Sunday, January 26, 2020
Home > News > ਪੰਜ ਭੈਣਾਂ ਦਾ ਇਕਲੌਤਾ ਭਰਾ ਜਗਸੀਰ ਸਿੰਘ ਫੌਜੀ ਦੇਸ਼ ਲਈ ਹੋਇਆ ਸ਼ਹੀਦ ਨਮ ਅੱਖਾਂ ਨਾਲ ਅੰਤਿਮ ਵਿਦਾਈ

ਪੰਜ ਭੈਣਾਂ ਦਾ ਇਕਲੌਤਾ ਭਰਾ ਜਗਸੀਰ ਸਿੰਘ ਫੌਜੀ ਦੇਸ਼ ਲਈ ਹੋਇਆ ਸ਼ਹੀਦ ਨਮ ਅੱਖਾਂ ਨਾਲ ਅੰਤਿਮ ਵਿਦਾਈ

ਅਸੀ ਤੁਹਾਡੇ ਨਾਲ ਮਨਭਰੀ ਖਬਰ ਸ਼ੇਅਰ ਕਰ ਰਹੇ ਹਾਂ ਜਿਸ ਤੋਂ ਬਾਅਦ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਣਗੀਆਂ ਇੱਕ ਹੋਰ ਨੌਜਵਾਨ ਸਿੱਖ ਵੀਰ ਇਸ ਦੇਸ਼ ਲਈ ਆਪਣੀ ਜਾਨ ਵਾਰ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਤਾਮਿਲਨਾਡੂ ’ਚ goli ਲੱਗਣ ਨਾਲ ਪਿੰਡ ਚੱਕ ਰਾਮ ਸਿੰਘ ਵਾਲਾ ਦਾ 22 ਸਾਲਾ ਫੌਜੀ ਜਗਸੀਰ ਸਿੰਘ ਸ਼ਹੀਦ ਹੋ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰ ਅਤੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੌਰਾਨ ਜਗਸੀਰ ਦੀਆਂ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਸ਼ਹੀਦ ਜਗਸੀਰ ਸਿੰਘ ਦਾ ਪਿੰਡ ਦੇ ਸ਼ਮ ਸ਼ਾਨ ਘਾਟ ਵਿਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਹੈ। ਇਸ ਮੌਕੇ ਪ੍ਰਸ਼ਾਸ਼ਨ ਵਲੋਂ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ, ਡੀਐਸਪੀ ਗੋਪਾਲ ਚੰਦ, ਚੌਕੀ ਇੰਚਾਰਜ ਹਰਿਗੋਬਿੰਦ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਸ਼ਹੀਦ ਜਗਸੀਰ ਸਿੰਘ ਕਰੀਬ ਢਾਈ ਸਾਲ ਪਹਿਲਾ 17 ਜੈਕ ਰਾਈਫਲ ਬਟਾਲੀਅਨ ਵਿਚ ਭਰਤੀ ਹੋਏ। ਸਨ। ਪਿੰਡ ਵਾਸੀਆਂ ਮੁਤਾਬਕ ਜਗਸੀਰ ਸਿੰਘ ਦੋ 2 ਸਾਲਾਂ ਦੇ ਸਨ, ਜਦੋਂ ਉਨ੍ਹਾਂ ਦੀ ਮਾਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। ਉਨ੍ਹਾਂ ਨੂੰ ਪਿਤਾ ਤੇ ਭੈਣਾਂ ਨੇ ਪਾਲਿਆ ਸੀ। ਉਹ ਪੰਜ ਭੈਣਾਂ ਦੇ ਸਭ ਤੋਂ ਛੋਟੇ ਭਰੇ ਸਨ। ਇਸ ਦੌਰਾਨ ਸ਼ਹੀਦ ਜਗਸੀਰ ਸਿੰਘ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ 13 ਅਗਸਤ ਨੂੰ ਜਗਸੀਰ ਸਿੰਘ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ‘ਤੇ ਤਾਮਿਲਨਾਡੂ ਗਏ ਸਨ। ਇਸ ਤੋਂ ਬਾਅਦ ਮੰਗਲਵਾਰ ਨੂੰ ਫ਼ੌਜ ਦੇ ਅਧਿਕਾਰੀਆਂ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਜਗਸੀਰ ਸਿੰਘ ਸ਼ਹੀਦ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਖਬਰ ਸੁਣਦਿਆਂ ਹੀ ਜਗਸੀਰ ਦੀਆਂ ਭੈਣਾਂ ਦਾ ਬੁਰਾ ਹਾਲ ਸੀ, ਕਿਉਂਕਿ ਜਗਸੀਰ ਸਿੰਘ 5 ਭੈਣਾਂ ਦਾ ਇਕਲੌਤਾ ਭਰਾ ਸੀ ਜਦੋਂ ਐਂਬੂਲੈਂਸ ’ਚ ਫੌਜੀਆਂ ਨੇ ਉਸ ਦੀ ਦੇਹ ਲਿਆਂਦੀ ਤਾਂ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਪਿੰਡ ਵਾਸੀ ਸੁਖਪਾਲ ਸਿੰਘ ਸੁੱਖੀ, ਜਸਵਿੰਦਰ ਸਿੰਘ ਜੱਸੀ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਗਸੀਰ 2 ਸਾਲ ਦਾ ਸੀ, ਜਦੋਂ ਆਪਣੀ ਮਾਤਾ ਦਾ ਪਿਆਰ ਗਵਾ ਲਿਆ ਸੀ ਇਸ ਨੂੰ ਪਿਤਾ ਅਤੇ ਭੈਣਾਂ ਨੇ ਬਹੁਤ ਹੀ ਲਾਡ ਪਿਆਰ ਨਾਲ ਪਾਲਿਆ ਸੀ। ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਤੀ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।