Sunday, January 19, 2020
Home > News > ਹੁਣ SGPC ਅਤੇ Khalsa Aid ਹੋਣਗੇ ਇਕੱਠੇ ? ਮਿਲਕੇ ਕਰਨਗੇ ਦਾ Panjab ਭਲਾ (ਦੱਬਕੇ ਸ਼ੇਅਰ ਕਰੋ ਜੀ)

ਹੁਣ SGPC ਅਤੇ Khalsa Aid ਹੋਣਗੇ ਇਕੱਠੇ ? ਮਿਲਕੇ ਕਰਨਗੇ ਦਾ Panjab ਭਲਾ (ਦੱਬਕੇ ਸ਼ੇਅਰ ਕਰੋ ਜੀ)

ਪੰਜਾਬ ਵਿਚ ਆਏ ਹੜਾਂ ਕਾਰਨ ਇਸ ਮੁਸੀਬਤ ਵਿਚ ਮਦਦ ਲਈ ਪਹੁੰਚੀਆਂ ਸਿੱਖ ਸੰਸਥਾਵਾਂ ਚੋਂ ਇੱਕ ਖਾਲਸਾ ਏਡ ਜੋ ਕਿ ਜਿਥੇ ਇਰਾਕ ਸੀਰੀਆ ਵਰਗੇ ਮੁਲਕਾਂ ਵਿਚ ਰਾਹਤ ਕਾਰਜ ਕਰਦੀ ਹੈ,ਕਦੇ ਨੇਪਾਲ,ਬਿਹਾਰ ਵਿਚ ਆਪਣੀਆਂ ਸੇਵਾਵਾਂ ਦਿੰਦੀ ਹੈ ਤੇ ਕਦੇ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਕਰਦੀ ਹੈ। ਇਸਤੋਂ ਇਲਾਵਾ ਬਹੁਤ ਸਾਰੇ ਅੰਤਰਰਾਸ਼ਟਰੀ ਭਲਾਈ ਕਾਰਜ ਤੇ ਸਕੀਮਾਂ ਇਸ ਵਲੋਂ ਚਲਾਈਆਂ ਜਾ ਰਹੀਆਂ ਹਨ। ਹਾਲ ਹੀ ਵਿਚ ਪੰਜਾਬ ਦੇ ਹੜਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਵਾਇਰਲ ਹੋ ਰਹੀਆਂ ਹਨ ਜਿਨਾਂ ਵਿਚ ਕਿਹਾ ਜਾ ਰਿਹਾ ਹੈ ਕਿ ਖਾਲਸਾ ਏਡ ਹੁਣ ਸ਼੍ਰੋਮਣੀ ਕਮੇਟੀ ਨਾਲ ਰਲਕੇ ਪੰਜਾਬ ਦੀ ਭਲਾਈ ਲਈ ਕਾਰਜ ਕਰੇਗੀ। ਇਸ ਪੋਸਟ ਵਿਚ ਦੱਸਿਆ ਜਾ ਰਿਹਾ ਹੈ ਕਿ ਸਰਦਾਰ ਰਵੀ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਦੀ ਹੜ ਪ੍ਰਭਾਵਿਤ ਇਲਾਕਿਆਂ ਵਿਚ ਚਲਾਈਆਂ ਰਾਹਤ ਸੇਵਾਵਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਹੈ ਤੇ ਅੱਗੇ ਤੋਂ ਵੀ ਖਾਲਸਾ ਏਡ ਵਲੋਂ ਸ਼੍ਰੋਮਣੀ ਕਮੇਟੀ ਨਾਲ ਰਲਕੇ ਕਾਰਜ ਕਰਨ ਦੀ ਗੱਲ ਕਹੀ ਹੈ। ਇਸ ਮਸਲੇ ਤੇ ਖਾਲਸਾ ਏਡ ਦੇ ਏਸ਼ੀਆ ਅਤੇ ਭਾਰਤ ਦੇ ਮੁੱਖ ਸੇਵਾਦਾਰ ਅਮਰਪ੍ਰੀਤ ਸਿੰਘ ਨੇ ਇਸ ਪੋਸਟ ਨੂੰ ਗਲਤ ਦਸਦਿਆਂ ਲਿਖਿਆ ਹੈ ਕਿ ਅਜਿਹੀਆਂ ਗਲਤ ਖਬਰਾਂ ਪੋਸਟਾਂ ਤੋਂ ਬਚਿਆ ਜਾਵੇ। ਅਮਰਪ੍ਰੀਤ ਸਿੰਘ ਨੇ ਪੋਸਟ ਪਾ ਕੇ ਸੰਗਤ ਨੂੰ ਅਜਿਹੀਆਂ ਖਬਰਾਂ ਅਫਵਾਹਾਂ ਤੋਂ ਸੁਚੇਤ ਕੀਤਾ ਹੈ ਪਰ….ਕੁਝ ਦਿਨ ਪਹਿਲਾਂ ਫੇਸਬੁੱਕ ਤੇ ਇੱਕ Live ਵਿਚ ਸਰਦਾਰ ਰਵੀ ਸਿੰਘ ਨੇ ਕਿਹਾ ਸੀ ਕਿ ਜੇਕਰ ਖਾਲਸਾ ਏਡ ਅਤੇ ਸ਼੍ਰੋਮਣੀ ਕਮੇਟੀ ਇਕੱਠੇ ਹੋ ਜਾਣ ਤਾਂ ਪੰਜਾਬ ਨੂੰ ਇਸਦਾ ਬਹੁਤ ਫਾਇਦਾ ਹੋ ਸਕਦਾ ਹੈ। ਹੁਣ ਅਜਿਹੇ ਵਿਚ ਇਹ ਖਬਰਾਂ ਪੋਸਟਾਂ ਦਾ ਵਾਇਰਲ ਹੋਣਾ,ਅਮਰਪ੍ਰੀਤ ਸਿੰਘ ਵਲੋਂ ਇਹਨਾਂ ਨੂੰ ਗਲਤ ਕਹਿਣਾ ਪਰ ਸਰਦਾਰ ਰਵੀ ਸਿੰਘ ਵਲੋਂ ਸ਼੍ਰਮੋਣੀ ਕਮੇਟੀ ਨਾਲ ਮਿਲਕੇ ਪੰਜਾਬ ਵਿਚ ਕਾਰਨ ਕਰਨ ਦੀ ਗੱਲ ਕਰਨੀ,ਸਹੀ ਕੌਣ ਹੈ,ਇਸ ਬਾਰੇ ਸੰਗਤ ਵਿਚ ਦੁਚਿਤੀ ਬਣੀ ਹੋਈ ਹੈ। ਇਸ ਬਾਰੇ ਖਾਲਸਾ ਏਡ ਨੂੰ ਜਰੂਰ ਸਪਸ਼ਟ ਕਰਨਾ ਚਾਹੀਦਾ ਹੈ।