰੀ ਭਰ ਸਕਣਗੇ। ਇਨ੍ਹਾਂ ਬੱਚਿਆਂ ਦੀ ਮਾਂ ਨੇ ਗੱਲਬਾਤ ਦੌਰਾਨ ਦੱਸਿਆ, ”ਪੰਜਾਬੀ ਗਾਇਕ ਬੱਬੂ ਮਾਨ ਦੀ ਟੀਮ ਉਹਨਾਂ ਦੇ ਘਰ ਆਏ ਸਨ ਤੇ ਉਨ੍ਹਾਂ ਨੇ ਮੇਰੇ ਬੱਚਿਆਂ ਦੇ ਇਲਾਜ ਦਾ ਬੀੜਾ ਚੁੱਕਿਆ।” ਮਹਿਲਾ ਦੇ ਦੋਵਾਂ ਬੱਚਿਆਂ ਦੀ ਉਮਰ 22 ਤੇ 17 ਸਾਲ ਦੀ ਹੈ। ਦੱਸਣਯੋਗ ਹੈ ਕਿ 11 ਸਾਲ ਦੀ ਉਮਰ ‘ਚ ਦੋਵਾਂ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਸਾਰੇ ਪਾਠਕਾਂ ਨੂੰ ਦੇਈਏ ਕਿ ਦਰਅਸਲ ਇੱਕ ਮੀਡੀਆ ਅਦਾਰੇ ਨੇ ਇਸ ਪਰਿਵਾਰ ਦੀ ਵਿਥਿਆ ਆਪਣੇ ਚੈਨਲ ‘ਤੇ ਵਿਖਾਈ ਸੀ ਜਿਸ ਤੋਂ ਬਾਅਦ ਇਹ ਵੀਡੀਓ ਬਾਬੂ ਮਾਨ ਤੱਕ ਪਹੁੰਚੀ ਤਾਂ ਉਹਨਾਂ ਨੇ ਤੁਰੰਤ ਆਪਣੀ ਟੀਮ ਇਸ ਪਰਿਵਾਰ ਤੱਕ ਪਹੁੰਚਾਈ ਅਤੇ ਪਰਿਵਾਰ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ। ਪੂਰੇ ਪਰਿਵਾਰ ਨੇ ਮੀਡੀਆ ਦੇ ਮਾਧਿਅਮ ਰਾਹੀਂ ਬਾਬੂ ਮਾਨ ਅਤੇ ਮੀਡੀਆ ਅਦਾਰਿਆਂ ਦਾ ਧੰਨਵਾਦ ਕੀਤਾ ਜਿਸ ਸਦਕਾ ਉਹਨਾਂ ਦੀ ਮੱਦਦ ਹੋਈ ਹੈ। ਦੱਸਣਯੋਗ ਹੈ ਕਿ ਹੜ੍ਹ ਕਰਕੇ ਇਸ ਪਰਿਵਾਰ ਦਾ ਵੀ ਹੋਰਨਾਂ ਪਰਿਵਾਰਾਂ ਵਾਂਗ ਘਰ ਤਬਾਹ ਹੋ ਗਿਆ ਸੀ ਜਿਸ ਕਰਕੇ ਇਹ ਵਿਚਾਰੇ ਆਪਣੇ ਆਪ ਨੂੰ ਕਾਫੀ ਮਾਯੂਸ ਮਹਿਸੂਸ ਕਰ ਰਹੇ ਸਨ ਪਰ ਹੁਣ ਪੂਰਾ ਪਰਿਵਾਰ ਦੁਆਵਾਂ ਦੇ ਰਿਹਾ ਹੈ।